Home /mohali /

Food Provided To The Patients: 'ਨਿਕਸ਼ੇ ਮਿੱਤਰਾ’ ਪ੍ਰੋਗਰਾਮ ਤਹਿਤ ਮਰੀਜ਼ਾ ਨੂੰ ਦਿੱਤਾ ਜਾਵੇਗਾ ਖਾਣ-ਪੀਣ ਦਾ ਸਮਾਨ

Food Provided To The Patients: 'ਨਿਕਸ਼ੇ ਮਿੱਤਰਾ’ ਪ੍ਰੋਗਰਾਮ ਤਹਿਤ ਮਰੀਜ਼ਾ ਨੂੰ ਦਿੱਤਾ ਜਾਵੇਗਾ ਖਾਣ-ਪੀਣ ਦਾ ਸਮਾਨ

Civil surgeon Moahli Dr. Adarshpal kour 

Civil surgeon Moahli Dr. Adarshpal kour 

ਮੋਹਾਲੀ: ਹੁਣ ਕੋਈ ਵੀ ਵਿਅਕਤੀ ਜਾਂ ਅਦਾਰਾ ਤਪਦਿਕ ਦੇ ਮਰੀਜ਼ਾ ਨੂੰ ਅਪਣਾ ਕੇ ਉਨ੍ਹਾਂ ਦੀਆਂ ਖ਼ੁਰਾਕੀ ਲੋੜਾਂ ਤੇ ਹੋਰ ਤਰੀਕਿਆਂ ਨਾਲ ਮਦਦ ਕਰ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ ਪਾਲ ਕੌਰ ਅਤੇ ਜ਼ਿਲ੍ਹਾ ਟੀ.ਬੀ. ਅਧਿਕਾਰੀ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਾਲ ਹੀ ਵਿਚ ‘ਨਿਕਸ਼ੇ ਮਿੱਤਰਾ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਭਾਰਤ ਨੂੰ 2025 ਤਕ ਟੀ.ਬੀ. ਮੁਕਤ ਬਣਾਉਣ ’ਚ ਸਿਵਲ ਸੁਸਾਇਟੀ ਦੀ ਮਦਦ ਲੈਣਾ ਹੈ।

ਹੋਰ ਪੜ੍ਹੋ ...
  • Share this:

    ਕਰਨ ਵਰਮਾ

    ਮੋਹਾਲੀ: ਹੁਣ ਕੋਈ ਵੀ ਵਿਅਕਤੀ ਜਾਂ ਅਦਾਰਾ ਤਪਦਿਕ ਦੇ ਮਰੀਜ਼ਾ ਨੂੰ ਅਪਣਾ ਕੇ ਉਨ੍ਹਾਂ ਦੀਆਂ ਖ਼ੁਰਾਕੀ ਲੋੜਾਂ ਤੇ ਹੋਰ ਤਰੀਕਿਆਂ ਨਾਲ ਮਦਦ ਕਰ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ ਪਾਲ ਕੌਰ ਅਤੇ ਜ਼ਿਲ੍ਹਾ ਟੀ.ਬੀ. ਅਧਿਕਾਰੀ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਾਲ ਹੀ ਵਿਚ ‘ਨਿਕਸ਼ੇ ਮਿੱਤਰਾ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਭਾਰਤ ਨੂੰ 2025 ਤਕ ਟੀ.ਬੀ. ਮੁਕਤ ਬਣਾਉਣ ’ਚ ਸਿਵਲ ਸੁਸਾਇਟੀ ਦੀ ਮਦਦ ਲੈਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਆਪਣੇ ਵੱਲੋਂ ਵੱਡੇ ਯਤਨ ਕਰ ਰਹੀ ਹੈ ਪਰ ਇਸ ਪ੍ਰੋਗਰਾਮ ਦਾ ਮਕਸਦ ਟੀ.ਬੀ. ਮੁਕਤ ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਹੈ।

    ਇਸ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਦੱਸਦਿਆਂ ਸਿਹਤ ਅਧਿਕਾਰੀਆਂ ਨੇ ਕਿਹਾ, ‘ਕਿਸੇ ਵੀ ਵਿਅਕਤੀ, ਕਿਸੇ ਚੁਣੇ ਹੋਏ ਪ੍ਰਤੀਨਿਧੀ, ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਦੇ ਮੁਲਾਜ਼ਮ, ਕਿਸੇ ਸੰਸਥਾ, ਕਾਰਪੋਰੇਸ਼ਨ ਜਾਂ ਕੰਪਨੀ ਵੱਲੋਂ ਜ਼ਿਲ੍ਹੇ ਦੇ ਕਿਸੇ ਵੀ ਟੀ.ਬੀ. ਮਰੀਜ਼ ਨੂੰ ਗੋਦ ਲਿਆ ਜਾ ਸਕਦਾ ਹੈ ਜਿਸ ਤਹਿਤ ਉਹ ਮਰੀਜ਼ਾ ਨੂੰ 6 ਮਹੀਨੇ ਤੱਕ ਖਾਣ-ਪੀਣ ਦਾ ਸਮਾਨ ਜਿਵੇਂ ਦਾਲਾਂ, ਅਨਾਜ, ਤੇਲ, ਦੁੱਧ ਆਦਿ ਮੁਫ਼ਤ ਮੁਹੱਈਆ ਕਰਵਾਉਣਗੇ।

