Home /mohali /

ਡੇਰਾਬੱਸੀ ਸਰਕਾਰੀ ਹਸਪਤਾਲ 'ਚ ਲੈਪ੍ਰੋਸਕੋਪੀ ਦੀ ਸੇਵਾ ਸ਼ੁਰੂ, ਨਵੇਂ SMO ਡਾਕਟਰ ਧਰਮਿੰਦਰ ਦੀ ਪਹਿਲ

ਡੇਰਾਬੱਸੀ ਸਰਕਾਰੀ ਹਸਪਤਾਲ 'ਚ ਲੈਪ੍ਰੋਸਕੋਪੀ ਦੀ ਸੇਵਾ ਸ਼ੁਰੂ, ਨਵੇਂ SMO ਡਾਕਟਰ ਧਰਮਿੰਦਰ ਦੀ ਪਹਿਲ

Laparoscopy

Laparoscopy service started in Derabassi Government Hospital by New SMO

ਇਸ ਤਕਨੀਕ ਰਹੀ ਸੁਰੱਖਿਅਤ  ਇਲਾਜ ਸੰਭਵ ਹੁੰਦਾ ਹੈ ਅਤੇ ਨਾਲ ਹੀ ਇਲਾਜ ਤੋਂ ਬਾਅਦ ਮਰੀਜ਼  6-7 ਘੰਟੇ ਤੱਕ ਤੁਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਬਹੁਤ ਘੱਟ ਸ਼ਮੇ 'ਚ ਰਿਕਾਵਰ ਹੀ ਜਾਂਦਾ ਹੈ। 

  • Share this:
    ਕਰਨ ਵਰਮਾ,

    ਮੋਹਾਲੀ: ਮੋਹਾਲੀ ਜ਼ਿਲ੍ਹੇ ਦੇ ਹਲਕਾ ਡੇਰਾਬੱਸੀ ਦੇ ਸਿਵਲ ਹਸਪਤਾਲ਼ 'ਚ ਲਪ੍ਰੋਸਕੋਪੀ ਤਕਨੀਕ ਦੀ ਸੁਵਿਧਾ ਦੀ ਸ਼ੁਰੂਆਤ ਹੋ ਗਈ ਹੈ। ਲਪ੍ਰੋਸਕੋਪੀ ਤਕਨੀਕ ਸਰਜਰੀ ਅਤੇ ਅਪਰੇਸ਼ਨ ਦੀ ਨਵੀਂ ਅਤੇ ਆਧੁਨਿਕ ਤਕਨੀਕ ਹੈ। ਇਸ ਦੀ ਸ਼ੁਰੂਆਤ ਡੇਰਾਬੱਸੀ ਸਰਕਾਰੀ ਹਸਪਤਾਲ 'ਚ ਕੁੱਝ ਸ਼ਮਾ ਪਹਿਲੇ ਨਵੇਂ ਆਏ ਐਸ. ਐੱਮ. ਓ. ਅਤੇ ਲਪ੍ਰੋਸਕੋਪੀ ਤਕਨੀਕ ਦੇ ਮਾਹਿਰ ਡਾਕਟਰ ਧਰਮਿੰਦਰ ਸਿੰਘ ਵੱਲੋਂ ਕੀਤੀ ਗਈ ਹੈ।

    ਡਾਕਟਰ ਧਰਮਿੰਦਰ ਦੱਸਦੇ ਹਨ ਕਿ "ਲੈਪ੍ਰੋਸਕੋਪੀ ਸਰਜਰੀ ਦੀ ਇੱਕ ਕਿਸਮ ਹੈ ਜੋ ਛੋਟੇ ਕੱਟਾਂ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਇਸ ਤਕਨੀਕ ਰਹੀ ਸੁਰੱਖਿਅਤ ਇਲਾਜ ਸੰਭਵ ਹੁੰਦਾ ਹੈ ਅਤੇ ਨਾਲ ਹੀ ਇਲਾਜ ਤੋਂ ਬਾਅਦ ਮਰੀਜ਼ 6-7 ਘੰਟੇ ਤੱਕ ਤੁਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਬਹੁਤ ਘੱਟ ਸ਼ਮੇ 'ਚ ਰਿਕਾਵਰ ਹੀ ਜਾਂਦਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਮਰੀਜ਼ ਨੂੰ ਦਰਦ ਵੀ ਨਾਂ-ਮਾਤਰ ਮਹਿਸੂਸ ਹੁੰਦਾ ਹੈ।"

    ਜ਼ਿਕਰਯੋਗ ਹੈ ਕਿ ਡੇਰਾਬੱਸੀ ਸਰਕਾਰੀ ਹਸਪਤਾਲ ਡੇਰਾਬੱਸੀ ਹਲਕੇ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ। ਪਰ ਜੇਕਰ ਗੱਲ ਹਲਕੇ ਦੇ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਇਹ ਹਸਪਤਾਲ ਬਹੁਤ ਛੋਟਾ ਹੈ। ਇੱਥੇ ਡਾਕਟਰਾਂ ਦੀ ਘਾਟ ਹੈ ਅਤੇ ਘੱਟ ਡਾਕਟਰਾਂ ਨੂੰ ਜ਼ਿਆਦਾ ਮਰੀਜ਼ਾ ਦਾ ਇਲਾਜ ਕਰਨਾ ਪੈ ਰਿਹਾ ਹੈ। ਇਨ੍ਹਾਂ ਸਭ ਪ੍ਰੇਸ਼ਾਨੀਆਂ ਅਤੇ ਕਮੀ ਤੋਂ ਬਾਅਦ ਵੀ ਡੇਰਾਬੱਸੀ ਸਰਕਾਰੀ ਹਸਪਤਾਲ ਆਪਣੀ ਸਮਰੱਥਾ ਤੋਂ ਵੱਧ ਲੋਕਾਂ ਦਾ ਇਲਾਜ ਕਰ ਰਿਹਾ ਹੈ ਅਤੇ ਹੋਰ ਨਵੇਂ ਮੁਮਕਿਨ ਇਲਾਜ ਪ੍ਰਣਾਲੀ ਮੁਹੱਈਆ ਕਰਾ ਰਿਹਾ ਹੈ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਕੁੱਝ ਦਿਨ ਪਹਿਲਾਂ ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੋੜਮਜ਼ਰਾ ਨੇ ਇੱਥੇ ਦੌਰੇ 'ਤੇ ਪਹੁੰਚੇ ਸਨ।
    Published by:rupinderkaursab
    First published:

    Tags: Hospital, Mohali, Punjab

    ਅਗਲੀ ਖਬਰ