Home /mohali /

ਨੌਜਵਾਨ ਨੇ MBA ਕਰਨ ਤੋਂ ਬਾਅਦ ਕੀਤੀ ਨੌਕਰੀ , ਗਿਆ ਵਿਦੇਸ਼ , ਫਿਰ ਭਾਰਤ ਪਰਤ ਕੇ ਲਗਾਇਆ ਰਾਜਮਾਂਹ ਚਾਵਲ ਦਾ ਸਟਾਲ ! ਜਾਣੋ ਕਾਰਨ

ਨੌਜਵਾਨ ਨੇ MBA ਕਰਨ ਤੋਂ ਬਾਅਦ ਕੀਤੀ ਨੌਕਰੀ , ਗਿਆ ਵਿਦੇਸ਼ , ਫਿਰ ਭਾਰਤ ਪਰਤ ਕੇ ਲਗਾਇਆ ਰਾਜਮਾਂਹ ਚਾਵਲ ਦਾ ਸਟਾਲ ! ਜਾਣੋ ਕਾਰਨ

Rajamanh

Rajamanh rice stalls after MBA by the youth!

ਮੋਹਿਤ ਦੱਸਦੇ ਹਨ ਕਿ ਉਹ ਮਾਰਕੀਟਿੰਗ ਵਿੱਚ MBA ਕਰਨ ਤੋਂ ਬਾਅਦ ਵੱਡੀ ਵੱਡੀ ਕੰਪਨੀਆਂ ਜਿਵੇਂ ਪੈਪਸੀਕੋ ਤੇ ਰੈੱਡਬੁੱਲ ਵਿੱਚ ਕੰਮ ਕਰ ਚੁੱਕੇ ਹਨ ਅਤੇ ਨਾਲ ਹੀ 4 ਸਾਲ ਵਿਦੇਸ਼ ਵਿੱਚ ਵੀ ਕੰਮ ਕਰ ਚੁੱਕੇ ਹਨ।

  • Share this:

    ਕਰਨ ਵਰਮਾ

    ਮੋਹਾਲੀ: ਐਮ.ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਵੱਡੀਆਂ ਕੰਪਨੀ ਵਿੱਚ ਕੰਮ ਕਰਨ ਤੋਂ ਬਾਅਦ ਮੋਹਿਤ ਜ਼ੀਰਕਪੁਰ ਦੇ ਬਲਟਾਣਾ ਵਿੱਚ ਆਪਣੀ ਰਾਜਮਾਂਹ ਚਾਵਲ ਦੀ ਸਟਾਲ ਲਾ ਕੇ ਲੋਕਾਂ ਦਾ ਪੇਟ ਭਰ ਰਹੇ ਹਨ। ਮੋਹਿਤ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਉਹ ਜ਼ੀਰਕਪੁਰ ਅਤੇ ਚੰਡੀਗੜ੍ਹ ਵਿੱਚ ਰਾਜਮਾਂਹ ਚਾਵਲ ਦੀ ਸਟਾਲ ਲਾਉਂਦੇ ਹਨ। ਉਨ੍ਹਾਂ ਨੂੰ ਜ਼ੀਰਕਪੁਰ ਵਿੱਚ ਸਟਾਲ ਲਾਉਂਦੇ ਹੋਏ ਲਗਭਗ 6-7 ਮਹੀਨੇ ਦਾ ਸਮਾਂ ਹੋ ਗਿਆ ਹੈ।

    ਮੋਹਿਤ ਦੱਸਦੇ ਹਨ ਕਿ ਉਹ ਮਾਰਕੀਟਿੰਗ ਵਿੱਚ MBA ਕਰਨ ਤੋਂ ਬਾਅਦ ਵੱਡੀ ਵੱਡੀ ਕੰਪਨੀਆਂ ਜਿਵੇਂ ਪੈਪਸੀਕੋ ਤੇ ਰੈੱਡਬੁੱਲ ਵਿੱਚ ਕੰਮ ਕਰ ਚੁੱਕੇ ਹਨ ਅਤੇ ਨਾਲ ਹੀ 4 ਸਾਲ ਵਿਦੇਸ਼ ਵਿੱਚ ਵੀ ਕੰਮ ਕਰ ਚੁੱਕੇ ਹਨ।

    ਨਿਊਜ਼18 ਮੋਹਾਲੀ ਦੇ ਨਾਲ ਗੱਲ ਕਰਦਿਆਂ ਮੋਹਿਤ ਨੇ ਦੱਸਿਆ ਕਿ ਜਦੋਂ ਉਹ ਕਾਰਪੋਰੇਟ ਵਿੱਚ ਕੰਮ ਕਰ ਕੇ ਸਨ ਤੋਂ ਉਨ੍ਹਾਂ ਨੂੰ ਉਨ੍ਹਾਂ ਦੀ ਕਬਿਲੀਅਤ ਅਨੁਸਾਰ ਕੰਮ ਨਹੀਂ ਮਿਲਿਆ। 9 ਤੋਂ 5 ਵਾਲੀ ਸ਼ਿਫ਼ਟ ਕਾਰਨ ਉਨ੍ਹਾਂ ਨੂੰ ਆਪਣੇ ਲਈ ਸਮਾਂ ਨਹੀਂ ਮਿਲਦਾ ਸੀ। ਇਨ੍ਹਾਂ ਸਭ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਲੱਗੀ ਉਨ੍ਹਾਂ ਦਾ ਵਜ਼ਨ 105 ਕਿੱਲੋ ਹੋ ਗਿਆ ਸੀ।

    ਉਹ ਅੱਗੇ ਦੱਸਦੇ ਹਨ ਕਿ ਇਹ ਸਭ ਵੇਖਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਕੰਮ ਕਰਨ ਦਾ ਸੋਚਿਆ ਅਤੇ ਇਸ ਕੰਮ ਵਿੱਚ ਲੱਗ ਗਏ। ਤੁਹਾਨੂੰ ਦੱਸ ਦਈਏ ਕਿ ਮੋਹਿਤ ਇਸ ਤੋਂ ਇਲਾਵਾ ਫਿੱਟਨੈੱਸ ਅਧਿਆਪਕ ਵੀ ਹਨ ਅਤੇ ਜ਼ੀਰਕਪੁਰ ਵਿੱਚ 2 ਯੋਗਾ ਸੈਂਟਰ ਵੀ ਚਲਾਉਂਦੇ ਹਨ। ਉਨ੍ਹਾਂ ਮੁਤਾਬਿਕ ਰਾਜਮਾਂਹ ਚਾਵਲ ਦੀ ਸਟਾਲ ਤੋਂ ਉਹ ਰੋਜ਼ਾਨਾ 1500 ਤੋਂ 2000 ਰੁਪਏ ਬਚਾ ਲੈਂਦੇ ਹਨ ਜਿਹੜਾ ਕਿ ਉਨ੍ਹਾਂ ਲਈ ਬਹੁਤ ਹੈ।

    Published by:Tanya Chaudhary
    First published:

    Tags: Business idea, Food, Inspiration, Mohali