    ਮਰੀਜ਼ ਨੂੰ ਪੌਸ਼ਟਿਕ ਖ਼ੁਰਾਕ ਦੇਣ ਤੋਂ ਇਲਾਵਾ ਉਸ ਦੀ ਜਾਂ ਉਸ ਦੇ ਪਰਵਾਰਕ ਜੀਆਂ ਦੀ ਕਿੱਤਾਮੁਖੀ ਸਿਖਲਾਈ, ਨੌਕਰੀ ਦਿਵਾਉਣ ਤੇ ਇਲਾਜ ਪ੍ਰਬੰਧਨ ਵੀ ਮਦਦ ਕੀਤੀ ਜਾ ਸਕਦੀ ਹੈ।’ ਉਨ੍ਹਾਂ ਦੱਸਿਆ ਕਿ ਜੋ ਕੋਈ ਵੀ ਟੀ.ਬੀ. ਦੇ ਮਰੀਜ਼ਾ ਨੂੰ ਅਪਣਾਏਗਾ, ਉਸ ਲਈ ਮਰੀਜ਼ਾ ਨੂੰ ਘੱਟੋ ਘੱਟ ਇੱਕ ਸਾਲ ਲਈ ਅਪਣਾਉਣਾ ਪਵੇਗਾ ਤੇ 6 ਮਹੀਨੇ ਲਈ ਉਸ ਨੂੰ ਸੁਝਾਈਆਂ ਗਈਆਂ ਖ਼ੁਰਾਕੀ ਵਸਤਾਂ ਮੁਹੱਈਆ ਕਰਵਾਉਣੀਆਂ ਪੈਣਗੀਆਂ। ਅਜਿਹੇ ਦਾਨੀ ਵਿਅਕਤੀਆਂ ਜਾਂ ਸੰਸਥਾਵਾਂ ਨੂੰ ‘ਨਿਕਸ਼ੇ ਮਿੱਤਰ’ ਦਾ ਨਾਮ ਦਿੱਤਾ ਜਾਵੇਗਾ। ਇੱਕ ਵਿਅਕਤੀ ਜਾਂ ਅਦਾਰਾ ਇੱਕ ਜਾਂ ਇੱਕ ਤੋਂ ਵੱਧ ਜਿੰਨੇ ਮਰਜ਼ੀ ਟੀ.ਬੀ. ਰੋਗੀਆਂ ਨੂੰ ਅਪਣਾ ਸਕਦਾ ਹੈ।

    ਸਿਵਲ ਸਰਜਨ ਨੇ ਦੱਸਿਆ ਕਿ ਕੋਈ ਵੀ ਚਾਹਵਾਨ ਵਿਅਕਤੀ ਜਾਂ ਅਦਾਰਾ www.nikshay.in ’ਤੇ ਲਾਗ ਇਨ ਕਰ ਕੇ ਨਿਕਸ਼ੇ ਮਿੱਤਰਾ ਰਜਿਸਟਰੇਸ਼ਨ ਫਾਰਮ ’ਤੇ ਪੰਜੀਕਰਣ ਕਰ ਸਕਦਾ ਹੈ। ਇਸ ਪੋਰਟਲ ’ਤੇ ਆਪਣੀ ਸਹੂਲਤ ਮੁਤਾਬਿਕ ਟੀ.ਬੀ. ਦੇ ਮਰੀਜ਼ਾ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਜਾਂ ਪੰਜੀਕਰਣ ਫਾਰਮ ਭਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਟੀ.ਬੀ. ਅਧਿਕਾਰੀ ਨਾਲ ਮੋਬਾਈਲ ਫ਼ੋਨ ਨੰਬਰ 79735 92710 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

    ਡਾ. ਆਦਰਸ਼ ਪਾਲ ਕੌਰ ਨੇ ਕਿਹਾ ਕਿ ਜ਼ਿਲ੍ਹਾ ਮੋਹਾਲੀ ਵਿੱਚ ਭਾਰੀ ਗਿਣਤੀ ਵਿੱਚ ਕਾਰੋਬਾਰੀ ਅਦਾਰੇ ਹਨ ਜਿਹੜੇ ਇਸ ਨੇਕ ਕਾਰਜ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਟੀ.ਬੀ. ਦੇ ਮਰੀਜ਼ਾ ਦੇ ਨਿਕਸ਼ੇ ਮਿੱਤਰ ਬਣ ਕੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ।

    Published by:Rupinder Kaur Sabherwal
    First published:

    Tags: Chandigarh, Health, Mohali, Patient, Punjab