Home /News /mohali /

ਮੋਹਾਲੀ : ਪੁਲਿਸ ਨੇ 20 ਤੋਂ ਵੱਧ ਪਿਸਤੌਲ ਅਤੇ ਖਤਰਨਾਕ ਹਥਿਆਰਾਂ ਦੀ ਖੇਪ ਕੀਤੀ ਬਰਾਮਦ,ਐੱਸ.ਐੱਸ.ਪੀ. ਨੇ ਦਿੱਤੀ ਜਾਣਕਾਰੀ

ਮੋਹਾਲੀ : ਪੁਲਿਸ ਨੇ 20 ਤੋਂ ਵੱਧ ਪਿਸਤੌਲ ਅਤੇ ਖਤਰਨਾਕ ਹਥਿਆਰਾਂ ਦੀ ਖੇਪ ਕੀਤੀ ਬਰਾਮਦ,ਐੱਸ.ਐੱਸ.ਪੀ. ਨੇ ਦਿੱਤੀ ਜਾਣਕਾਰੀ

ਮੋਹਾਲੀ ਪੁਲਿਸ ਨੇ 20 ਤੋਂ ਵੱਧ ਪਿਸਤੌਲ ਅਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ 2 ਮੁਲਜ਼ਮ

ਮੋਹਾਲੀ ਪੁਲਿਸ ਨੇ 20 ਤੋਂ ਵੱਧ ਪਿਸਤੌਲ ਅਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ 2 ਮੁਲਜ਼ਮ

ਮੋਹਾਲੀ ਪੁਲਿਸ ਨੂੰ ਵੀ ਵੱਡੀ ਸਫਲਤਾ ਹਾਲਸ ਹੋਈ ਹੈ। ਮੋਹਾਲੀ ਪੁਲਿਸ ਨੇ 20 ਤੋਂ ਵੱਧ ਪਿਸਤੌਲ ਅਤੇ ਖਤਰਨਾਕ ਹਥਿਆਰਾਂ ਦੀ ਖੇਪ ਕੀਤੀ ਬਰਾਮਦ ਕਰਨ ਵਿੱਚ ਸਫਤਾ ਹਾਸਲ ਕੀਤੀ ਹੈ। ਇਸ ਸਬੰਧੀ ਮੋਹਾਲੀ ਦੇ ਐੱਸ.ਐੱਸ.ਪੀ. ਵਿਵੇਕ ਸੋਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ।  

ਹੋਰ ਪੜ੍ਹੋ ...
  • Share this:

ਪੰਜਾਬ ਵਿੱਚ ਕਨੂੰਨ ਵਿਵਸਥਾ ਨੂੰ ਬਣਾ ਕੇ ਰੱਖਣ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ,ਪੰਜਾਬ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਉੱਤੇ ਲਗਾਮ ਕੱਸੀ ਜਾ ਰਹੀ ਹੈ। ਇਸ ਦੇ ਲਈ ਪੁਲਿਸ ਵੱਲੋਂ ਲਗਾਤਾਰ ਸ਼ੱਕੀ ਥਾਂਵਾਂ ਤੇ ਛਾਪੀਮਾਰੀ ਕੀਤੀ ਜਾ ਰਹੀ ਹੈ। ਇਸੇ ਹੀ ਲੜੀ ਵਿੱਚ ਮੋਹਾਲੀ ਪੁਲਿਸ ਨੂੰ ਵੀ ਵੱਡੀ ਸਫਲਤਾ ਹਾਲਸ ਹੋਈ ਹੈ। ਮੋਹਾਲੀ ਪੁਲਿਸ ਨੇ 20 ਤੋਂ ਵੱਧ ਪਿਸਤੌਲ ਅਤੇ ਖਤਰਨਾਕ ਹਥਿਆਰਾਂ ਦੀ ਖੇਪ ਕੀਤੀ ਬਰਾਮਦ ਕਰਨ ਵਿੱਚ ਸਫਤਾ ਹਾਸਲ ਕੀਤੀ ਹੈ। ਇਸ ਸਬੰਧੀ ਮੋਹਾਲੀ ਦੇ ਐੱਸ.ਐੱਸ.ਪੀ. ਵਿਵੇਕ ਸੋਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ।

ਮੀਡੀਆ ਨੂੰ ਸੰਬੋਧਨ ਕਰਦਿਆਂ ਮੋਹਾਲੀ ਦੇ ਐੱਸ.ਐੱਸ.ਪੀ. ਵਿਵੇਕ ਸੋਨੀ ਨੇ ਜਾਣਕਾਰੀ ਦਿੱਤੀ ਕਿ ਮੋਹਾਲੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਵੀਹ ਤਤੋਂ ਵੱਧ ਪਿਸਤੌਲ ਅਤੇ ਖਤਰਨਾਕ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਹਥਿਆਰਾਂ ਦੀ ਤਸਕਰੀ ਮੱਧ ਪ੍ਰਦੇਸ਼ ਤੋਂ ਕੀਤੀ ਜਾ ਰਹੀ ਸੀ । ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਮ ਅਨਿਲ ਰਾਜੂ ਅਤੇ ਅਨਵਰ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਉੱਤੇ ਮੱਧ ਪ੍ਰਦੇਸ਼ ਵਿੱਚ ਵੀ ਕਈ ਮਾਮਲੇ ਦਰਜ਼ ਹਨ ਮੱਧ ਪ੍ਰਦੇਸ਼ ਵਿੱਚ ਇਨ੍ਹਾਂ ਤੋਂ 7 ਹਥਿਆਰ ਬਰਾਮਦ ਕੀਤੇ ਗਏ ਸਨ । ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਵੱਡੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ ਜਦਕਿ ਛੋਟੇ ਪੱਧਰ ਉੱਤੇ ਇਹ ਹਥਿਆਰ ਨਹੀਂ ਦਿੰਦੇ ਸਨ। ਫਿਲਹਾਲ ਪੁਲਿਸ ਨੇ ਇਨ੍ਹਾਂ ਦਾ 5 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਹੈ।ਪੁਲਿਸ ਵੱਲੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਨਾਲ ਹੋਰ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਇਨ੍ਹਾਂ ਦੇ ਤਾਰ ਕਿੱਥੋਂ ਤੱਕ ਜੁੜੇ ਹੋਏ ਹਨ।

Published by:Shiv Kumar
First published:

Tags: Madhya pardesh, Mohali, Police, Punjab Police, SSP, Weapons