Home /mohali /

ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਐਲਾਨ, 24 ਅਗਸਤ ਨੂੰ ਲੱਗੇਗਾ ਪੱਕਾ ਮੋਰਚਾ

ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਐਲਾਨ, 24 ਅਗਸਤ ਨੂੰ ਲੱਗੇਗਾ ਪੱਕਾ ਮੋਰਚਾ

PDFA

PDFA will announce a definite front on August 24

ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੇ ਡੇਅਰੀ ਕਿਸਾਨਾਂ ਦੀ ਅਗਵਾਈ ਕਰਨ ਵਾਲੀ ਸੰਸਥਾ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ( ਪੀ.ਡੀ.ਐਫ.ਏ. ) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਡੇਅਰੀ ਕਿਸਾਨਾਂ ਨੂੰ ਨਵੀਂ ਸਰਕਾਰ ਤੋਂ ਵੱਡੀਆਂ ਆਸਾਂ ਸਨ , ਪਰ ਸਰਕਾਰ ਬਣਨ ਤੋਂ ਬਾਅਦ ਉਲਟਾ ਡੇਅਰੀ ਕਿਸਾਨਾਂ ਦੀਆਂ ਸ?

ਹੋਰ ਪੜ੍ਹੋ ...
  • Share this:
    ਕਰਨ ਵਰਮਾ,

    ਮੋਹਾਲੀ: ਪੰਜਾਬ ਸਰਕਾਰ ਵੱਲੋਂ ਰਾਜ ਦੇ ਡੇਅਰੀ ਕਿਸਾਨਾਂ ਨੇ ਮੁੜ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ। ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੇ ਡੇਅਰੀ ਕਿਸਾਨਾਂ ਦੀ ਅਗਵਾਈ ਕਰਨ ਵਾਲੀ ਸੰਸਥਾ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ( ਪੀ.ਡੀ.ਐਫ.ਏ. ) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਡੇਅਰੀ ਕਿਸਾਨਾਂ ਨੂੰ ਨਵੀਂ ਸਰਕਾਰ ਤੋਂ ਵੱਡੀਆਂ ਆਸਾਂ ਸਨ , ਪਰ ਸਰਕਾਰ ਬਣਨ ਤੋਂ ਬਾਅਦ ਉਲਟਾ ਡੇਅਰੀ ਕਿਸਾਨਾਂ ਦੀਆਂ ਸਮੱਸਿਆਵਾਂ ਹੋਰ ਵਧ ਗਈਆਂ ਹਨ।

    ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਬਣ ਗਈ ਹੈ, ਕਿ ਡੇਅਰੀ ਕਿਸਾਨਾਂ ਦੀ ਗੱਲ ਸੁਣਨ ਲਈ ਹੀ ਕੋਈ ਜ਼ਿੰਮੇਵਾਰ ਮੰਤਰੀ ਜਾਂ ਮੁੱਖ ਮੰਤਰੀ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਵੀ ਜਦੋਂ ਪੰਜਾਬ ਦੇ ਹਜ਼ਾਰਾਂ ਡੇਅਰੀ ਕਿਸਾਨ ਆਪਣੇ ਆਰਥਿਕ ਮੰਦਵਾੜੇ ਦੇ ਮੁੱਦੇ ਨੂੰ ਲੈ ਕੇ ਮੋਹਾਲੀ ਦੀਆਂ ਸੜਕਾਂ 'ਤੇ ਪੁੱਜੇ ਸਨ ਤਾਂ ਰਾਜ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੀ.ਡੀ.ਐਫ.ਏ. ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ 55 ਰੁਪਏ ਪ੍ਰਤੀ ਕਿੱਲੋ ਫੈਟ ਵਾਧਾ ਦੇਣ ਦਾ ਐਲਾਨ ਕੀਤਾ ਸੀ , ਜਿਸ ਵਿੱਚੋਂ 20 ਰੁਪਏ ਪ੍ਰਤੀ ਕਿੱਲੋ ਫੈਟ ਮਿਲਕਫੈੱਡ ਵੱਲੋਂ ਦਿੱਤੇ ਜਾਣੇ ਸਨ , ਜੋ 21 ਮਈ ਨੂੰ ਲਾਗੂ ਹੋ ਗਏ , ਪਰ 35 ਰੁਪਏ ਪ੍ਰਤੀ ਕਿੱਲੋ ਫੈਟ ਦੁੱਧ ਦੇ ਭਾਅ ਦਾ ਵਾਧਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਸੀ, ਜੋ ਹੁਣ ਤੱਕ ਲਾਗੂ ਨਹੀਂ ਹੋ ਸਕਿਆ।

