Home /mohali /

Mohali: ਮੋਹਾਲੀ ਜ਼ਿਲ੍ਹਾ ਰੋਜ਼ਗਾਰ-ਕਾਰੋਬਾਰ ਬਿਊਰੋ ਵੱਲੋਂ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ, ਜ਼ਰੂਰ ਬਣੋ ਹਿੱਸਾ

Mohali District Employment and Business Bureau is organizing a placement camp 

ਮੋਹਾਲੀ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ 23 ਨਵੰਬਰ ਨੂੰ ਸਵੇਰੇ 10 ਵਜੇ ਰਿਆਤ ਬਾਹਰਾ ਯੂਨੀਵਰਸਿਟੀ, ਪਿੰਡ ਤੇ ਡਾ: ਸਿਓਰਾ, ਖਰੜ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਚੀਮਾ ਬੁਆਇਲਰ, ਕੁਆਡਰੈਂਟ ਟੈਲੀਵੈਂਚਰ ਲਿਮ:, ਡਾ.ਆਈ.ਟੀ.ਐਮ., ਰੈਂਡਸਟੈਡ ਇੰਡੀਆ ਪ੍ਰਾਇਵੇਟ ਲਿਮਟਿਡ ਆਦਿ ਸਮੇਤ ਕੁੱਲ 11 ਨਾਮੀ ਕੰਪਨੀਆਂ ਦੇ ਨਿਯੋਜਕਾਂ ਵੱਲੋਂ ਭਾਗ ਲਿਆ ਜਾਵੇਗਾ। ਜਿਸ ਵਿੱਚ ਬਾਰਵੀਂ, ਬੀ.ਏ.,ਬੀ.ਟੈਕ, ਬੀ.ਸੀ.ਏ.,ਬੀ.ਏ.ਐਮ.ਐੱਸ ਅਤੇ ਪੋਸਟ ਗ੍ਰੈਜੂਏਸ਼ਨ ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ।

ਹੋਰ ਪੜ੍ਹੋ ...
  • Share this:

ਕਰਨ ਵਰਮਾ

ਵਧੇਰੇ ਜਾਣਕਾਰੀ ਦਿੰਦਿਆਂ ਡਿੰਪਲ ਥਾਪਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ।

ਉਨਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਅਤੇ ਰਿਜੀਊਮ ਨਾਲ ਲੈ ਕੇ ਉਕਤ ਪਲੇਸਮੈਂਟ ਕੈਪ ਵਿੱਚ ਨਿਰਧਾਰਿਤ ਸਥਾਨ ਤੇ ਸਮੇਂ ਸਿਰ ਪਹੁੰਚਣ ਅਤੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ...

Published by:Rupinder Kaur Sabherwal
First published:

Tags: Chandigarh, Mohali, Punjab