ਕਰਨ ਵਰਮਾ
ਚੰਡੀਗੜ੍ਹ: ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਫੈਸ਼ਨ ਸਟੂਡੀਓ ਚਲਾ ਰਹੇ ਨਾਮਵਰ ਫੈਸ਼ਨ ਡਿਜ਼ਾਈਨਰ ਅਮਨ ਸੰਧੂ ਆਪਣੀਆਂ ਨਵੀਨਤਮ ਕੁਲੈਕਸ਼ਨਾਂ ਨੂੰ ਪ੍ਰਦਰਸ਼ਿਤ ਕਰਨ ਲਈ 19 ਨਵੰਬਰ, 2022 ਨੂੰ ਚੰਡੀਗੜ੍ਹ ਦੇ ਦਾ ਹਯਾਤ ਹੋਟਲ ਵਿਖੇ ਇੱਕ ਵਿਸ਼ੇਸ਼ ਫੈਸ਼ਨ ਪ੍ਰਦਰਸ਼ਨੀ ਆਯੋਜਿਤ ਕਰਨਗੇ। ਅਮਨ ਸੰਧੂ ਵੱਲੋਂ 19 ਨਵੰਬਰ ਨੂੰ ਪਹਿਲੀ ਵਾਰ ਇਨ-ਸਟਾਕ ਡਿਜ਼ਾਈਨਰ ਕੱਪਡ਼ਿਆਂ ਉੱਤੇ ਫਲੈਟ 20% ਦੀ ਛੋਟ ਦਿੱਤੀ ਜਾਵੇਗੀ। ਸੋਸ਼ਲ ਮੀਡੀਆ ਉੱਤੇ ਆਰੰਭ ਕੀਤੇ ਹੋਏ ਇੱਕ ਮੁਕਾਬਲੇ ਦੇ ਜੇਤੂ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਉਹ ਉਪਭੋਗਤਾਵਾਂ ਲਈ ਵਿਸ਼ੇਸ਼ ਪੇਸ਼ਕਸ਼ਾਂ, ਇਨਾਮਾਂ ਅਤੇ ਛੋਟਾਂ ਦਾ ਵੀ ਐਲਾਨ ਕਰਨਗੇ। ਇਸ ਪ੍ਰੋਗਰਾਮ ਦਾ ਆਯੋਜਨ ਅਮਨ ਸੰਧੂ ਵੱਲੋਂ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ਵਿੱਚ 20 ਸਾਲ ਦਾ ਸਫ਼ਰ ਪੂਰਾ ਹੋਣ ’ਤੇ ਕੀਤਾ ਜਾ ਰਿਹਾ ਹੈ।
ਅਮਨ ਸੰਧੂ ਨੇ ਪੱਤਰਕਾਰ ਮਿਲਣੀ ਵਿੱਚ ਇੱਕ ਵਿਲੱਖਣ ਲੁੱਕ ਬੁੱਕ ਦੀ ਘੁੰਡ ਚੁਕਾਈ ਵੀ ਕੀਤੀ ਜੋ ਉਨ੍ਹਾਂ ਦੇ 2002 ਤੋਂ ਲੈ ਕੇ 2022 ਤੱਕ ਦੇ 20 ਸਾਲਾਂ ਦੇ ਸਫ਼ਰ ਦੇ ਮੁੱਖ ਡਿਜ਼ਾਈਨਾਂ ਉੱਤੇ ਝਾਤ ਪਾਉਂਦੀ ਹੈ। ਪੰਜਾਬੀ ਸਭਾ ਦਾ ਸਦੀਵੀ ਵਿਰਸਾ ਟਾਈਟਲ ਹੇਠ ਹਰ ਪਹਿਰਾਵੇ ’ਤੇ ਫੁੱਲਦਾਰ ਨਮੂਨੇ, ਹੱਥ ਦੀ ਕਢਾਈ, ਮਣਕਿਆਂ ਦੇ ਸ਼ਿੰਗਾਰ ਅਤੇ ਗੁੰਝਲਦਾਰ ਨਮੂਨੇ ਉਸ ਦੀ ਕਾਰੀਗਰੀ ਪ੍ਰਤੀ ਸਮਰਪਣ ਭਾਵਨਾ ਨੂੰ ਦਰਸਾਉਂਦੇ ਹਨ। ਇਸ ਕੈਟਾਲਾਗ ਵਿੱਚ ਡਿਜ਼ਾਈਨ ਅਤੇ ਸਟਾਈਲ ਉਪਭੋਗਤਾਵਾਂ ਨੂੰ ਆਪਣੇ ਖਾਸ ਦਿਨ ਲਈ ਸਭ ਤੋਂ ਵਧੀਆ ਕੱਪਡ਼ਿਆਂ ਦੀ ਚੋਣ ਕਰਨ ਲਈ ਬਹੁਤ ਕੁੱਝ ਉਪਲਬੱਧ ਹੋਵੇਗਾ।
ਅਮਨ ਸੰਧੂ ਨੇ ਦੱਸਿਆ ਕਿ 19 ਨਵੰਬਰ ਦੇ ਸਮਾਗਮ ਦਾ ਮੁੱਖ ਆਕਰਸ਼ਣ ਫੈਸ਼ਨ ਵਾਕ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਹਰ ਉਮਰ ਵਰਗ ਲਈ ਕੁਲੈਕਸ਼ਨ ਉਪਲਬੱਧ ਕਰਾਉਂਦੇ ਹਨ ਅਤੇ ਹਰ ਉਮਰ ਵਰਗ ਦੇ ਗਾਹਕ ਉਸ ਦੇ ਪ੍ਰਸ਼ੰਸ਼ਕ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਸੀਂ ਇੱਕ ਫੈਸ਼ਨ ਸ਼ੋਅ ‘‘ਪੀਡ਼੍ਹੀ” ਦਾ ਆਯੋਜਨ ਕਰਨ ਜਾ ਰਹੇ ਹਾਂ, ਜੋ ਕਿ ਤਿੰਨ ਪੀਡ਼੍ਹੀਆਂ ਦੁਆਰਾ ਇੱਕ ਪਲੇਟਫਾਰਮ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੈਸ਼ਨ ਵਾਕ ਵਿੱਚ ਬੱਚਿਆਂ, ਮਾਡਲਾਂ ਅਤੇ ਮੱਧ ਉਮਰ ਦੀਆਂ ਔਰਤਾਂ ਸਮੇਤ ਵੱਖ-ਵੱਖ ਉਮਰ ਸਮੂਹਾਂ ਦੇ ਲਗਭਗ 11 ਮਾਡਲ ਸ਼ਾਮਿਲ ਹੋਣਗੇ ਜੋ ਫੈਸ਼ਨ ਵਾਕ ‘ਪੀਡ਼੍ਹੀ’ ਦੀ ਥੀਮ ’ਤੇ ਆਧਾਰਿਤ ਲਗਭਗ 14 ਤੋਂ 20 ਸੂਟ ਅਤੇ ਹੋਰ ਪਹਿਰਾਵੇ ਪ੍ਰਦਰਸ਼ਿਤ ਕਰਨਗੇ।
ਇਸ ਸਮਾਗਮ ਵਿੱਚ ਇੱਕ ਪ੍ਰਦਰਸ਼ਨੀ ਰਾਹੀਂ ਅਮਨ ਸੰਧੂ ਦੇ ਕੁਲੈਕਸ਼ਨਾਂ ਦਾ ਉਦਘਾਟਨ ਕਰਨ ਦਾ ਰਸਮੀ ਐਲਾਨ ਵੀ ਕੀਤਾ ਜਾਵੇਗਾ। ਅਮਨ ਸੰਧੂ ਨੇ ਪ੍ਰੈਸ ਮਿਲਣੀ ਵਿੱਚ ਆਪਣੇ ਸੰਗ੍ਰਹਿ ਵਿੱਚੋਂ ਕੁਝ ਸੁੰਦਰ ਟੁਕਡ਼ਿਆਂ ਨੂੰ ਪ੍ਰਦਰਸ਼ਿਤ ਵੀ ਕੀਤੇ।