    ਸਦਰਪੁਰਾ ਨੇ ਕਿਹਾ ਕਿ ਇਸ ਵਾਧੇ ਦਾ ਐਲਾਨ ਉਪਰੋਕਤ ਮੰਤਰੀਆਂ ਵੱਲੋਂ ਕਰਨ ਤੋਂ ਬਾਅਦ ਇਸ ਦੀ ਪੁਸ਼ਟੀ ਬਜਟ ਸੈਸ਼ਨ ਦੌਰਾਨ ਵੀ ਕੀਤੀ ਗਈ ਸੀ, ਪਰ ਅਫ਼ਸੋਸ ਹੁਣ ਤੱਕ 35 ਰੁਪਏ ਪ੍ਰਤੀ ਕਿੱਲੋ ਫੈਟ ਦਾ ਐਲਾਨਿਆ ਵਾਧਾ ਲਾਗੂ ਨਹੀਂ ਹੋ ਸਕਿਆ , ਜਿਸ ਕਾਰਨ ਡੇਅਰੀ ਕਿਸਾਨ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋ ਰਹੇ ਹਨ । ਸਦਰਪੁਰਾ ਨੇ ਕਿਹਾ ਕਿ ਪੰਜਾਬ ਦੇ ਡੇਅਰੀ ਕਿਸਾਨ, ਜਿਹੜੇ ਪਹਿਲਾਂ ਹੀ ਆਰਥਿਕ ਮਾਰ ਹੇਠ ਹਨ, ਉਨ੍ਹਾਂ ਨੂੰ ਗਊਆਂ ਨੂੰ ਲੱਗੀ ਲੰਮੀ ਸਕਿਨ ਬਿਮਾਰੀ ਦੀ ਮਾਰ ਨੇ ਹੋਰ ਵੀ ਨਪੀੜ ਦਿੱਤਾ ਹੈ। ਸਦਰਪੁਰਾ ਨੇ ਦੱਸਿਆ ਕਿ ਪਸ਼ੂਆਂ, ਖ਼ਾਸਕਰ ਗਊਆਂ ਲਈ ਮਾਰ ਦਾ ਕਾਰਨ ਬਣੀ ਇਸ ਭਿਆਨਕ ਬਿਮਾਰੀ ਨੇ ਡੇਅਰੀ ਧੰਦੇ ਨਾਲ ਜੁੜੇ ਛੋਟੇ ਤੋਂ ਵੱਡੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਹੁਣ ਤੱਕ ਪੂਰੇ ਪੰਜਾਬ ਵਿੱਚ ਹਜ਼ਾਰਾਂ ਦੁਧਾਰੂ ਗਊਆਂ ਇਸ ਬਿਮਾਰੀ ਕਾਰਨ ਮਰ ਚੁੱਕੀਆਂ ਹਨ।

    ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਤਾਂ ਸਰਕਾਰ ਨੂੰ ਰਾਜ ਦੇ ਡੇਅਰੀ ਧੰਦੇ ਨੂੰ ਬਚਾਉਣ ਲਈ ਪਿਛਲੇ ਐਲਾਨ ਲਾਗੂ ਕਰਨ ਦੇ ਨਾਲ ਮਰਿਆਂ ਗਊਆਂ ਦਾ ਮੁਆਵਜ਼ਾ ਵੀ ਦੇਣਾ ਚਾਹੀਦਾ ਸੀ, ਪਰ ਅਫ਼ਸੋਸ ਸਰਕਾਰ ਡੇਅਰੀ ਕਿਸਾਨਾਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੈ । ਸਦਰਪੁਰਾ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਦੇ ਵੱਖ - ਵੱਖ ਨੁਮਾਇੰਦਿਆਂ ਨਾਲ ਗੱਲਬਾਤ ਕਰ ਕੇ ਆਪਣਾ ਸੁਨੇਹਾ ਸਬੰਧਿਤ ਮੰਤਰੀਆਂ ਤੇ ਮੁੱਖ ਮੰਤਰੀ ਤੱਕ ਪਹੁੰਚਾ ਚੁੱਕੇ ਹਨ, ਪਰ ਅੱਗੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆਂ ਤੇ ਨਾ ਹੀ ਸਰਕਾਰ ਵਿੱਤ ਮੰਤਰੀ ਚੀਮਾ ਵੱਲੋਂ ਕਿਸਾਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ। ਸਦਰਪੁਰਾ ਨੇ ਕਿਹਾ ਕਿ ਮਜਬੂਰਨ ਕਿਸਾਨਾਂ ਨੂੰ ਅੱਜ ਇਹ ਪ੍ਰੈਸ ਕਾਨਫ਼ਰੰਸ ਕਰਨੀ ਪੈ ਰਹੀ ਹੈ।
    Published by:Drishti Gupta
    First published:

    Tags: Chandigarh, Protest, Punjab

    ਅਗਲੀ ਖਬਰ