Home /mohali /

ਪੁਲਿਸ ਮੁਲਾਜ਼ਮ ਗਾਇਕੀ ਰਾਹੀਂ ਫੈਲਾ ਰਿਹਾ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ, ਦੇਖੋ ਕਿਵੇਂ

ਪੁਲਿਸ ਮੁਲਾਜ਼ਮ ਗਾਇਕੀ ਰਾਹੀਂ ਫੈਲਾ ਰਿਹਾ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ, ਦੇਖੋ ਕਿਵੇਂ

Policeman

Policeman spreading awareness of traffic rules through singing

ਚੰਡੀਗੜ੍ਹ:  ਚੰਡੀਗੜ੍ਹ ਸ਼ਹਿਰ ਆਪਣੀ ਖ਼ੂਬਸੂਰਤੀ ਦੇ ਨਾਲ ਨਾਲ ਆਪਣੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ ਲਈ ਵੀ ਜਾਣਿਆ ਜਾਂਦਾ ਹੈ। ਕੋਈ ਵੀ ਗੱਡੀ ਸ਼ਹਿਰ ਦੇ ਅੰਦਰ ਏੰਟਰ ਹੁੰਦੇ ਹੀ ਹਜਾਰਾਂ ਦੀ ਗਿਣਤੀ ਵਿੱਚ ਸੀ ਸੀ ਟੀਵੀ ਕੈਮਰਾ ਅਤੇ ਸੈਂਕੜੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਿਗਰਾਨੀ ਵਿੱਚ ਆ ਜਾਂਦੀ ਹੈ। ਇਸ ਤੋਂ ਬਾਵਜੂਦ ਵੀ ਕਈ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਚੰਗੇ ਢੰਗ ਨਾਲ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਹੁੰਦੀ ਹੈ।

ਹੋਰ ਪੜ੍ਹੋ ...
 • Share this:
  ਕਰਨ ਵਰਮਾ,

  ਨਤੀਜੇ ਵਜੋਂ ਲੋਕਾਂ ਨੂੰ ਭਾਰੀ ਚਲਾਨ ਦੇ ਨਾਲ ਨਾਲ ਲਾਇਸੈਂਸ ਰੱਦ ਵਰਗੇ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਤਰ੍ਹਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਐਸ ਆਈ ਭੁਪਿੰਦਰ ਸਿੰਘ ਇੱਕ ਮਸ਼ਿਹੇ ਦੀ ਤਰ੍ਹਾਂ ਹਨ। ਭੁਪਿੰਦਰ ਸਿੰਘ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਲੋਕਾਂ ਨੂੰ ਆਪਣੀ ਗਾਇਕੀ ਰਹੀ ਦਿੰਦੇ ਹਨ ਅਤੇ ਨਾਲ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਵੀ ਕਰਦੇ ਹਨ।

  ਲੋਕਾਂ ਅਤੇ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਨੂੰ ਭੁਪਿੰਦਰ ਸਿੰਘ ਦਾ ਇਹ ਵੱਖਰਾ ਢੰਗ ਬਹੁਤ ਦਿਲਚਸਪ ਲੱਗਦਾ ਹੈ। ਭੁਪਿੰਦਰ ਸਿੰਘ ਆਪਣੇ ਇਸ ਵੱਖਰੇ ਢੰਗ ਲਈ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹਨ। ਉਨ੍ਹਾਂ ਦੇ ਵੀਡਿਉ ਨੂੰ ਲੱਖਾਂ ਬਾਰ ਦੇਖਿਆ ਜਾ ਚੁੱਕਾ ਹੈ। ਆਪਣੇ ਇਸ ਨਿਵੇਕਲੇ ਕਦਮ ਲਈ ਭੁਪਿੰਦਰ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
  Published by:rupinderkaursab
  First published:

  Tags: Mohali, Police, Punjab

  ਅਗਲੀ ਖਬਰ