ਕਰਨ ਵਰਮਾ
ਮੋਹਾਲੀ- ਲਗਭਗ 3 ਦਿਨਾਂ ਤੋਂ ਬਾਅਦ ਪੰਜਾਬ ਦੇ ਕੁੱਝ ਜਿਲ੍ਹਿਆਂ ਜਿਵੇਂ ਤਰਨ ਤਾਰਨ, ਫਿਰੋਜ਼ਪੁਰ ਅਤੇ ਮੋਗਾ ਤੋਂ ਇਲਾਵਾਂ ਬਾਕੀ ਜ਼ਿਲ੍ਹਿਆਂ 'ਚ ਇੰਟਰਨੈਟ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ ਹੈ। ਮੋਹਾਲੀ ਦੇ ਏਅਰਪੋਟ ਰੋਡ ਅਤੇ ਵਾਇ ਪੀ ਐਸ ਚੌਕ ਦੇ ਇਲਾਕੇ ਵਿੱਚ ਹਾਲੇ ਵੀ ਇੰਟਰਨੈਟ ਸੇਵਾ ਬੰਦ ਹੈ, ਪਰ ਮੋਹਾਲੀ ਦੇ ਬਾਕੀ ਖੇਤਰਾਂ ਵਿੱਚ ਇੰਟਰਨੈਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।
ਮੋਹਾਲੀ 'ਚ ਇੰਟਰਨੈਟ 3 ਦਿਨਾਂ ਤੱਕ ਬੰਦ ਹੋਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਕਰਯੋਗ ਹੈ ਕਿ ਇਸ ਸਮੇਂ ਵਿੱਦਿਆਰਥੀਆਂ ਦੇ ਇਮਤਿਹਾਨ ਚੱਲ ਰਹੇ ਹਨ। ਇੰਟਰਨੈਟ ਸੇਵਾ ਬੰਦ ਹੋਣ ਕਰਕੇ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀ ਪ੍ਰੇਸ਼ਨੀ ਆਈ।
ਰਵੀ ਨਾਂ ਦੇ ਇੱਕ ਬੈਂਕ ਕਰਮਚਾਰੀ ਨੇ ਦੱਸਿਆ ਕਿ ਇੰਟਰਨੈਟ ਬੰਦ ਹੋਣ ਕਰਕੇ ਸਾਨੂੰ ਘਰ ਤੋਂ ਜਿਹੜੇ ਕੰਮ ਕਰਨੇ ਪੈਂਦੇ ਸੀ ਉਹ 3 ਦਿਨਾਂ ਤੱਕ ਪੇਂਡਿੰਗ ਪਏ ਰਹੇ। ਉੱਥੇ ਹੀ ਇੱਕ ਹੋਟਲ ਮਾਲਿਕ ਨੇ ਦੱਸਿਆ ਕਿ ਇੰਟਰਨੈਟ ਸੇਵਾ ਬੰਦ ਹੋਣ ਕਰਕੇ ਸਾਡੇ ਆਨਲਾਈਨ ਗ੍ਰਾਹਿਕ ਘੱਟ ਆਏ ਅਤੇ ਕੰਮ ਪ੍ਰਭਾਵਿਤ ਰਿਹਾ। ਪਰ ਇਸ ਨਾਲ ਸੂਬੇ ਦੀ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਤਾਂ ਅਸੀਂ ਸਰਕਾਰ ਦੀ ਸਾਰੇ ਕੰਮ ਵਿੱਚ ਨਾਲ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Internet, Mohali, Punjab