ਕਰਨ ਵਰਮਾ
ਚੰਡੀਗੜ੍ਹ: ਹੀਰੋ ਰਿਐਲਟੀ ਦੇ ਸਹਿਯੋਗ ਨਾਲ ਐਲਸਵੇਅਰ ਫਾਊਂਡੇਸ਼ਨ ਵੱਲੋਂ ਦੋ ਰੋਜ਼ਾ ਥਿੰਕ ਫੈਸਟ 'ਸਪੀਕਿੰਗ ਅਲਾਉਡ' ਦਾ ਆਯੋਜਨ ਕੀਤਾ ਜਾਵੇਗਾ। ਇਹ ਵਿਲੱਖਣ ਆਯੋਜਨ ਉੱਘੇ ਲੇਖਕਾਂ, ਪੈਨਲਿਸਟਾਂ ਅਤੇ ਕਲਾਕਾਰਾਂ ਦੁਆਰਾ ਵਿਚਾਰਾਂ ਦੇ ਇੱਕ ਉਤਸ਼ਾਹੀ ਅਤੇ ਸੂਝਵਾਨ ਅਦਾਨ-ਪ੍ਰਦਾਨ ਲਈ ਮੰਚ ਤਿਆਰ ਕਰੇਗੀ। ਪ੍ਰੋਗਰਾਮ ਦਾ ਆਯੋਜਨ ਦੋ ਥਾਵਾਂ 'ਤੇ, 30 ਮਾਰਚ ਨੂੰ ਸੀਆਈਆਈ ਉੱਤਰੀ ਖੇਤਰ ਦੇ ਮੁੱਖ ਦਫਤਰ, ਸੈਕਟਰ 31, ਚੰਡੀਗੜ੍ਹ ਵਿਖੇ ਅਤੇ 31 ਮਾਰਚ ਨੂੰ ਚੰਡੀਗੜ੍ਹ ਕਲੱਬ ਵਿਖੇ ਆਯੋਜਿਤ ਕੀਤਾ ਜਾਵੇਗਾ।
ਸੁਕਾਂਤ ਦੀਪਕ, ਸਹਿ-ਸੰਸਥਾਪਕ, ਐਲਸਵੇਰ ਨੇ ਕਿਹਾ, \"ਸਪੀਕਿੰਟ ਅਲਾਊਡ ਦਾ ਉਦੇਸ਼ ਇੱਕ ਅਜਿਹਾ ਮੰਚ ਬਣਨਾ ਹੈ ਜੋ ਉਤਸਾਹਿਤ ਕਰਦਾ ਹੈ,, ਦਿਮਾਗ ਨੂੰ ਜਗਾਉਂਦਾ ਹੈ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਦਾ ਹੈ, ਨਾਲ ਹੀ ਖੁਲਾਸੇ ਕਰਕੇ ਹੈਰਾਨ ਕਰ ਦਿੰਦਾ ਹੈ। ਇਹ ਇੱਕ ਅਜੇਹੀ ਜਗ੍ਹਾ ਹੈ ਜੋ ਅਸੀਂ ਪ੍ਰਗਤੀਸ਼ੀਲ ਚਿੰਤਕਾਂ, ਨਵੀਨਤਾਕਾਰੀ ਵਿਚਾਰਾਂ ਅਤੇ ਗੰਭੀਰ ਗੱਲਬਾਤ ਲਈ ਤਿਆਰ ਕਰ ਰਹੇ ਹਾਂ ਜੋ ਤਬਦੀਲੀ ਲਈ ਉਤਪ੍ਰੇਰਕ ਵਜੋਂ ਕੰਮ ਕਰਦੇ ਹਨ।\"
