Home /mohali /

ਲੰਪੀ ਸਕਿਨ ਬਿਮਾਰੀ ਦਾ ਮੋਹਾਲੀ ਦੇ ਪਿੰਡਾਂ 'ਚ ਕਹਿਰ ਸ਼ੁਰੂ, ਇਨ੍ਹੇ ਮਾਮਲੇ ਆਏ ਸਾਹਮਣੇ

ਲੰਪੀ ਸਕਿਨ ਬਿਮਾਰੀ ਦਾ ਮੋਹਾਲੀ ਦੇ ਪਿੰਡਾਂ 'ਚ ਕਹਿਰ ਸ਼ੁਰੂ, ਇਨ੍ਹੇ ਮਾਮਲੇ ਆਏ ਸਾਹਮਣੇ

Lumpy skin disease rages in the villages of Mohali

Lumpy skin disease rages in the villages of Mohali

ਪਸ਼ੂ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਹੀ ਦਵਾਈ ਤੇ ਖ਼ੁਰਾਕ ਮਿਲੇ ਤਾਂ ਇਸ ਬਿਮਾਰੀ ਤੋਂ ਪੀੜਤ ਪਸ਼ੂ ਆਮ ਤੌਰ ਉੱਤੇ 2 ਤੋਂ 3 ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ ਜਦਕਿ ਇਸ ਬਿਮਾਰੀ ਕਾਰਨ 2 ਤੋਂ 4 ਫ਼ੀਸਦੀ ਪਸ਼ੂਆਂ ਦੀ ਮੌਤ ਵੀ ਹੋ ਸਕਦੀ ਹੈ। 

  • Share this:
    ਕਰਨ ਵਰਮਾ,

    ਮੋਹਾਲੀ: ਲੰਪੀ ਸਕਿਨ ਨੇ ਲਾਲੜੂ ਖੇਤਰ ਵਿੱਚ ਵੀ ਪਸ਼ੂਆਂ ਨੂੰ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਲਾਲੜੂ ਖੇਤਰ ਵਿੱਚ ਦੋ ਗਊਸ਼ਾਲਾ ਵਿੱਚ ਤਿੰਨ-ਚਾਰ ਦੇ ਕਰੀਬ ਗਊਆਂ ਲੰਪੀ ਬਿਮਾਰੀ ਦੀ ਲਪੇਟ ਵਿੱਚ ਆਉਣ ਦਾ ਪਤਾ ਲੱਗਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਸਥਾਨਕ ਪਸ਼ੂ ਪਾਲਕ ਨਿੱਜੀ ਡਾਕਟਰਾਂ ਤੋਂ ਆਪਣੇ ਪਸ਼ੂਆਂ ਦਾ ਇਲਾਜ ਕਰਵਾ ਰਹੇ ਹਨ। ਦੱਸਣਯੋਗ ਹੈ ਕਿ ਇਹ ਬਿਮਾਰੀ ਕੀੜੇ ਮਕੌੜਿਆਂ ਜਿਵੇਂ ਕਿ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਦੀਆਂ ਕੁੱਝ ਕਿਸਮਾਂ ਦੇ ਕੱਟਣ ਨਾਲ ਫੈਲਦੀ ਹੈ। ਵੈਟਰਨਰੀ ਮਾਹਰਾਂ ਮੁਤਾਬਿਕ ਆਮ ਤੌਰ ਉੱਤੇ ਇਸ ਬਿਮਾਰੀ ਕਾਰਨ ਜਾਨਵਰਾਂ ਦੀ ਚਮੜੀ ਉੱਤੇ ਨੌਡਿਊਲ (ਗੱਠਾਂ 2 ਤੋਂ 4 ਸੈਂਟੀਮੀਟਰ) ਬਣ ਜਾਂਦੇ ਹਨ ਅਤੇ ਇਨ੍ਹਾਂ ਸਖ਼ਤ ਗੱਠਾਂ ਵਿੱਚੋਂ ਪੀਲੇ ਰੰਗ ਦੀ ਪੀਕ ਨਿਕਲਦੀ ਹੈ।ਇਸਦੇ ਨਾਲ ਹੀ ਕਈ ਵਾਰੀ ਚਮੜੀ ਗਲ ਵੀ ਜਾਂਦੀ ਹੈ ਅਤੇ ਇਨਫੈਕਸ਼ਨ ਹੋਣ ਕਾਰਨ ਪਸ਼ੂ ਨੂੰ ਬਹੁਤ ਤਕਲੀਫ਼ ਹੁੰਦੀ ਹੈ ਅਤੇ ਪਸ਼ੂ ਦੁੱਧ ਘੱਟ ਜਾਂਦਾ ਹੈ, ਗਰਭਪਾਤ ਹੋਣ ਦਾ ਡਰ ਰਹਿੰਦਾ ਹੈ ਤੇ ਪਸ਼ੂ ਬਹੁਤ ਕਮਜ਼ੋਰ ਹੋ ਜਾਂਦਾ ਹੈ ਤੇ ਇਹ ਬਿਮਾਰੀ ਗਰਮੀ ਅਤੇ ਹੁੰਮਸ ਵਾਲੇ ਮੌਸਮ ਵਿੱਚ ਫੈਲਦੀ ਹੈ।

