Home /mohali /

ਮੋਹਾਲੀ ਪੁਲਿਸ ਨੇ ਬੰਦ ਘਰਾਂ 'ਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਮੋਹਾਲੀ ਪੁਲਿਸ ਨੇ ਬੰਦ ਘਰਾਂ 'ਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Police busted a gang of thieves in closed houses

Police busted a gang of thieves in closed houses

ਜੋ ਟੈਕਨੀਕਲੀ ਇਨਪੁੱਟਸ,  ਸੀ.ਸੀ.ਟੀ.ਵੀ ਕੈਮਰੇ ਦੀ ਫੂਟੇਜ ਤੋਂ ਦੋਸ਼ੀਆਂ ਦੀ ਸ਼ਨਾਖਤ ਕੀਤੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਕਾਬੂ ਕੀਤਾ। ਜੋ 03 ਬੰਦ ਘਰਾਂ ਦੀਆਂ ਚੋਰੀਆਂ ਅਤੇ ਇੱਕ ਨਾ ਕਾਮਯਾਬ ਕੋਸ਼ਿਸ਼ ਨੂੰ ਟਰੇਸ ਕੀਤਾ ਅਤੇ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ। 

ਹੋਰ ਪੜ੍ਹੋ ...
 • Share this:

  ਕਰਨ ਵਰਮਾ, ਮੋਹਾਲੀ

  ਸੀਨੀਅਰ ਕਪਤਾਨ ਪੁਲਿਸ, ਵਿਵੇਕਸ਼ੀਲ ਸੋਨੀ ਆਈ.ਪੀ.ਐੱਸ ਜ਼ਿਲ੍ਹਾ ਐੱਸ.ਏ.ਐੱਸ.ਨਗਰ ਦੇ ਅਦੇਸ਼ਾਂ ਅਨੁਸਾਰ, ਕਪਤਾਨ ਪੁਲਿਸ, ਸ਼ਹਿਰੀ, ਅਕਾਸ਼ਦੀਪ ਸਿੰਘ ਔਲਖ, ਉਪ ਕਪਤਾਨ ਪੁਲਿਸ ਸ਼ਹਿਰੀ-1, ਹਰਿੰਦਰ ਸਿੰਘ ਮਾਨ, ਇੰਸਪੈਕਟਰ ਨਵੀਨ ਪਾਲ ਸਿੰਘ ਮੁੱਖ ਅਫ਼ਸਰ ਥਾਣਾ ਮਟੌਰ, ਇੰਸਪੈਕਟਰ ਗੱਬਰ ਸਿੰਘ ਮੁੱਖ ਅਫ਼ਸਰ ਥਾਣਾ ਏਅਰਪੋਰਟ ਅਤੇ ਹੌਲਦਾਰ ਲਖਵਿੰਦਰ ਸਿੰਘ ਥਾਣਾ ਮਟੌਰ ਟੀਮ ਬਣਾ ਕੇ ਮੁਕੱਦਮਾ ਨੰਬਰ 91 ਮਿਤੀ 20-08-2022 ਅ/ਧ 457, 380 ਹਿੰ:ਦੰ: ਥਾਣਾ ਮਟੌਰ ਦੀ ਚੋਰੀ ਸਬੰਧੀ ਤਫ਼ਤੀਸ਼ ਸ਼ੁਰੂ ਕੀਤੀ ਗਈ। ਜੋ ਟੈਕਨੀਕਲੀ ਇਨਪੁੱਟਸ, ਸੀ.ਸੀ.ਟੀ.ਵੀ ਕੈਮਰੇ ਦੀ ਫੂਟੇਜ ਤੋਂ ਦੋਸ਼ੀਆਂ ਦੀ ਸ਼ਨਾਖਤ ਕੀਤੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਕਾਬੂ ਕੀਤਾ। ਜੋ 03 ਬੰਦ ਘਰਾਂ ਦੀਆਂ ਚੋਰੀਆਂ ਅਤੇ ਇੱਕ ਨਾ ਕਾਮਯਾਬ ਕੋਸ਼ਿਸ਼ ਨੂੰ ਟਰੇਸ ਕੀਤਾ ਅਤੇ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ।


  ਦੋਸ਼ੀ (ਚੋਰੀਆਂ ਕਰਨ ਵਾਲੇ)