ਨਾਮਵਰ ਲੇਖਕਾਂ ਅਤੇ ਕਲਾਕਾਰਾਂ ਦੇ ਪੈਨਲ ਵਿੱਚ ਜੇਸੀਬੀ ਪੁਰਸਕਾਰ ਵਿਜੇਤਾ ਖਾਲਿਦ ਜਾਵੇਦ, ਪ੍ਰਸਿੱਧ ਪ੍ਰਕਾਸ਼ਕ ਰਵੀ ਸਿੰਘ, ਅਰੁਣਵ ਸਿਨਹਾ, ਮੁੱਖ ਗਾਇਕ ਰੱਬੀ ਸ਼ੇਰਗਿੱਲ, ਪ੍ਰਭਾਵਸ਼ਾਲੀ ਕਲਾਕਾਰ ਠੁਕਰਾਲ ਅਤੇ ਤਾਗਰਾ, ਪ੍ਰਸਿੱਧ ਲੇਖਿਕਾ ਸਮੀਨਾ ਮਿਸ਼ਰਾ, ਈਤਾ ਮਹਿਰੋਤਰਾ, ਆਸ਼ੀਸ਼ ਕੌਲ ਅਤੇ ਕਵੀ ਇੰਦਰ ਸਲੀਮ ਸ਼ਾਮਲ ਹਨ।
ਪ੍ਰਸਿੱਧ ਪੱਤਰਕਾਰ ਨਿਰੂਪਮਾ ਦੱਤ, ਲੇਖਕ, ਦਿ ਇੰਡੀਅਨ ਐਕਸਪ੍ਰੈਸ ਦੇ ਰੈਜ਼ੀਡੈਂਟ ਐਡੀਟਰ ਮਨਰਾਜ ਗਰੇਵਾਲ ਸ਼ਰਮਾ ਅਤੇ ਫਿਲਮ ਨਿਰਮਾਤਾ ਅਤੇ ਵਿਦਵਾਨ ਦਲਜੀਤ ਅਮੀ ਆਪਣੇ ਵਿਚਾਰ ਸਾਂਝੇ ਕਰਨਗੇ।ਕਲਾ ਦਾ ਇਹ ਤਿਉਹਾਰ ਵੱਖਰੀ ਸੋਚ ਵਾਲੇ ਲੋਕਾਂ ਨੂੰ ਇਕੱਠੇ ਲੈਕੇ ਆ ਰਿਹਾ ਹੈ, ਜੋ ਨਾ ਸਿਰਫ਼ ਆਪਣੀਆਂ ਪ੍ਰਕਿਰਿਆਵਾਂ ਬਾਰੇ ਸਗੋਂ ਸਮਕਾਲੀ ਸਥਿਤੀਆਂ ਬਾਰੇ ਵੀ ਗੱਲ ਕਰਦੇ ਹਨ, ਜੋ ਉਨ੍ਹਾਂ ਦੇ ਕੰਮ ਦਾ ਹਿੱਸਾ ਹਨ।ਐਲਸਵੇਅਰ ਫਾਊਂਡੇਸ਼ਨ ਦੀ ਸਹਿ-ਸੰਸਥਾਪਕ ਅਤੇ ਭਾਰਤੀ ਉਦਯੋਗ ਸੰਘ - ਭਾਰਤੀ ਮਹਿਲਾ ਨੈੱਟਵਰਕ (ਸੀ.ਆਈ.ਆਈ.-ਆਈ.ਡਬਲਿਊ.ਐਨ.), ਚੰਡੀਗੜ੍ਹ ਦੀ ਪ੍ਰਧਾਨ ਨਗੀਨਾ ਬੈਂਸ ਕਹਿੰਦੀ ਹੈ, \"ਭਾਰਤੀ ਸਾਹਿਤ ਵਿੱਚ ਕੀ ਸ਼ਾਮਲ ਹੈ, ਅਸੀਂ ਕਲਾ ਦੇ ਲੈਂਸ ਰਾਹੀਂ ਪੰਜਾਬ ਨੂੰ ਕਿਵੇਂ ਦੇਖਦੇ ਹਾਂ, ਕੀ ਸਾਡੇ ਨੌਜਵਾਨ ਕਾਫ਼ੀ ਪੜ੍ਹ ਰਹੇ ਹਨ, ਅਤੇ ਕਸ਼ਮੀਰ ਤੋਂ ਕੀ ਬਿਰਤਾਂਤ ਸਾਹਮਣੇ ਆ ਰਹੇ ਹਨ, ਉਹ ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ 'ਤੇ ਚਰਚਾ ਕੀਤੀ ਜਾਵੇਗੀ।\"
30 ਮਾਰਚ ਦਾ ਪ੍ਰੋਗਰਾਮ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਦਾ ਪਹਿਲਾ ਸੈਸ਼ਨ - ਭਾਰਤੀ ਸਾਹਿਤ ਤੋਂ ਕੌਣ ਡਰਦਾ ਹੈ? 'ਚ ਭਾਗ ਲੈਣ ਵਾਲੇ ਬੁਲਾਰਿਆਂ ਵਿੱਚ ਖਾਲਿਦ ਜਾਵੇਦ (ਜੇਸੀਬੀ ਅਵਾਰਡ-ਵਿਜੇਤਾ ਲੇਖਕ), ਅਰੁਣਵ ਸਿਨਹਾ (ਕਰਾਸਵਰਡ-ਅਵਾਰਡ-ਵਿਜੇਤਾ ਅਨੁਵਾਦਕ), ਨਿਰੂਪਮਾ ਦੱਤ (ਅਵਾਰਡ ਜੇਤੂ ਕਵੀ) ਅਤੇ ਰਵੀ ਸਿੰਘ (ਪ੍ਰਕਾਸ਼ਕ, ਸਪੀਕਿੰਗ ਟਾਈਗਰ) ਪ੍ਰਮੁੱਖ ਨਾਮ ਹਨ, ਜੋ ਇਸ ਗੱਲ 'ਤੇ ਵਿਚਾਰ ਕਰਨਗੇ ਕਿ ਕਿਵੇਂ ਵੱਖ-ਵੱਖ ਭਾਸ਼ਾਵਾਂ ਦਾ ਭਾਰਤੀ ਸਾਹਿਤ ਅੰਗਰੇਜ਼ੀ ਵਿੱਚ ਅਨੁਵਾਦ ਹੋਣ ਤੋਂ ਬਾਅਦ ਸੁਰਖੀਆਂ ਬਟੋਰ ਰਿਹਾ ਹੈ ਅਤੇ ਪੁਰਸਕਾਰ ਜਿੱਤ ਰਿਹਾ ਹੈ।'ਕਲਾ ਦੇ ਨਜ਼ਰੀਏ ਤੋਂ ਪੰਜਾਬ' ਸਿਰਲੇਖ ਵਾਲੇ ਦੂਜੇ ਸੈਸ਼ਨ ਦਾ ਸੰਚਾਲਨ ਪ੍ਰਸਿੱਧ ਗਾਇਕ ਰੱਬੀ ਸ਼ੇਰਗਿੱਲ ਅਤੇ ਮੰਨੇ-ਪ੍ਰਮੰਨੇ ਕਲਾਕਾਰ ਠੁਕਰਾਲ ਅਤੇ ਤਾਗਰਾ ਵਲੋਂ ਕੀਤਾ ਜਾਵੇਗਾ, ਜੋ ਸਮਕਾਲੀ ਪੰਜਾਬ ਬਾਰੇ ਗੱਲ ਕਰਨਗੇ ਅਤੇ ਆਪਣੀ ਕਲਾ ਰਾਹੀਂ ਆਪਣੇ ਵਿਚਾਰ ਪੇਸ਼ ਕਰਨਗੇ। ਪ੍ਰੋਗਰਾਮ ਦਾ ਸੰਚਾਲਨ ਫ਼ਿਲਮਸਾਜ਼ ਅਤੇ ਵਿਦਵਾਨ ਦਲਜੀਤ ਵਲੋਂ ਕੀਤਾ ਜਾਵੇਗਾ।ਤੀਜਾ ਸੈਸ਼ਨ - ਦਿ ਰੀਡਿੰਗ ਯੰਗ: ਬਸਟਿੰਗ ਦ ਮਿਥ ਵਿੱਚ ਇਸ ਗੱਲ 'ਤੇ ਵਿਚਾਰ ਹੋਵੇਗਾ ਕਿ ਨੌਜਵਾਨ ਕਾਫ਼ੀ ਨਹੀਂ ਪੜ੍ਹ ਰਹੇ ਹਨ।
