ਕਰਨ ਵਰਮਾ
ਚੰਡੀਗੜ੍ਹ: ਪਾਲੀਵੁੱਡ ਵਿੱਚ ਸੋਨਮ ਬਾਜਵਾ ਸ਼ੁਰੂ ਤੋਂ ਹੀ ਇੱਕ ਮਸ਼ਹੂਰ ਨਾਂ ਹੈ ਜਿਹੜੀ ਕਿ ਆਪਣੀ ਅਦਾਕਾਰੀ ਅਤੇ ਖ਼ੂਬਸੂਰਤੀ ਲਈ ਜਾਣੀ ਜਾਂਦੀ ਹੈ। ਨੌਜਵਾਨਾਂ ਵਿੱਚ ਸੋਨਮ ਬਾਜਵਾ ਦੀ ਫੈਨ ਫੌਲੋਇੰਗ ਕਰੋੜਾਂ ਦੇ ਵਿੱਚ ਹੈ। ਸੋਨਮ ਬਾਜਵਾ ਦੀ ਅਦਾਕਾਰੀ ਦੇ ਲਗਭਗ ਸਾਰੇ ਹੀ ਦੀਵਾਨੇ ਹਨ। ਫ਼ਿਲਮਾਂ ਤੋਂ ਇਲਾਵਾ ਸੋਨਮ ਬਾਜਵਾ ਇੱਕ ਸ਼ੋਵ ਹੋਸਟ ਕਰ ਰਹੀ ਹੈ ਜਿਸ ਦਾ ਨਾਂ ਹੈ 'ਦਿਲ ਦੀਆਂ ਗੱਲਾਂ' ਜਿਸਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਸੀ।
ਇਸੇ ਨੂੰ ਵੇਖਦੇ ਹੋਏ ਸੋਨਮ ਬਾਜਵਾ ਆਪਣੇ ਇਸ ਸ਼ੋਵ ਦਾ ਦੂਜਾ ਸੀਜ਼ਨ ਲੈਕੇ ਆ ਰਹੀ ਹਨ। ਨਿਊਜ਼18 ਮੋਹਾਲੀ ਦੇ ਨਾਲ ਗੱਲ ਕਰਦਿਆਂ ਸੋਨਮ ਬਾਜਵਾ ਨੇ ਦੱਸਿਆ ਕਿ ਉਹ ਆਪਣੇ ਸ਼ੋਵ ਦੇ ਨਵੇਂ ਸੀਜ਼ਨ ਲਈ ਬਹੁਤ ਉਤਸਾਹਿਤ ਹਾਂ ਅਤੇ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਸੀਜ਼ਨ ਵਿੱਚ ਬਹੁਤ ਕੁੱਝ ਨਵਾਂ ਵੇਖਣ ਨੂੰ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Entertainment, Mohali, Punjab, Sonam bajwa