ਕਰਨ ਵਰਮਾ
ਮੋਹਾਲੀ- ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਹੁਣ ਸ਼ਿਕੰਜੀ ਲੋਕਾਂ ਦੀ ਪਹਿਲੀ ਪਸੰਦ ਬਣਨ ਵਾਲੀ ਹੈ ਅਤੇ ਇਸ ਦੇ ਨਾਲ ਹੀ ਨਿੰਬੂ ਦੀ ਖ਼ਪਤ ਵਿੱਚ ਵੀ ਵਾਧਾ ਹੋਵੇਗਾ। ਕੀ ਹੋਵੇਗਾ ਜੇਕਰ ਤੁਹਾਨੂੰ ਇਹ ਨਿੰਬੂ ਤੁਹਾਡੇ ਘਰ ਦੀ ਗੈਲਰੀ ਜਾਂ ਗਾਰਡਨ ਦੀ ਵਿੱਚ ਹੀ ਮਿਲ ਜਾਣ?
ਜੀ ਹਾਂ ਇਹ ਮੁਮਕਿਨ ਹੈ ਅਤੇ ਇਸ ਦੇ ਲਈ ਨਿਊਜ਼18 ਮੋਹਾਲੀ ਨੇ ਇੱਕ ਨਿੱਜੀ ਨਰਸਰੀ ਦੇ ਮਾਲਿਕ ਨੇ ਗੱਲ ਕੀਤੀ ਅਤੇ ਜਾਣਿਆ ਕਿ ਜੇਕਰ ਕੋਈ ਆਪਣੇ ਘਰ ਦੇ ਵਿੱਚ ਹੀ ਨਿੰਬੂ ਦਾ ਪੌਦਾ ਲਗਾਉਣਾ ਚਾਹੁੰਦਾ ਹੈ ਤਾਂ ਕੀ ਕੁੱਝ ਤਕਨੀਕ ਹੈ? ਰਾਹੁਲ ਜਿਹੜੇ ਕਿ ਇੱਕ ਨਰਸਰੀ ਚਲਾਉਂਦੇ ਹਨ ਨੇ ਦੱਸਿਆ ਕਿ ਨਿੰਬੂ ਦੇ ਪੌਦੇ ਦੀਆਂ ਕਈ ਕਿਸਮਾਂ ਹਨ ਜਿਨ੍ਹਾਂ ਨੂੰ ਘਰ ਦੀ ਗੈਲਰੀ ਜਾ ਗਾਰਡਨ ਵਿੱਚ ਲਗਾਇਆ ਜਾ ਸਕਦੀ ਹੈ।
ਇਨ੍ਹਾਂ 'ਚ ਇੱਕ ਹੈ ਕਾਗਜ਼ੀ ਨਿੰਬੂ ਜਿਹੜਾ ਕਿ ਬਹੁਤ ਮਸ਼ਹੂਰ ਹੈ ਅਤੇ ਬਜ਼ਾਰਾਂ ਦੇ ਵਿੱਚ ਵੀ ਆਮ ਹੀ ਮਿਲ ਜਾਂਦਾ ਹੈ। ਇਸ ਦੇ ਪੌਦੇ ਨੂੰ ਘਰ ਦੇ ਵਿੱਚ ਇੱਕ ਛੋਟੇ ਗਮਲੇ ਵਿੱਚ ਲਈਆ ਜਾ ਸਕਦਾ ਹੈ ਤੇ 12 ਮਹੀਨੇ ਇਸ ਤੋਂ ਫ਼ਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਦਾ ਧਿਆਨ ਰੱਖਣ ਲਈ ਜਿਆਦਾ ਮਿਹਨਤ ਦੀ ਵੀ ਲੋੜ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business idea, Chandigarh, Farming ideas, Mohali, Punjab