ਬੱਚਿਆਂ ਦੀ ਲੇਖਿਕਾ ਅਤੇ ਫਿਲਮ ਨਿਰਮਾਤਾ ਸਮੀਨਾ ਮਿਸ਼ਰਾ ਅਤੇ ਗ੍ਰਾਫਿਕ ਨਾਵਲਕਾਰ ਈਤਾ ਮਹਿਰੋਤਰਾ ਦੁਆਰਾ ਇਸ ਸੈਸ਼ਨ ਨੌਜਵਾਨ ਬਾਲਗਾਂ ਦੀਆਂ ਪੜ੍ਹਨ ਦੀਆਂ ਆਦਤਾਂ 'ਤੇ ਗੱਲ ਹੋਵੇਗੀ।ਦਿਨ ਦੀ ਸਮਾਪਤੀ ਲੇਖਕ ਆਸ਼ੀਸ਼ ਕੌਲ ਅਤੇ ਪ੍ਰਦਰਸ਼ਨ ਕਲਾਕਾਰ ਅਤੇ ਲੇਖਕ ਇੰਦਰ ਸਲੀਮ ਦੁਆਰਾ 'ਕਸ਼ਮੀਰ 'ਤੇ ਲਿਖਣਾ' ਵਿਸ਼ੇ 'ਤੇ ਇੱਕ ਸੈਸ਼ਨ ਨਾਲ ਹੋਵੇਗੀ, ਜੋ ਕਿ ਕਸ਼ਮੀਰ ਤੋਂ ਨਿਕਲਣ ਵਾਲੇ ਵੱਖ-ਵੱਖ ਬਿਰਤਾਂਤਾਂ ਨੂੰ ਲਗਾਤਾਰ ਸੁਰਜੀਤ ਕਰਨ ਦੀ ਲੋੜ 'ਤੇ ਜ਼ੋਰ ਦੇਵੇਗਾ।31 ਮਾਰਚ ਨੂੰ ਸ਼ਾਮ 7.30 ਵਜੇ ਗਾਇਕਾ ਵਿਦਿਆ ਸ਼ਾਹ ਇਕ ਵਿਸ਼ੇਸ਼ ਸ਼ੋਅ 'ਅਖ਼ਤਰੀ' ਰਾਹੀਂ ਸਾਨੂੰ ਬੇਗਮ ਅਖ਼ਤਰ ਦੇ ਜਾਦੂ ਦੇ ਨੇੜੇ ਲੈ ਕੇ ਆਵੇਗੀ।'ਸਪੀਕਿੰਗ ਅਲਾਉਡ' ਦਰਸ਼ਕਾਂ ਨੂੰ ਸੰਸਾਰ ਦੀ ਉਸ ਵਾਂਗ ਹੀ ਕਲਪਨਾ ਕਰਨ ਲਈ ਸੱਦਾ ਦਿੰਦਾ ਹੈ ਜਿਵੇਂ ਉਹ ਹੈ ਅਤੇ ਜਿਵੇਂ ਕਿ ਹੋ ਸਕਦਾ ਹੈ। ਫੈਸਟੀਵਲ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਪਹੁੰਚਯੋਗ ਹੈ। ਇਸ ਦੇ ਲਈ ਕਿਸੇ ਪਾਸ ਜਾਂ ਟਿਕਟ ਦੀ ਲੋੜ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Punjab