ਕਰਨ ਵਰਮਾ,
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 17 ਦੇ ਅੰਡਰਪਾਸ 'ਚ ਪੇਟਿੰਗ ਪ੍ਰਦਰਸ਼ਨੀ ਲੱਗੀ ਹੈ। ਇਹ ਪ੍ਰਦਰਸ਼ਨੀ ਆਜ਼ਾਦੀ ਦੇ ਅੰਮ੍ਰਤੀ ਮਹੋਤਸਵ ਨੂੰ ਸਮਰਪਿਤ ਹੈ। ਇਹ ਪ੍ਰਦਰਸ਼ਨੀ 11 ਅਗਸਤ ਤੋਂ 30 ਅਗਸਤ ਤੱਕ ਚੱਲੇਗੀ। ਇਸ ਪ੍ਰਦਰਸ਼ਨੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਵੇਖਿਆ ਜਾ ਸਕਦਾ ਹੈ। ਦੇਸ਼ ਦੇ ਆਜ਼ਾਦੀ ਦੇ 75ਵੇਂ ਵਰ੍ਹੇਗੰਢ ਦੇ ਮੌਕੇ ਇੱਥੇ 75 ਪੇਂਟਿੰਗ ਪ੍ਰਦਰਸ਼ਿਤ ਕੀਤੀ ਗਈ ਹੈ। ਇਨ੍ਹਾਂ ਪੇਂਟਿੰਗਜ਼ ਨੂੰ ਚੰਡੀਗੜ੍ਹ ਅਤੇ ਦੇਸ਼ ਦੇ ਹੋਰ ਸੂਬੇ ਦੇ ਚਿੱਤਰਕਾਰਾਂ ਨੇ ਬਣਾਈਆਂ ਹੈ। ਇਨ੍ਹਾਂ ਪੇਂਟਿੰਗ ਵਿੱਚ ਦੇਸ਼ ਦੇ ਵੱਖਰੇ ਵੱਖਰੇ ਰੰਗ ਵੇਖਣ ਮਿਲ ਰਹੇ ਹਨ। ਇਸ ਪ੍ਰਦਰਸ਼ਨੀ ਨੂੰ ਵੇਖਣ ਲਈ ਨੌਜਵਾਨ, ਬਜ਼ੁਰਗ, ਔਰਤ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Independence day, Punjab