Home /mohali /

Alto Vehicle: ਆਲਟੋ ਗੱਡੀ ਨੂੰ ਢਾਬਾ ਬਣਾ ਕੀਤੀ ਜੀਵਨ ਦੀ ਨਵੀਂ ਸ਼ੁਰੂਆਤ!

Alto Vehicle: ਆਲਟੋ ਗੱਡੀ ਨੂੰ ਢਾਬਾ ਬਣਾ ਕੀਤੀ ਜੀਵਨ ਦੀ ਨਵੀਂ ਸ਼ੁਰੂਆਤ!

X
Motivational

Motivational Story: Alto vehicle made a dhaba, a new beginning of life!

ਮੋਹਾਲੀ: ਜੇਕਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਤਾਂ ਮੋਹਾਲੀ ਅਤੇ ਚੰਡੀਗੜ੍ਹ ਤੁਹਾਡੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਸਭ ਤੋਂ ਬਿਹਤਰੀਨ ਥਾਂ ਹੈ। ਇੱਥੇ ਦੇ ਬਜ਼ਾਰਾਂ ਅਤੇ ਸੜਕਾਂ 'ਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਖ਼ਾਨ ਪੀਣ ਦੀਆਂ ਚੀਜ਼ਾਂ ਮਿਲ ਜਾਣਗੀਆਂ। ਜੇਕਰ ਗੱਲ ਮੋਹਾਲੀ ਜ਼ਿਲ੍ਹੇ ਦੀ ਕਰੀਏ ਤਾਂ ਇੱਥੇ ਬਹੁਤ ਸਾਰੇ ਫੂਡ ਸਪੋਰਟਸ ਨੇ ਜਿੱਥੇ ਤੁਸੀਂ ਆਪਣੀ ਭੁੱਖ ਮਿਟਾ ਸਕਦੇ ਹੋ।

ਹੋਰ ਪੜ੍ਹੋ ...
  • Share this:

ਕਰਨ ਵਰਮਾ

ਮੋਹਾਲੀ: ਜੇਕਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਤਾਂ ਮੋਹਾਲੀ ਅਤੇ ਚੰਡੀਗੜ੍ਹ ਤੁਹਾਡੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਸਭ ਤੋਂ ਬਿਹਤਰੀਨ ਥਾਂ ਹੈ। ਇੱਥੇ ਦੇ ਬਜ਼ਾਰਾਂ ਅਤੇ ਸੜਕਾਂ 'ਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਖ਼ਾਨ ਪੀਣ ਦੀਆਂ ਚੀਜ਼ਾਂ ਮਿਲ ਜਾਣਗੀਆਂ। ਜੇਕਰ ਗੱਲ ਮੋਹਾਲੀ ਜ਼ਿਲ੍ਹੇ ਦੀ ਕਰੀਏ ਤਾਂ ਇੱਥੇ ਬਹੁਤ ਸਾਰੇ ਫੂਡ ਸਪੋਰਟਸ ਨੇ ਜਿੱਥੇ ਤੁਸੀਂ ਆਪਣੀ ਭੁੱਖ ਮਿਟਾ ਸਕਦੇ ਹੋ।

ਪੱਛਮੀ ਦੇਸ਼ਾਂ ਦੇ ਤਰਜ਼ 'ਤੇ ਹੁਣ ਭਾਰਤ 'ਚ ਵੀ ਫੂਡ ਟਰੱਕ ਦਾ ਕੰਮ ਵੱਧ ਗਿਆ ਹੈ ਪਰ ਜੇਕਰ ਗੱਲ ਭਾਰਤ ਦੀ ਆਉਂਦੀ ਹੈ ਤਾਂ ਜੁਗਾੜ ਸ਼ਬਦ ਸਾਹਮਣੇ ਨਾ ਆਵੇ ਇਹ ਮੁਸ਼ਕਿਲ ਹੈ।ਮੋਹਾਲੀ ਜ਼ਿਲ੍ਹੇ ਦੇ ਏਅਰਪੋਰਟ ਚੌਕ 'ਤੇ ਮੋਹਾਲੀ ਸੈਕਟਰ 69 ਦੇ ਰਹਿਣ ਵਾਲੇ ਪੰਜਾਬੀ ਜੋੜੋ ਨੇ ਆਪਣੀ ਆਲਟੋ-800 ਨੂੰ ਢਾਬੇ 'ਚ ਦਾ ਰੂਪ ਦੇ ਦਿੱਤਾ ਹੈ। ਗੱਡੀ ਦੇ ਪਿੱਛਲੇ ਹਿੱਸੇ ਨੂੰ ਢਾਬਾ ਬਣਾ ਦਿੱਤਾ ਗਿਆ ਹੈ ਜਿਸ ਚ ਇੱਕ ਚੁੱਲ੍ਹਾ ਵੀ ਹੈ ਅਤੇ ਥਾਂ ਇਨ੍ਹਾਂ ਕਿ 2 ਜਣੇ ਆਰਾਮ ਦੇ ਨਾਲ ਅੰਦਰ ਖੜ ਸਕਦੇ ਹਨ।

ਇਸ ਢਾਬੇ ਨੂੰ ਚਲਾਉਣ ਵਾਲੇ ਇਸ ਜੋੜੇ ਦਾ ਨਾਂ ਬ੍ਰਿਜ ਅਤੇ ਅਮਨ ਕੌਰ ਹੈ। ਅਮਨ ਕੌਰ ਨੂੰ ਨਰਸਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਕਈ ਸਾਲਾਂ ਤੱਕ ਕੰਮ ਕੀਤਾ ਪਰ ਸਿਹਤ ਕਾਰਨਾਂ ਕਰਕੇ ਉਨ੍ਹਾਂ ਨੂੰ ਆਪਣਾ ਕੰਮ ਛੱਡਣਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਅਮਨ ਕੌਰ ਨੇ ਆਪਣੇ ਪਤੀ ਬ੍ਰਿਜ ਦੇ ਨਾਲ ਮਿਲ ਕੇ ਇਸ ਢਾਬੇ ਦਾ ਕੰਮ ਸ਼ੁਰੂ ਕੀਤਾ ਅਤੇ ਹਨ ਇਨ੍ਹਾਂ ਨੂੰ ਇਹ ਕੰਮ ਕਰਕਦੀਆਂ ਲਗਭਗ 4 ਸਾਲ ਦਾ ਸਮਾਂ ਲੰਘ ਗਿਆ ਹੈ।

ਜੇਕਰ ਗੱਲ ਇਨ੍ਹਾਂ ਦੇ ਢਾਬੇ ਦੇ ਮੇਨੂ ਦੀ ਕਰੀਏ ਤਾਂ ਇਨ੍ਹਾਂ ਕੋਲ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਰਾਜਮਾਹ, ਕੜ੍ਹੀ, ਸਫ਼ੇਦ ਛੋਲੇ, ਚਾਵਲ ਅਤੇ ਹੋਰ ਬਹੁਤ ਕੁੱਝ ਮਿਲਦਾ ਹੈ।ਅਮਨ ਕੌਰ ਦੱਸਦੀ ਹਨ ਕਿ ਉਨ੍ਹਾਂ ਦੇ ਖਾਣੇ ਦਾ ਸਵਾਦ ਲੈਣ ਲਈ ਲੋਕੀ ਦੂਰ ਦੂਰਾਡੇ ਤੋਂ ਇੱਥੇ ਆਉਂਦੇ ਹਨ। ਦੱਖਣੀ ਭਾਰਤ ਦੇ ਲੋਕ, ਹਰਿਆਣਾ ਅਤੇ ਹਿਮਾਚਲ ਤੋਂ ਵੀ ਲੋਕ ਅਮਨ ਦੇ ਖਾਣੇ ਦਾ ਸਵਾਦ ਲੈਣ ਇੱਥੇ ਆਉਂਦੇ ਹਨ।

Published by:Rupinder Kaur Sabherwal
First published:

Tags: Mohali, Punjab