  1. ਸ਼ਿਆਮ ਮੰਡਲ ਪੁੱਤਰ ਕਿਸ਼ਨ ਮੰਡਲ ਪਿੰਡ ਤੇ ਡਾਕ ਧੋਈ, ਥਾਣਾ ਸਦਰ ਦਰਭੰਗਾ, ਜਿਲ੍ਹਾ ਦਰਭੰਗਾ, ਬਿਹਾਰ, ਹਾਲ ਵਾਸੀ ਮਕਾਨ ਨੰਬਰ-102, ਆਜ਼ਾਦ ਨਗਰ, ਬਲੌਂਗੀ, ਜ਼ਿਲ੍ਹਾ ਐੱਸ.ਏ.ਐੱਸ ਨਗਰ।

  2. ਅਮਿਤ ਕੁਮਾਰ ਦੂਬੇ ਪੁੱਤਰ ਰਾਜਵਿੰਦਰ ਦੂਬੇ ਵਾਸੀ ਪਿੰਡ ਹਰਪੁਰ ਠੇਂਗਰਾਹੀ, ਥਾਣਾ ਮੁਹੰਮਦ ਪੁਰ, ਜਿਲ੍ਹਾ ਗੋਪਾਲਗੰਜ, ਬਿਹਾਰ ਹਾਲ ਵਾਸੀ ਮਕਾਨ ਨੰ:102, ਆਜ਼ਾਦ ਨਗਰ, ਬਲੌਂਗੀ, ਜ਼ਿਲ੍ਹਾ ਐੱਸ.ਏ.ਐੱਸ ਨਗਰ।

  ਦੋਸ਼ੀ (ਚੋਰੀ ਦਾ ਸਮਾਨ ਖ਼ਰੀਦਣ ਵਾਲੇ)

  1. ਸੰਤੋਸ਼ ਕੁਮਾਰ ਪੁੱਤਰ ਜੋਗਿੰਦਰ ਸ਼ਾਹ ਵਾਸੀ ਮੁਹੱਲਾ ਸੁੰਦਰ ਨਗਰ, ਬਾਪੂ ਚੌਂਕ, ਨੇੜੇ ਖੜਗਾ ਮੰਦਿਰ, ਦਰਭੰਗਾ, ਬਿਹਾਰ।

  2. ਲੱਲਨ ਪ੍ਰਸ਼ਾਦ ਪੁੱਤਰ ਸ਼ਿਵ ਸ਼ੰਕਰ ਸ਼ਾਹ ਵਾਸੀ ਮੁਹੱਲਾ ਸੁੰਦਰ ਨਗਰ, ਬਾਪੂ ਚੌਂਕ, ਨੇੜੇ ਖੜਗਾ ਮੰਦਿਰ, ਦਰਭੰਗਾ, ਬਿਹਾਰ।

  3. ਅਜੈ ਮਹੀਪਾਲ ਪੁੱਤਰ ਸੱਤ ਨਰਾਇਣ ਮਹੀਪਾਲ ਵਾਸੀ ਰਾਜਕੁਮਾਰ ਗੰਜ, ਜਿਲ੍ਹਾ ਦਰਭੰਗਾ, ਬਿਹਾਰ।

  ਤਰੀਕਾ ਵਾਰਦਾਤ:-

  ਜੋ ਦੋਸ਼ੀ ਦਿਨ ਸਮੇਂ ਮੁਹਾਲੀ ਦੇ ਏਰੀਆ ਵਿੱਚ ਘੁੰਮਦੇ ਹੋਏ ਬੰਦ ਪਏ ਘਰ ਜਿੰਨਾ ਪਰ ਸੀ.ਸੀ.ਟੀ.ਵੀ ਕੈਮਰਾ ਨਹੀਂ ਹੁੰਦਾ ਸੀ, ਦੀ ਰੈਕੀ ਕਰਦੇ ਸੀ ਅਤੇ ਰਾਤ ਸਮੇਂ ਬੰਦ ਪਏ ਘਰਾਂ ਨੂੰ ਟਾਰਗੇਟ ਕਰਦੇ ਸੀ ਅਤੇ ਚੋਰੀ ਨੂੰ ਅੰਜਾਮ ਦਿੰਦੇ ਸੀ। ਤਿੰਨਚਾਰ ਵਾਰਦਾਤਾਂ ਕਰਨ ਤੋਂ ਬਾਅਦ ਦੋਸ਼ੀ ਆਪਣੇ ਸਟੇਟ ਬਿਹਾਰ ਵਾਪਿਸ ਚਲੇ ਜਾਂਦੇ ਸਨ ਤਾਂ ਜੋ ਟਰੇਸ ਨਾ ਹੋ ਸਕਣ।

  ਬਰਾਮਦਗੀ


  ਬਰਾਮਦਗੀ (ਕਰੀਬ 80 ਲੱਖ ਰੁਪਏ)