    ਪਸ਼ੂ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਹੀ ਦਵਾਈ ਤੇ ਖ਼ੁਰਾਕ ਮਿਲੇ ਤਾਂ ਇਸ ਬਿਮਾਰੀ ਤੋਂ ਪੀੜਤ ਪਸ਼ੂ ਆਮ ਤੌਰ ਉੱਤੇ 2 ਤੋਂ 3 ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ ਜਦਕਿ ਇਸ ਬਿਮਾਰੀ ਕਾਰਨ 2 ਤੋਂ 4 ਫ਼ੀਸਦੀ ਪਸ਼ੂਆਂ ਦੀ ਮੌਤ ਵੀ ਹੋ ਸਕਦੀ ਹੈ। ਵੈਟਰਨਰੀ ਮਾਹਰਾਂ ਮੁਤਾਬਿਕ ਇਸ ਬਿਮਾਰੀ ਨਾਲ ਪ੍ਰਭਾਵਿਤ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਤੁਰੰਤ ਅਲੱਗ ਕਰ ਦੇਣਾ ਚਾਹੀਦਾ ਹੈ ,ਕਿਉਂਕਿ ਇਹ ਬਿਮਾਰੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ।

    ਸੰਪਰਕ ਕਰਨ ਉੱਤੇ ਪਸ਼ੂ ਹਸਪਤਾਲ ਲਾਲੜੂ ਦੀ ਵੈਟਰਨਰੀ ਡਾਕਟਰ ਕੁਸਮ ਲਾਂਬਾ ਨੇ ਦੱਸਿਆ ਕਿ ਲਾਲੜੂ ਖੇਤਰ ਵਿੱਚ ਲੰਪੀ ਸਕਿਨ ਦੀ ਬਿਮਾਰੀ ਤੋਂ ਪੀੜਤ 33 ਦੇ ਕਰੀਬ ਪਸ਼ੂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 26 ਮਾਮਲੇ ਗਊਸ਼ਾਲਾ ਮਗਰਾ ਤੇ 4 ਮਾਮਲੇ ਲਾਲੜੂ ਗਊਸ਼ਾਲਾ ਤੇ ਲਾਲੜੂ ਪਿੰਡ ਵਿੱਚ 3 ਮਾਮਲੇ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਸ਼ੂਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਨੂੰ ਉੱਪਰੋਂ ਹੁਕਮਾਂ ਹਨ ਕਿ ਜਦੋਂ ਤੱਕ ਬਿਮਾਰੀ ਵਾਲੀ ਸਥਿਤੀ ਸਹੀ ਨਹੀਂ ਹੋ ਜਾਂਦੀ ਉਦੋਂ ਤੱਕ ਆਵਾਰਾ ਫਿਰਦੇ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਬਾਜ਼ਾਰ ਸਮੇਤ ਰਿਹਾਇਸ਼ੀ ਖੇਤਰ ਵਿੱਚ ਆਵਾਰਾ ਫਿਰਦੇ ਪਸ਼ੂ ਜੇਕਰ ਇਸ ਬਿਮਾਰੀ ਤੋਂ ਪੀੜਤ ਹਨ ਤਾਂ ਉਨ੍ਹਾਂ ਨੂੰ ਉੱਪਰੋਂ ਪਸ਼ੂਆਂ ਨੂੰ ਵੈਕਸੀਨ ਲਗਾਉਣ ਸਬੰਧੀ ਅਜੇ ਕੋਈ ਕੋਈ ਹਦਾਇਤ ਨਹੀਂ ਹੈ।
    Published by:Drishti Gupta
    First published:

    Tags: Chandigarh, Lumpy skin, Lumpy Skin Disease Virus, Punjab

    ਅਗਲੀ ਖਬਰ