ਇਸ ਸੀਜ਼ਨ ਦੇ ਨਵੀਨਤਮ ਵਿਆਹਾਂ ਦੇ ਰੁਝਾਨਾਂ ਬਾਰੇ ਗੱਲ ਕਰਦੇ ਹੋਏ ਅਮਨ ਸੰਧੂ ਨੇ ਕਿਹਾ, ਕਿ ਅਸੀਂ ਸੁਰੱਖਿਅਤ ਖੇਡਣ ਦੇ ਯੁੱਗ ਤੋਂ ਇੱਕ ਪ੍ਰਯੋਗ ਕਰਨ ਵੱਲ ਚਲੇ ਗਏ ਹਾਂ। ਇਹ ਚਮਕਦਾਰ ਅਤੇ ਪੌਪਿੰਗ ਰੰਗਾਂ ਦਾ ਸੀਜ਼ਨ ਹੈ। ਜ਼ਰੂਰੀ ਤੌਰ ’ਤੇ ਸਤਰੰਗੀ ਦੇ ਰੰਗਾਂ, ਗੁਲਾਬੀ, ਬਲੂਜ਼, ਪੀਲੇ ਅਤੇ ਸੰਤਰੀ ਰੰਗ ਇਸ ਸੀਜ਼ਨ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਕਿਹਾ ਜਾਮਨੀ ਵੀ ਇੱਕ ਰੁਝਾਨ ਵਾਲਾ ਰੰਗ ਹੋਵੇਗਾ। ਐਕਸੈਸਰਾਈਜ਼ਿੰਗ ਵੀ ਮੁੱਖ ਹੋਵੇਗੀ। ਜੈਕੇਟ ਸਟਾਈਲ ਸੂਟ ਇੱਕ ਬਹੁਤ ਵੱਡਾ ਫੈਸ਼ਨ ਸਟੇਟਮੈਂਟ ਹੋਵੇਗਾ। ਟਾਈ-ਡਾਈ ਦੁਪੱਟੇ ਸਮੁੱਚੇ ਪਹਿਰਾਵੇ ਦੀ ਸ਼ਾਨ ਵਧਾਉਣਗੇ।
ਆਪਣੇ ਕੱਪੜਿਆਂ ਦੀ ਸ਼ੈਲੀ ਬਾਰੇ ਬੋਲਦਿਆਂ, ਡਿਜ਼ਾਈਨਰ ਅਮਨ ਸੰਧੂ ਨੇ ਕਿਹਾ, ਕਿ ‘‘ਮੈਨੂੰ ਪੰਜਾਬੀ ਹੋਣ ’ਤੇ ਬਹੁਤ ਮਾਣ ਹੈ। ਕਿਉਂਕਿ ਮੈਂ ਖੁਦ ਪੰਜਾਬੀ ਪਰੰਪਰਾਵਾਂ ਅਤੇ ਸੱਭਿਆਚਾਰ ਨਾਲ ਬਹੁਤ ਜ਼ਿਆਦਾ ਜੁਡ਼ਿਆ ਹੋਇਆ ਹਾਂ। ਉਨ੍ਹਾਂ ਕਿਹਾ ਸਮੁੱਚੀ ਕੁਲੈਕਸ਼ਨ ਤੇ ਇਸ ਦਾ ਬਹੁਤ ਪ੍ਰਭਾਵ ਹੈ ਜੋ ਕਿ ਵੱਖ-ਵੱਖ ਕਿਸਮਾਂ ਦੇ ਸੂਟਾਂ ਦਾ ਮਿਸ਼ਰਣ ਹੈ, ਭਾਵੇਂ ਉਹ ਸਲਵਾਰ ਕਮੀਜ਼, ਸ਼ਰਾਰਾ ਸੂਟ, ਗਰਾਰਾ ਸੂਟ, ਲਹਿੰਗਾ ਅਤੇ ਹੋਰ ਡਿਜ਼ਾਈਨਰ ਪਹਿਰਾਵੇ ਹਨ। ਉਨ੍ਹਾਂ ਕਿਹਾ ਕਿ ਖੋਜੀ ਹੋਣ ਦੇ ਨਾਤੇ, ਮੈਨੂੰ ਹੈਂਡਵਰਕ, ਫੈਬਰਿਕਸ, ਕਢਾਈ ਅਤੇ ਫਿਊਜ਼ਨ ਡਰੈੱਸਾਂ ਨਾਲ ਪ੍ਰਯੋਗ ਕਰਨਾ ਪਸੰਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Punjab, Wedding, Wedding lehnga