  1. ਪਿਓਰ ਸੋਨਾ, ਸੋਨੇ ਅਤੇ ਡਾਇਮੰਡ ਦੇ ਗਹਿਣੇ ਵਜਨ 767.73 ਗ੍ਰਾਮ। (ਕਰੀਬ 76 ਤੋਲੇ ਸੋਨਾ ਅਤੇ ਡਾਇਮੰਡ)

  2. ਚਾਂਦੀ ਦੇ ਗਹਿਣੇ 661 ਗ੍ਰਾਮ

  3. 11 ਲੱਖ ਰੁਪਏ ਕੈਸ਼,

  4. 6000 ਅਮਰੀਕੀ ਡਾਲਰ

  5. ਇੱਕ ਰਿਵਾਲਵਰ ਸਮੇਤ ਚਾਰ ਜਿੰਦਾ ਰੌਂਦ

  6. 03 ਘੜੀਆਂ

  7. ਮੋਟਰ ਸਾਈਕਲ ਨੰਬਰੀPB-65-AB-5853 ਰੰਗ ਲਾਲ, ਮਾਰਕਾ ਬਜਾਜ ਸੀ.ਟੀ-100,

  8. ਐੱਲ ਨੁਮਾ ਰਾੜ ਲੋਹਾ

  9. ਇੱਕ ਪੇਚਕਸ, ਇੱਕ ਪਲਾਸ

  10. ਪਿੱਠੂ ਬੈਗ ਰੰਗ ਕਾਲਾ

  11. ਇੱਕ ਛੋਟੀ ਤੱਕੜੀ ਸਮੇਤ ਵਟੇ


  ਦੋਸ਼ੀਆਂ ਤੇ ਪਹਿਲਾਂ ਦਰਜ ਮੁਕੱਦਮੇ:-

  1. ਮੁਕੱਦਮਾ ਨੰਬਰ-104 ਮਿਤੀ 06-09-2019 ਅ/ਧ 457,380,411 ਹਿ:ਦੰ: ਥਾਣਾ ਬਲੌਂਗੀ।

  2. ਮੁਕੱਦਮਾ ਨੰਬਰ-240 ਮਿਤੀ 22-11-2019 ਅ/ਧ 457,380 ਹਿ:ਦੰ: ਥਾਣਾ ਸੈਕਟਰ-36, ਚੰਡੀਗੜ੍ਹ।

  3. ਮੁਕੱਦਮਾ ਨੰਬਰ-178 ਮਿਤੀ 17-08-2019 ਅ/ਧ 457,380 ਹਿ:ਦੰ: ਥਾਣਾ ਫ਼ੇਜ਼-1, ਮੋਹਾਲੀ।

  4. ਮੁਕੱਦਮਾ ਨੰਬਰ-147 ਮਿਤੀ 27-10-2015 ਅ/ਧ 379,457,380,411,454,473 ਹਿ:ਦੰ: ਥਾਣਾ ਸਿਟੀ ਖਰੜ੍ਹ, ਮੋਹਾਲੀ।

  5. ਮੁਕੱਦਮਾ ਨੰਬਰ-187 ਮਿਤੀ 11-10-2015 ਅ/ਧ 457,380 ਹਿ:ਦੰ: ਥਾਣਾ ਮਟੌਰ ਮੋਹਾਲੀ।

  6. ਮੁਕੱਦਮਾ ਨੰਬਰ-49 ਮਿਤੀ 18-03-2018 ਅ/ਧ 457,380,392,394,411 ਹਿ:ਦੰ: ਥਾਣਾ ਮਟੌਰ।

  7. ਮੁਕੱਦਮਾ ਨੰਬਰ-263 ਮਿਤੀ 09-12-2021 ਅ/ਧ 457,380,506,120ਬੀ ਹਿ:ਦੰ: ਥਾਣਾ ਮਟੌਰ।

  8. ਮੁਕੱਦਮਾ ਨੰਬਰ-25 ਮਿਤੀ 25-02-2022 ਅ/ਧ 457,380 ਹਿ:ਦੰ: ਥਾਣਾ ਮਟੌਰ।

  9. ਮੁਕੱਦਮਾ ਨੰਬਰ-91 ਮਿਤੀ 20-08-2022 ਅ/ਧ 457,380,120ਬੀ, ਹਿ:ਦੰ: ਅਤੇ 25,54,59 ਅਸਲਾ ਐਕਟ ਥਾਣਾ ਮਟੌਰ।

  First published: