Home /mohali /

Navratri Special 2022: ਦੁਰਗਾ ਪੂਜਾ ਇਸ ਬਾਰ ਕਿਉਂ ਹੈ ਖਾਸ, ਜਾਣੋ ਮਹੱਤਤਾ

Navratri Special 2022: ਦੁਰਗਾ ਪੂਜਾ ਇਸ ਬਾਰ ਕਿਉਂ ਹੈ ਖਾਸ, ਜਾਣੋ ਮਹੱਤਤਾ

Why

Why this Durga Puja is special, know the importance

ਬੰਗਾ ਭਵਨ ਵਿੱਚ ਇਸ ਬਾਰ 1 ਅਕਤੂਬਰ ਨੂੰ 9 ਫਿੱਟ ਦੀ ਮਾਂ ਦੁਰਗਾ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ ਜਿਸਨੂੰ ਬੰਗਾਲ ਦੇ ਹੀ ਕਲਾਕਾਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਪਹਲੇ ਦਿਨ ਯਾਨੀ 1 ਅਕਤੂਬਰ ਨੂੰ ਸ਼ਾਮ 6:30 ਵਜੇ 'ਅਧੀਵਾਸ' 7:30 ਵਜੇ ਆਰਤੀ ਅਤੇ 8:30 ਵਜੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ।

ਹੋਰ ਪੜ੍ਹੋ ...
  • Share this:

    ਕਰਨ ਵਰਮਾ

    ਚੰਡੀਗੜ੍ਹ: 26 ਸਤੰਬਰ ਤੋਂ ਹੀ ਪੂਰੇ ਦੇਸ਼ 'ਚ ਨਵਰਾਤਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੱਛਮ ਬੰਗਾਲ ਵਿੱਚ ਨਵਰਾਤਰੇ ਦੇ ਤਿਉਹਾਰ ਨੂੰ ਪੂਰੇ ਦੇਸ਼ ਤੋਂ ਵੱਖਰੇ ਢੰਗ ਦੇ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਵੱਖ ਵੱਖ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ। ਜੇਕਰ ਤੁਸੀਂ ਪੰਜਾਬ ਦੇ ਵਿੱਚ ਰੇਹ ਕੇ ਹੀ ਪੱਛਮ ਬੰਗਾਲ ਦੇ ਇਸ ਦੁਰਗਾ ਪੂਜਾ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਡੀਗੜ੍ਹ ਦੇ ਸੈਕਟਰ 35C ਦੇ ਬੰਗਾ ਭਵਨ ਦਾ ਰੁਖ਼ ਕਰਨਾ ਚਾਹੀਦਾ ਹੈ। ਲਗਭਗ 50 ਸਾਲਾਂ ਤੋਂ ਬੰਗਾ ਭਵਨ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਹਨ ਪਰ ਬੰਗਾ ਭਵਨ ਆਪਣੇ ਦੁਰਗਾ ਪੂਜਾ ਲਈ ਸਭ ਤੋਂ ਵੱਧ ਮਸ਼ਹੂਰ ਹੈ। ਇੱਥੇ ਬੰਗਾਲੀ ਢੰਗ ਦੇ ਨਾਲ ਦੂਰਗਾ ਪੂਜਾ ਤੇ ਇਸ ਨਾਲ ਸਬੰਧਿਤ ਪ੍ਰੋਗਰਾਮ ਹੁੰਦੇ ਹਨ।

    1 ਅਕਤੂਬਰ ਤੋਂ 5 ਅਕਤੂਬਰ ਤੱਕ ਪੂਜਾ ਅਤੇ ਪ੍ਰੋਗਰਾਮ


    ਬੰਗਾ ਭਵਨ ਵਿੱਚ ਇਸ ਬਾਰ 1 ਅਕਤੂਬਰ ਨੂੰ 9 ਫਿੱਟ ਦੀ ਮਾਂ ਦੁਰਗਾ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ ਜਿਸਨੂੰ ਬੰਗਾਲ ਦੇ ਹੀ ਕਲਾਕਾਰਾਂ ਵੱਲੋਂ ਤਿਆਰ ਕੀਤਾ ਗਿਆ ਹੈ।ਪਹਲੇ ਦਿਨ ਯਾਨੀ 1 ਅਕਤੂਬਰ ਨੂੰ ਸ਼ਾਮ 6:30 ਵਜੇ ' ਅਧੀਵਾਸ ' 7:30 ਵਜੇ ਆਰਤੀ ਅਤੇ 8:30 ਵਜੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਇਸ ਦੂਰਗਾ ਪੂਜਾ ਦਾ ਹਿੱਸਾ ਕੋਈ ਵੀ ਬਣ ਸਕਦਾ ਹੈ। ਦੂਜੇ ਦਿਨ ਯਾਨੀ ਕਿ 2 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 7:30 ਵਜੇ ਤੱਕ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ। ਇਨ੍ਹਾਂ ਪ੍ਰੋਗਰਾਮ ਵਿੱਚ ਪੁਸ਼ਪਾਂਜਲੀ, ਮਹਾਭੋਗ, ਸੰਧਿਆ ਆਰਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ਾਮਿਲ ਹੈ। ਤੀਜ਼ੇ ਦਿਨ ਯਾਨੀ 3 ਅਕਤੂਬਰ ਨੂੰ ਸੰਧਿਆ ਪੂਜਾ ਅਤੇ 4 ਅਕਤੂਬਰ ਨੂੰ ਫਿਰ ਤੋਂ ਸਾਰੇ ਪ੍ਰੋਗਰਾਮ ਸਵੇਰੇ 8:30 ਵਜੇ ਤੋਂ ਸ਼ਾਮ 7:30 ਵਜੇ ਤੱਕ ਹੋਣਗੇ।

    ਬੰਗਾ ਭਵਨ ਦਾ ਲੋਕੇਸ਼ਨ: Banga Bhawan বঙ্গ ভবন0172 261 6832https://maps.app.goo.gl/cr3dkLvN9CC65dLp9

    Published by:Rupinder Kaur Sabherwal
    First published:

    Tags: Chandigarh, Hindu, Hinduism, Mohali, Punjab, Shardiya Navratri 2022, Shardiya Navratri Culture, Shardiya Navratri Puja