Home /News /mohali /

Chandigarh University case: ਸ਼ਿਮਲਾ ਦੇ ਰੋਹੜੂ ਇਲਾਕੇ ਤੋਂ ਹਿਮਾਚਲ ਪੁਲਿਸ ਨੇ ਗਿਰਫ਼ਤਾਰ ਕੀਤਾ 23 ਸਾਲਾ ਆਰੋਪੀ

Chandigarh University case: ਸ਼ਿਮਲਾ ਦੇ ਰੋਹੜੂ ਇਲਾਕੇ ਤੋਂ ਹਿਮਾਚਲ ਪੁਲਿਸ ਨੇ ਗਿਰਫ਼ਤਾਰ ਕੀਤਾ 23 ਸਾਲਾ ਆਰੋਪੀ

 • Share this:

  ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਵਿੱਚ ਰੋਹੜੂ ਪੁਲਿਸ ਨੇ 23 ਸਾਲਾ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮਾਮਲੇ ਵਿੱਚ ਦਰਜ ਹੋਈ ਐੱਫ ਆਈ ਆਰ ਵਿੱਚ ਮੁਲਜ਼ਮ ਦਾ ਨਾਂਅ ਸੰਨੀ ਦੱਸਿਆ ਗਿਆ ਹੈ। ਆਰੋਪੀ ਰੋਹੜੂ ਦਾ ਹੀ ਰਹਿਣ ਵਾਲਾ ਹੈ। ਆਰੋਪੀ ਦਾ ਚੰਡੀਗੜ੍ਹ ਯੂਨੀਵਰਸਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਦੀ ਆਰੋਪੀ ਲੜਕੀ ਨਾਲ ਫ਼ੋਨ ਉੱਤੇ ਗੱਲ ਬਾਤ ਹੁੰਦੀ ਸੀ।

  ਹਿਮਾਚਲ ਡੀ ਜੀ ਪੀ ਸੰਜੇ ਕੁੰਡੂ ਨੇ ਟਵੀਟ ਕਰ ਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਦੀ ਬੇਨਤੀ ਉੱਤੇ ਕੰਮ ਕਰਦਿਆਂ ਹਿਮਾਚਲ ਪੁਲਿਸ ਨੇ ਆਰੋਪੀ ਨੂੰ ਗਿਰਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਸ਼ਿਮਲਾ ਐੱਸ ਪੀ ਡਾਕਟਰ ਮੋਨਿਕਾ ਅਤੇ ਉਨ੍ਹਾਂ ਦੀ ਟੀਮ ਦੀ ਇਸ ਗਿਰਫ਼ਤਾਰੀ 'ਤੇ ਸ਼ਲਾਘਾ ਵੀ ਕੀਤੀ।

  ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਬੇ ਦੀ ਪੁਲਿਸ ਨੂੰ ਹਿਦਾਇਤ ਜਾਰੀ ਕੀਤੀ ਸੀ ਕਿ ਉਹ ਪੰਜਾਬ ਪੁਲਿਸ ਦੀ ਮਦਦ ਕਰਨ।

  Published by:Anuradha Shukla
  First published:

  Tags: Case, Chandigarh, Leak, University, Video