Home /mohali /

ਮੋਹਾਲੀ ਜ਼ਿਲ੍ਹਾ ਕਰੇਗਾ ਰੋਲਰ ਸਕੇਟਿੰਗ ਸਟੇਟ ਚੈਂਪੀਅਨਸ਼ਿਪ 2022 ਦੀ ਮੇਜ਼ਬਾਨੀ 

ਮੋਹਾਲੀ ਜ਼ਿਲ੍ਹਾ ਕਰੇਗਾ ਰੋਲਰ ਸਕੇਟਿੰਗ ਸਟੇਟ ਚੈਂਪੀਅਨਸ਼ਿਪ 2022 ਦੀ ਮੇਜ਼ਬਾਨੀ 

Mohali district will host Roller Skating State Championship 2022

Mohali district will host Roller Skating State Championship 2022

ਅਗਲੀ ਰੋਲਰ ਸਕੇਟਿੰਗ ਸਟੇਟ ਚੈਂਪੀਅਨਸ਼ਿਪ ਸਤੰਬਰ ਮਹੀਨੇ ਵਿੱਚ ਜ਼ਿਲ੍ਹਾ ਮੋਹਾਲੀ ਵਿੱਚ ਕਰਵਾਈ ਜਾਵੇਗੀ।

  • Share this:
    ਕਰਨ ਵਰਮਾ,

    ਮੋਹਾਲੀ: ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਰਜਿ.) ਪੀਆਰਐਸਏ ਦੀ ਸਾਲਾਨਾ ਮੀਟਿੰਗ ਪਟਿਆਲਾ ਵਿਖੇ ਹੋਈ, ਜਿਸ ਵਿੱਚ 17 ਜ਼ਿਲ੍ਹਿਆਂ ਦੇ ਮੈਂਬਰਾਂ ਨੇ ਭਾਗ ਲਿਆ। ਪੰਜਾਬ ਰਾਜ ਟੀਮ ਦੀਆਂ ਵੱਖ-ਵੱਖ ਟੂਰਨਾਮੈਂਟਾਂ ਵਿੱਚ ਪ੍ਰਾਪਤੀਆਂ ਦੇ ਵੇਰਵੇ ਜਨਰਲ ਸਕੱਤਰ ਪੀ.ਆਰ.ਐਸ.ਏ. ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਇਸ ਮੀਟਿੰਗ ਵਿੱਚ ਰੋਲਰ ਸਕੇਟਿੰਗ ਦੀ ਖੇਡ ਦੇ ਵਿਕਾਸ ਲਈ ਅਗਲੀ ਵਿਉਂਤਬੰਦੀ ਬਾਰੇ ਵੀ ਚਰਚਾ ਕੀਤੀ ਗਈ।

    ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਐਸ.ਸੱਗੂ ਨੇ ਹਾਊਸ ਨੂੰ ਦੱਸਿਆ ਕਿ ਅਗਲੀ ਸਟੇਟ ਚੈਂਪੀਅਨਸ਼ਿਪ ਜ਼ਿਲ੍ਹਾ ਐਸ.ਏ.ਐਸ.ਨਗਰ (ਮੋਹਾਲੀ) ਨੂੰ ਅਲਾਟ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੀ ਰੋਲਰ ਸਕੇਟਿੰਗ ਸਟੇਟ ਚੈਂਪੀਅਨਸ਼ਿਪ ਸਤੰਬਰ ਮਹੀਨੇ ਵਿੱਚ ਜ਼ਿਲ੍ਹਾ ਮੋਹਾਲੀ ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਯੂਨਾਈਟਿਡ ਰੋਲਰ ਸਕੇਟਿੰਗ ਕਲੱਬ ਢੇਲਪੁਰ ਵਿਖੇ 28-30 ਸਤੰਬਰ ਤੱਕ ਹੋਰ ਸਮਾਗਮ ਕਰਵਾਏ ਜਾਣਗੇ |
    Published by:Drishti Gupta
    First published:

    Tags: Chandigarh, Punjab, Sports

    ਅਗਲੀ ਖਬਰ