Home /mohali /

'ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਦਾ ਜੈਵਿਕ ਖੇਤੀ ਵੱਲ ਵਧ ਰਿਹੈ ਰੁਝਾਨ'

'ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਦਾ ਜੈਵਿਕ ਖੇਤੀ ਵੱਲ ਵਧ ਰਿਹੈ ਰੁਝਾਨ'

Increasing trend of farmers of district Mohali towards organic farming: Rajesh

Increasing trend of farmers of district Mohali towards organic farming: Rajesh

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ  ਗੁੜ, ਸ਼ੱਕਰ, ਸ਼ਹਿਦ, ਹਲਦੀ, ਦਾਲਾਂ ਨੂੰ ਪੈਦਾ ਕਰਣ ਲਈ ਵੱਖ-ਵੱਖ ਕਿਸਾਨਾਂ ਵੱਲੋਂ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ 

 • Share this:
  ਕਰਨ ਵਰਮਾ, ਮੋਹਾਲੀ
  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿੱਥੇ ਵਧਦੀ ਹੋਈ ਜਨਸੰਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਲੋੜੀਂਦੇ ਅਨਾਜ ਦੀ ਪੈਦਾਵਾਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਉਸ ਦੇ ਨਾਲ ਹੀ ਸੰਤੁਲਿਤ ਪੌਸ਼ਟਿਕ ਆਹਾਰ ਪੈਦਾ ਕਰਨ ਲਈ ਜੈਵਿਕ ਖੇਤੀ ਅਧੀਨ ਉਤਪਾਦਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ।

  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਗੁੜ, ਸ਼ੱਕਰ, ਸ਼ਹਿਦ, ਹਲਦੀ, ਦਾਲਾਂ ਨੂੰ ਪੈਦਾ ਕਰਣ ਲਈ ਵੱਖ-ਵੱਖ ਕਿਸਾਨਾਂ ਵੱਲੋਂ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ।

  ਇਹਨਾਂ ਵਿਚੋਂ ਮੁੱਖ ਤੌਰ 'ਤੇ ਅਵਤਾਰ ਸਿੰਘ ਪਿੰਡ ਤਿਉੜ ਵੱਲੋਂ ਹਲਦੀ, ਸ਼ਹਿਦ ਅਤੇ ਦਾਲਾਂ ਦੀ ਖੇਤੀ, ਗੁਰਪ੍ਰਕਾਸ਼ ਪਿੰਡ ਝੰਜੇੜੀ ਵੱਲੋਂ ਐਗਜ਼ੋਟਿਕ ਸਬਜ਼ੀਆਂ ਜਿਵੇਂ ਬ੍ਰੋਕੱਲੀ, ਲਾਲ- ਪੀਲੀ ਸ਼ਿਮਲਾ ਮਿਰਚ, ਕਾਲੀ ਗਾਜਰ, ਲੈਟਿਊਸ ਆਦਿ, ਸ੍ਰੀਮਤੀ ਸਤਵਿੰਦਰ ਕੌਰ ਬਰਾੜ ਪਿੰਡ ਪੜੌਲ ਵੱਲੋਂ ਜੈਵਿਕ ਸਬਜ਼ੀਆਂ ਜਿਵੇਂ ਕਿ ਭਿੰਡੀ, ਕਰੇਲਾ, ਪਾਲਕ ਆਦਿ ਦੀ ਖੇਤੀ, ਸੁਰਜੀਤ ਸਿੰਘ ਪਿੰਡ ਤੰਗੋਰੀ ਵੱਲੋਂ ਆਰਗੈਨਿਕ ਗੁੜ ਤੇ ਸ਼ੱਕਰ ਪੈਦਾ ਕੀਤੀ ਜਾ ਰਹੀ ਹੈ।

  ਇਸ ਤੋਂ ਇਲਾਵਾ ਅਮਰਜੀਤ ਸਿੰਘ ਪਿੰਡ ਘੜੂਆਂ ਵੱਲੋਂ ਕਿਸਾਨ ਜੰਕਸ਼ਨ ਫਾਰਮਰ ਪ੍ਰੋਡਿਊਸ ਅਰਗੇਨਾਈਜ਼ਸ਼ਨ (ਐਫ ਪੀ ਓ ) ਚਲਾਈ ਜਾ ਰਹੀ ਹੈ ਜਿਸ ਦੁਆਰਾ ਸਰਸੋਂ ਦਾ ਤੇਲ, ਹਲਦੀ, ਲਸੁਨ, ਕਾਲੇ ਚੰਨੇ, ਮਾਂਹ, ਬਾਸਮਤੀ 1121, ਗੁੜ ਅਤੇ ਸ਼ੱਕਰ ਆਦਿ ਉੱਚ ਮਿਆਰ ਦੇ ਉਤਪਾਦ ਮੁਹੱਈਆ ਕਰਵਾਏ ਜਾ ਰਹੇ ਹਨ।

  ਉਨ੍ਹਾਂ ਦੱਸਿਆ ਕਿ ਭਾਵੇਂ ਕਿ ਜੈਵਿਕ ਉਤਪਾਦਾਂ ਦਾ ਮੁੱਲ ਰਸਾਇਣਿਕ ਪਦਾਰਥਾਂ ਦੇ ਮੁਕਾਬਲਤਨ ਕੁੱਝ ਜ਼ਿਆਦਾ ਹੁੰਦਾ ਹੈ, ਫਿਰ ਵੀ ਆਪਣੀ ਸਿਹਤ ਪ੍ਰਤੀ ਜਾਗਰੂਕ ਲੋਕਾਂ ਵੱਲੋਂ ਇਹਨਾਂ ਜੈਵਿਕ ਉਤਪਾਦਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
  Published by:Gurwinder Singh
  First published:

  Tags: Punjab farmers

  ਅਗਲੀ ਖਬਰ