Home /mohali /

ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵੀ ਨੌਜਵਾਨ ਬੇਰੋਜ਼ਗਾਰ

ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵੀ ਨੌਜਵਾਨ ਬੇਰੋਜ਼ਗਾਰ

X
ਨਾਇਬ

ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵੀ ਬੇਰੋਜ਼ਗਾਰ!  

ਇੱਕ ਪ੍ਰੈੱਸ ਕਾਨਫਰੰਸ ਨਾਇਬ ਤਹਿਸੀਲਦਾਰ ਦੇ ਪ੍ਰੀਖਿਆ 'ਚ ਪਾਸ ਹੋਏ ਵਿਦਿਆਰਥੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਵਿੱਚ ਕੀਤੀ ਅਤੇ ਆਪਣੀ ਪ੍ਰੇਸ਼ਾਨੀ ਜਹਿਰ ਕੀਤੀ। 

  • Share this:

ਕਰਨ ਵਰਮਾ

ਚੰਡੀਗੜ੍ਹ- ਸਾਲ 2020 ਦੇ ਵਿੱਚ ਪੰਜਾਬ ਸਰਕਾਰ ਵੱਲੋਂ 78 ਨਾਇਬ ਤਹਿਸੀਲਦਾਰਾਂ ਦੇ ਪੋਸਟਾਂ ਦੇ ਵਕੈਨਸੀ ਨੂੰ ਭਰਨ ਲਈ ਇੱਕ ਪ੍ਰਚਾਰ ਜਾਂ ਵਿਗਿਆਪਨ ਰਾਹੀਂ ਵਿਦਿਅਰਥੀਆਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਤੋਂ ਬਾਅਦ 78 ਪੋਸਟਾਂ ਦੇ ਲਈ ਲਗਭਗ 78 ਹਜ਼ਾਰ ਵਿਦਿਆਥੀਆਂ ਨੇ ਫੋਰਮ ਭਰਿਆ ਗਿਆ। 45 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਹਿੱਸਾ ਲਿਆ, ਜਿਸ ਵਿੱਚ 1700 ਵਿਦਿਆਰਥੀਆਂ ਨੂੰ ਚੁਣੀਆਂ ਗਿਆ ਅਤੇ ਅੰਤ ਦੇ ਵਿੱਚ 78 ਵਿਦਿਆਰਥੀਆਂ ਨੂੰ ਮੈਰਿਟ ਦੇ ਆਧਾਰ ਉੱਤੇ ਚੁਣ ਕੇ ਨਤੀਜੇ ਦਾ ਐਲਾਨ ਕੀਤਾ ਗਿਆ।

ਇਸ ਤੋਂ ਬਾਅਦ ਇਸੀ ਪ੍ਰੀਖਿਆ ਦੇ ਵਿੱਚ ਚੀਟਿੰਗ ਦੀ ਖ਼ਬਰ ਸਾਹਮਣੇ ਆਈ ਜਿਸ ਤੋਂ ਬਾਅਦ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕੁੱਝ ਵਿਦਿਆਥੀਆਂ ਨੇ ਚੀਟਿੰਗ ਕੀਤੀ ਹੈ ਅਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਸਾਰੀ ਗੱਲ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਇਸ ਪ੍ਰੀਖਿਆ ਨੂੰ ਮੂੜ੍ਹ ਤੋਂ ਕਰਾਉਣ ਦੀ ਗੱਲ ਕੀਤੀ ਗਈ।

ਇੱਕ ਪ੍ਰੈੱਸ ਕਾਨਫਰੰਸ ਨਾਇਬ ਤਹਿਸੀਲਦਾਰ ਦੇ ਪ੍ਰੀਖਿਆ 'ਚ ਪਾਸ ਹੋਏ ਵਿਦਿਆਰਥੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਵਿੱਚ ਕੀਤੀ ਅਤੇ ਆਪਣੀ ਪ੍ਰੇਸ਼ਾਨੀ ਜਹਿਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਕੋਈ ਗਲਤੀ ਨਹੀਂ, ਅਸੀ ਆਪਣੀ ਮਿਹਨਤ ਨਾਲ ਪ੍ਰੀਖਿਆ ਪਾਸ ਕੀਤੀ ਅਤੇ ਆਰੋਪੀ ਫੜੇ ਜਾ ਚੁੱਕੇ ਹਨ ਤਾਂ ਸਾਨੂੰ ਸਜ਼ਾ ਕਿਉਂ ਭੁਗਤਨਾ ਪੈ ਰਿਹਾ ਹੈ?

Published by:Drishti Gupta
First published:

Tags: Jobs, Mohali, Protest, Unemployment