Home /mohali /

ਵਿਧਾਇਕ ਕੁਲਜੀਤ ਰੰਧਾਵਾਂ ਦੇ ਜਨਮਦਿਨ ਮੌਕੇ 'ਤੇ ਲੋਕਾਂ ਨੇ ਕੀਤਾ 101 ਯੂਨਿਟ ਖ਼ੂਨ ਦਾਨ 

ਵਿਧਾਇਕ ਕੁਲਜੀਤ ਰੰਧਾਵਾਂ ਦੇ ਜਨਮਦਿਨ ਮੌਕੇ 'ਤੇ ਲੋਕਾਂ ਨੇ ਕੀਤਾ 101 ਯੂਨਿਟ ਖ਼ੂਨ ਦਾਨ 

ਖ਼ੂਨਦਾਨ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ।

ਖ਼ੂਨਦਾਨ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ।

ਜਾਣਕਾਰੀ ਦਿੰਦਿਆਂ ਪ੍ਰਾਪਰਟੀ ਐਸੋਸੀਏਸ਼ਨ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਸੈਕਟਰ-32 ਹਸਪਤਾਲ ਤੋਂ ਆਈ ਮਾਹਿਰ ਡਾਕਟਰਾਂ ਤੇ ਸਟਾਫ਼ ਦੀ ਟੀਮ ਨੇ ਵਿਧਾਇਕ ਜੀ ਦੇ ਜਨਮਦਿਨ ਮੌਕੇ 101 ਯੂਨਿਟ ਖ਼ੂਨ ਇਕੱਤਰ ਕੀਤੇ‌ ਹਨ । 

  • Share this:

ਕਰਨ ਵਰਮਾ

ਮੋਹਾਲੀ- ਜ਼ਿਲ੍ਹਾ ਮੋਹਾਲੀ ਦੇ ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ 61ਵੇਂ ਜਨਮਦਿਨ ਮੌਕੇ ਡੇਰਾਬੱਸੀ ਪ੍ਰੋਪਰਟੀ ਐਸੋਸੀਏਸ਼ਨ ਵੱਲੋਂ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਪਤਨੀ ਨਰੇਸ਼ ਉਪਨੇਜਾ ਦੇ ਸਹਿਯੋਗ ਨਾਲ ਕੌਂਸਲ ਦਫ਼ਤਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 101 ਵਿਅਕਤੀਆਂ ਨੇ ਖ਼ੂਨਦਾਨ ਕਰਕੇ ਵਿਧਾਇਕ ਕੁਲਜੀਤ ਰੰਧਾਵਾ ਨੂੰ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਰੰਧਾਵਾ ਨੇ ਕੇਕ ਕੱਟ ਕੇ ਜਨਮਦਿਨ ਦੀ ਖ਼ੁਸ਼ੀ ਸਾਂਝੀ ਕੀਤੀ।

ਜਨਮਦਿਨ ਮੌਕੇ‌ 'ਤੇ ਖ਼ੂਨਦਾਨ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਕਰਦਿਆਂ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਵਿਕਾਸ ਪੱਖੋਂ ਹਲਕੇ ਨੂੰ ਮੋਹਰੀ ਬਣਾਉਣਾ ਹੀ ਉਨ੍ਹਾਂ ਦਾ ਪ੍ਰਣ ਹੈ । ਇਸ ਲਈ ਉਹ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣਗੇ ਅਤੇ ਹਲਕਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਵਿਧਾਇਕ ਰੰਧਾਵਾ ਨੇ ਉਨ੍ਹਾਂ ਦੇ ਜਨਮਦਿਨ ਮੌਕੇ ਖ਼ੂਨਦਾਨ ਕੈਂਪ ਲਗਾਉਣ ਲਈ ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਪਤੀ ਨਰੇਸ਼ ਉਪਨੇਜਾ, ਪ੍ਰੋਪਰਟੀ ਐਸੋਸੀਏਸ਼ਨ ਪ੍ਰਧਾਨ ਅਜੇ ਕੁਮਾਰ ਅਤੇ ਸਮੂਹ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਯੋਜਨਾ ਬੋਰਡ ਦੇ ਚੇਅਰਪਰਸਨ ਪ੍ਰਭਜੋਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਪ੍ਰਾਪਰਟੀ ਐਸੋਸੀਏਸ਼ਨ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਸੈਕਟਰ-32 ਹਸਪਤਾਲ ਤੋਂ ਆਈ ਮਾਹਿਰ ਡਾਕਟਰਾਂ ਤੇ ਸਟਾਫ਼ ਦੀ ਟੀਮ ਨੇ ਵਿਧਾਇਕ ਜੀ ਦੇ ਜਨਮਦਿਨ ਮੌਕੇ 101 ਯੂਨਿਟ ਖ਼ੂਨ ਇਕੱਤਰ ਕੀਤੇ‌ ਹਨ । ਇਸ ਮੌਕੇ 'ਆਪ' ਆਗੂ ਨਰੇਸ਼ ਉਪਨੇਜਾ ਨੇ ਖ਼ੂਨਦਾਨ ਕਰਨ ਲਈ ਆਏ ਸਮੂਹ ਵਿਅਕਤੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ।

Published by:Drishti Gupta
First published:

Tags: Blood donation, Mohali, Punjab