Home /mohali /

ਚੰਡੀਗੜ੍ਹ 'ਚ ਲੰਪੀ ਵਾਇਰਸ ਦਾ ਕਹਿਰ ਸ਼ੁਰੂ, ਇਨ੍ਹੇ ਮਾਮਲੇ ਆਏ ਸਾਹਮਣੇ

ਚੰਡੀਗੜ੍ਹ 'ਚ ਲੰਪੀ ਵਾਇਰਸ ਦਾ ਕਹਿਰ ਸ਼ੁਰੂ, ਇਨ੍ਹੇ ਮਾਮਲੇ ਆਏ ਸਾਹਮਣੇ

Lumpy

Lumpy virus outbreak in Chandigarh

ਹੁਣ ਤੱਕ ਲੰਪੀ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਪੰਜਾਬ 'ਚ ਮਾਲਵੇ ਖੇਤਰ 'ਚ ਆਏ ਹਨ। ਹੁਣ ਤੱਕ ਪੂਰੇ ਪੰਜਾਬ 'ਚ 19840 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 475 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। 

  • Share this:
    ਕਰਨ ਵਰਮਾ,

    ਚੰਡੀਗੜ੍ਹ: ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਭਰ 'ਚ ਪਾਲਤੂ ਜਾਨਵਰਾਂ 'ਚ ਚਮੜੀ ਦੀ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਹ ਬਿਮਾਰੀ ਗਾਵਾਂ ਵਿੱਚ ਲੰਪੀ ਵਾਇਰਸ ਕਾਰਨ ਫੈਲ ਰਹੀ ਹੈ। ਇਹ ਲੰਪੀ ਵਾਇਰਸ ਪੰਜਾਬ 'ਚ ਪਹਿਲੀ ਦਫ਼ਾ ਆਇਆ ਹੈ। ਹੁਣ ਤੱਕ ਲੰਪੀ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਪੰਜਾਬ 'ਚ ਮਾਲਵੇ ਖੇਤਰ 'ਚ ਆਏ ਹਨ। ਪੂਰੇ ਪੰਜਾਬ 'ਚ 19840 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 475 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜੇਕਰ ਮੋਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਹਾਲੀ 'ਚ ਹੁਣ ਤੱਕ 61 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ।

    ਪਸ਼ੂ ਸਿਹਤ ਅਤੇ ਉਤਪਾਦ ਦੇ ਜੁਆਇੰਟ ਡਾਇਰੈਕਟਰ ਅਤੇ ਲੰਪੀ ਵਾਇਰਸ ਦੇ ਸੂਬਾ ਨੋਡਲ ਅਧਿਕਾਰੀ ਡਾਕਟਰ ਰਾਮਪਾਲ ਮਿੱਤਲ ਨੇ ਦੱਸਿਆ ਕਿ ਇਹ ਵਾਇਰਸ ਪੰਜਾਬ ਚ ਪਹਲੀ ਦਫ਼ਾ ਆਇਆ ਹੈ। ਇਸ ਵਾਇਰਸ ਨਾਲ ਜਾਨਵਰਾਂ ਦੀ ਚਮੜੀ 'ਤੇ ਵੱਡੇ-ਵੱਡੇ ਛਾਲੇ ਬਣ ਜਾਂਦੇ ਹਨ, ਜੋ ਬਾਅਦ ਵਿਚ ਜ਼ਖ਼ਮਾਂ ਦਾ ਰੂਪ ਲੈ ਲੈਂਦੇ ਹਨ। ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਪਸ਼ੂ ਮਰ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਬੰਧੀ ਐਡਵਾਈਜ਼ਰੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਸੂਬੇ ਵਿੱਚ ਲੱਗਣ ਵਾਲੇ ਪਸ਼ੂ ਮੇਲਿਆਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਰਕਾਰ ਨੇ ਇਸ ਵਾਇਰਸ ਦੇ ਟੀਕਾਕਰਨ ਲਈ 76 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਕਿਸੇ ਪਸ਼ੂ-ਪਾਲਕ ਨੂੰ ਉਨ੍ਹਾਂ ਦੇ ਗਾਵਾਂ 'ਚ ਲੰਪੀ ਵਾਇਰਸ ਦੇ ਲੱਛਣ ਨਜ਼ਰ ਆਉਣ ਤਾਂ ਉਹ ਛੇਤੀ ਤੋਂ ਛੇਤੀ ਨੇੜਲੇ ਪਸ਼ੂ ਹਸਪਤਾਲ ਵਿੱਚ ਸੰਪਰਕ ਕਰਨ ਅਤੇ ਲੱਛਣ ਵਾਲੇ ਪਸ਼ੂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖ ਰੱਖਣ।
    Published by:Drishti Gupta
    First published:

    Tags: Chandigarh, Punjab

    ਅਗਲੀ ਖਬਰ