ਕਰਨ ਵਰਮਾ
ਮੋਹਾਲੀ- ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਹਲਕੇ ਦੇ ਦੱਪਰ 'ਚ ਸਥਿੱਤ ਹਨੂਮਾਨ ਮੰਦਿਰ ਇਲਾਕੇ ਦੇ ਲੋਕਾਂ ਚ ਬਹੁਤ ਮਹੱਤਵ ਰੱਖਦਾ ਹੈ। ਇਸ ਮੰਦਿਰ ਦਾ ਇਤਿਹਾਸ ਲਗਭਗ 55 ਸਾਲ ਪੁਰਾਣਾ ਹੈ। ਇਹ ਮੰਦਿਰ ਦੱਪਰ ਟੋਲ ਪਲਾਜ਼ਾ ਤੋਂ ਲਗਭਗ 200 ਮੀਟਰ ਦੀ ਦੂਰੀ ਉੱਤੇ ਅੰਬਾਲਾ-ਚੰਡੀਗੜ੍ਹ ਰਾਸ਼ਟਰੀ ਮਾਰਗ ਦਾ ਸੱਜੇ ਪਾਸੇ ਸਥਿੱਤ ਹੈ। ਇੱਥੇ ਮੰਗਲਵਾਰ ਦੇ ਦਿਨ ਹੋਣ ਵਾਲੀ ਆਰਤੀ ਦੇ ਵਿੱਚ ਵੱਡੀ ਗਿਣਤੀ ਵਿੱਚ ਭਗਤ ਸ਼ਾਮਿਲ ਹੁੰਦੇ ਹਨ।
ਮੰਦਰ ਦੇ ਮਹੰਤ ਨਿਰਮਲ ਪੂਰੀ ਦੱਸਦੀ ਹਨ ਕਿ ਇੱਥੇ ਪਹੁੰਚਣ ਵਾਲੇ ਭਗਤਾਂ ਦੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਕੋਈ ਕਿ ਖਾਲੀ ਹੱਥ ਵਾਪਿਸ ਨਹੀਂ ਜਾਂਦਾ। ਇਸ ਮੰਦਰ ਦੀ ਸਾਂਭ ਸੰਭਾਲ ਮਹੰਤ ਦੀ ਤੀਜੀ ਪੀੜ੍ਹੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇੱਥੇ ਸਾਲ ਵਿੱਚ 2 ਦਫ਼ਾ ਸਾਲਾਨਾ ਲੰਗਰ ਲਾਏ ਜਾਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਰੇਤਾ-ਬੱਜਰੀ ਦੀ ਵਿਕਰੀ ਅਤੇ ਖਰੀਦ ਵਿਚ ਵਿਚੋਲਿਆਂ ਨੂੰ ਖਤਮ ਕਰੇਗਾ, ਜਿਸ ਨਾਲ ਆਮ ਆਦਮੀ ਵੱਧ ਸਮਰੱਥ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਦੇਸ਼ ਭਰ ਵਿੱਚੋਂ ਸਭ ਤੋਂ ਘੱਟ ਕੀਮਤ 'ਤੇ ਰੇਤ ਲੋਕਾਂ ਲਈ ਮੌਜੂਦ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜਨਤਕ ਖੱਡਾਂ ਵਾਲੀਆਂ ਥਾਵਾਂ ਦੀ ਮੌਜੂਦਗੀ ਖੁਦ-ਬ-ਖੁਦ ਹੀ ਕੀਮਤਾਂ ਨੂੰ ਪ੍ਰਭਾਵਿਤ ਕਰੇਗੀ ਜਿਸ ਨਾਲ ਕੀਮਤਾਂ ਹੇਠਲੇ ਪੱਧਰ 'ਤੇ ਸਥਿਰ ਹੋਣਗੀਆਂ ਕਿਉਂਕਿ ਇਹ ਖੱਡਾਂ ਆਮ ਲੋਕਾਂ ਲਈ ਸਸਤੀ ਰੇਤ ਖਰੀਦਣ ਲਈ ਨਿਯਮਤ ਬਦਲ ਪੇਸ਼ ਕਰਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।