Home /mohali /

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੀਤਾ ਜਾ ਰਿਹਾ ਹੈ ਰੋਜ਼ਗਾਰ ਮੇਲੇ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੀਤਾ ਜਾ ਰਿਹਾ ਹੈ ਰੋਜ਼ਗਾਰ ਮੇਲੇ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੀਤਾ ਜਾ ਰਿਹਾ ਹੈ ਰੋਜ਼ਗਾਰ ਮੇਲੇ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੀਤਾ ਜਾ ਰਿਹਾ ਹੈ ਰੋਜ਼ਗਾਰ ਮੇਲੇ ਦਾ ਆਯੋਜਨ

ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ ਡੀ.ਬੀ.ਈ.ਈ. ਵੱਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਨਾਮੀ ਕੰਪਨੀਆਂ ਦੀ ਸ਼ਮੂਲੀਅਤ ਨਾਲ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇੱਕ ਦਿਨ ਪਹਿਲਾਂ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸ਼ਮੂਲੀਅਤ ਕਟਵਾਉਂਦੇ ਹੋਏ ਵੱਡੇ ਪੱਧਰ ਤੇ ਰੋਜ਼ਗਾਰ ਮੇਲਿਆਂ/ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀ

ਹੋਰ ਪੜ੍ਹੋ ...
  • Share this:

ਕਰਨ ਵਰਮਾ

ਮੋਹਾਲੀ- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ,ਡੀ.ਬੀ.ਈ.ਈ. ਦੇ ਹੁਕਮਾਂ ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ ਮਿਤੀ 16 ਫਰਵਰੀ 2023 ਤੋਂ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇੱਕ ਦਿਨ ਪਹਿਲਾਂ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜ਼ਿਲ ਡੀ.ਸੀ.ਕੰਪਲੈਕਸ ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ।

ਜਿਸ ਵਿੱਚ ਪ੍ਰਾਰਥੀਆਂ ਦੀ ਵੱਧਦੀ ਸ਼ਮੂਲੀਅਤ ਨੂੰ ਵੇਖਦੇ ਹੋਏ ਅਤੇ ਪ੍ਰਾਰਥੀਆਂ ਦੀ ਵਿੱਦਿਅਕ ਯੋਗਤਾ ਅਨੁਸਾਰ ਲੋੜੀਂਦੇ ਨਿਯੋਜਕਾਂ ਤਹਿਤ ਮਿਤੀ 22 ਮਾਰਚ 2023 ਨੂੰ ਪਲੇਸਮੈਂਟ ਕੈਂਪ ਨੂੰ ਰੋਜ਼ਗਾਰ ਮੇਲੇ ਦੇ ਰੂਪ ਵਿੱਚ ਡੀ.ਬੀ.ਈ.ਈ. ਦਫ਼ਤਰ ਦੀ ਬਜਾਏ ਕੁਐਸਟ ਕਾਲਜ, ਝੰਜੋੜੀ (ਮੋਹਾਲੀ) ਵਿਖੇ ਸਵੇਰੇ 10:00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਡੀ.ਬੀ.ਈ.ਈ. ਵੱਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਡਾ:ਆਈ.ਟੀ.ਐਮ.ਲਿਮ:,ਰਿਲਾਇੰਸ ਨਿਪੋਨ ਲਾਈਫ਼ ਇੰਸ਼ੋਰੈਂਸ, ਐਨ.ਡੀ.ਕੇਅਰ, ਸਵਰਾਜ ਇੰਜ:, ਜੋਸ਼ੀ ਆਟੋਮੋਬਾਇਲਜ਼, ਮੀਡਰਿਫ ਇੰਫੋ ਸਲਿਊਸ਼ਨਜ਼ ਪ੍ਰਾ:ਲਿਮ:, ਜੀ.ਸੀ.ਬੀ.ਐਲ., ਪੇਟੀਐਮ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਿੰਡ ਬੈਂਕ, ਨਾਹਰ ਸਪੀਨਿੰਗ ਮਿਲਜ਼ ਲਾਲੜੂ ਆਦਿ ਵੱਲੋਂ ਭਾਗ ਲਿਆ ਜਾਵੇਗਾ।

ਜਿਸ ਵਿੱਚ ਪ੍ਰਾਰਥੀਆਂ ਲਈ ਅਕਾਊਂਟਸ ਮੈਨੇਜਰ, ਕਸਟਮਰ ਰਿਲੇਸ਼ਨਸ਼ਿਪ ਅਫ਼ਸਰ, ਐਗਜ਼ੈਕਟਿਵ ਅਫ਼ਸਰ, ਕਸਟਮਰ ਕੇਅਰ ਐਗਜ਼ੈਕਟਿਵ, ਸੀ.ਐਨ.ਸੀ.ਓਪਰੇਟਰ, ਟਰਨਰ, ਫਿਟਰ, ਆਈ.ਟੀ.ਆਈ. ਟ੍ਰੇਨੀ, ਸਕਿਉਰਿਟੀ ਗਾਰਡ, ਸੁਪਰਵਾਈਜ਼ਰ, ਪੀਅਨ, ਕੰਪਿਊਟਰ ਅਪਰੇਸ਼ਨ ਅਫ਼ਸਰ, ਜੂਨੀਅਰ ਅਫ਼ਸਰ ਆਦਿ ਸੈਕਟਰਾਂ ਵਿੱਚ ਅਸਾਮੀਆਂ ਉਪਲਬਧ ਹੋਣਗੀਆਂ। ਜਿਸ ਵਿੱਚ ਅੱਠਵੀਂ, ਮੈਟ੍ਰਿਕ, ਬਾਰਵੀਂ, ਆਈ.ਟੀ.ਆਈ./ਡਿਪਲੋਮਾ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ ਡੀ.ਬੀ.ਈ.ਈ. ਵੱਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਨਾਮੀ ਕੰਪਨੀਆਂ ਦੀ ਸ਼ਮੂਲੀਅਤ ਨਾਲ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇੱਕ ਦਿਨ ਪਹਿਲਾਂ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸ਼ਮੂਲੀਅਤ ਕਟਵਾਉਂਦੇ ਹੋਏ ਵੱਡੇ ਪੱਧਰ ਤੇ ਰੋਜ਼ਗਾਰ ਮੇਲਿਆਂ/ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜ਼ੋਰ ਯਤਨ ਜਾਰੀ ਰਹਿਣਗੇ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜੇ ਲਿਖੇ ਨੌਜਵਾਨ ਆਪਣੇ ਰਿਜਿਊਮ ਦੀਆਂ 5-6 ਕਾਪੀਆਂ ਲੈ ਕੇ ਉਕਤ ਰੋਜ਼ਗਾਰ ਮੇਲੇ ਵਿੱਚ ਕੁਐਸਟ ਕਾਲਜ, ਝੰਜੋੜੀ (ਮੋਹਾਲੀ) ਵਿਖੇ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ।

Published by:Drishti Gupta
First published:

Tags: Chandigarh, Jobs, Mohali, Punjab