ਕਰਨ ਵਰਮਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਸਰਕਾਰ ਬਣੇ 10 ਮਹੀਨੇ ਦੇ ਲਗਭਗ ਦਾ ਸਮਾਂ ਹੋ ਗਿਆ ਹੈ। 'ਆਪ' ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਈ ਵਾਅਦੇ ਜਾਂ ਗਾਰੰਟਿਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ 'ਚ ਇੱਕ ਗਾਰੰਟੀਸਰਕਾਰੀ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਦੇਣ ਦੀ ਕੀਤੀ ਗਈ ਸੀ। ਇਸੇ ਨੂੰ ਲੈਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਇਸ ਗਰਾਂਟੀ ਨੂੰ ਪੂਰੀ ਕਰਨ ਦੇ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਮੁੱਖ ਅਧਿਆਪਕਾਂ ਨੂੰ ਪਹਿਲੇ ਬੈਚ ਦੇ ਵਿੱਚ 4 ਫਰਵਰੀ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਇਹ ਬੈਚ ਉੱਥੇ 6 ਤੋਂ 10 ਫਰਵਰੀ ਤੱਕ ਸਿੱਖਿਆ ਦੇ ਆਧੂਨਿਕ ਤਕਨੀਕਾਂ ਦੀ ਟ੍ਰੇਨਿੰਗ ਕਰੇਗਾ ਅਤੇ 11ਫਰਵਰੀ ਨੂੰ ਵਾਪਸੀ ਕਰੇਗਾ। ਇਸ ਟ੍ਰੇਨਿੰਗ ਤੋਂ ਵਾਪਿਸ ਆਏ ਮੁੱਖ ਅਧਿਆਪਕਾਂ ਵੱਲੋਂ ਆਪਣੇ ਆਪਣੇ ਸਕੂਲਾਂ ਦੇ ਅਧਿਆਪਕਾਂ ਦੇ ਨਾਲ ਟ੍ਰੇਨਿੰਗ ਦੇ ਤਜ਼ੁਰਬਾ ਸਾਂਝਾ ਕੀਤਾ ਜਾਵੇਗਾ। ਇਸ ਟ੍ਰੇਨਿੰਗ ਦਾ ਮਕਸਦ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਲਾਉਣਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, AAP Punjab, Bhagwant Mann, Chandigarh, Mohali, Punjab