Home /mohali /

ਪੰਜਾਬ ਸਰਕਾਰ ਨੇ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਲਈ ਵਿਗਿਆਨ ਮੰਤਰਾਲੇ ਨਾਲ ਕੀਤੀ ਸਾਂਝੇਦਾਰੀ 

ਪੰਜਾਬ ਸਰਕਾਰ ਨੇ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਲਈ ਵਿਗਿਆਨ ਮੰਤਰਾਲੇ ਨਾਲ ਕੀਤੀ ਸਾਂਝੇਦਾਰੀ 

ਪੰਜਾਬ ਸਰਕਾਰ ਨੇ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਲਈ ਵਿਗਿਆਨ ਮੰਤਰਾਲੇ ਨਾਲ ਕੀਤੀ ਸਾਂਝੇਦਾਰੀ 

ਪੰਜਾਬ ਸਰਕਾਰ ਨੇ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਲਈ ਵਿਗਿਆਨ ਮੰਤਰਾਲੇ ਨਾਲ ਕੀਤੀ ਸਾਂਝੇਦਾਰੀ 

ਡਾ. ਮਨੀਸ਼ ਕੁਮਾਰ, ਆਈਐਫਐਸ, ਡਾਇਰੈਕਟਰ, ਡਾਇਰੈਕਟੋਰੇਟ ਆਫ਼ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਨੇ ਕਿਹਾ ਕਿ ਲੋਕਾਂ ਵਿੱਚ ਵਿਗਿਆਨਕ ਭਾਵਨਾ ਪੈਦਾ ਕਰਨਾ ਰਾਸ਼ਟਰ ਅਤੇ ਰਾਜਾਂ ਦੇ ਟਿਕਾਊ ਵਿਕਾਸ ਵਿੱਚ ਜੀਵਨ ਦੇ ਹਰ ਖੇਤਰ ਦੇ ਲੋਕਾਂ ਦੀ ਦਿਲੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦਾ ਹੈ।

  • Share this:

ਕਰਨ ਵਰਮਾ,

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਸਾਲਾਨਾ ਫੈਸਟੀਵਲ ‘ਦ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ’ (ਆਈਆਈਐਸਐਫ) ਲਈ ਵਿਗਿਆਨ ਮੰਤਰਾਲਾ, ਭਾਰਤ ਸਰਕਾਰ ਨਾਲ ਭਾਈਵਾਲੀ ਕੀਤੀ ਹੈ। ਇਹ 2015 ਤੋਂ ਹਰ ਸਾਲ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੁਆਰਾ ਕੇਂਦਰ ਸਰਕਾਰ ਦੇ ਹੋਰ ਸਬੰਧਿਤ ਮੰਤਰਾਲਿਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ, ਆਈਆਈਐਸਐਫ ਦਾ ਆਯੋਜਨ 21 ਤੋਂ 24 ਜਨਵਰੀ, 2023 ਤੱਕ ਭੋਪਾਲ ਵਿੱਚ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਦੇਸ਼ ਦੀ ਤਾਕਤ ਅਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਅਤੇ ਪ੍ਰਦਰਸ਼ਨ ਕਰਨ ਲਈ ਕੀਤਾ ਜਾ ਰਿਹਾ ਹੈ।

ਵਿਗਿਆਨ ਪ੍ਰਸਾਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਨੇ ਪੰਜਾਬ ਰਾਜ ਸਾਇੰਸ ਅਤੇ ਟੈਕਨੋਲੋਜੀ ਕੌਂਸਲ ਦੇ ਸਹਿਯੋਗ ਨਾਲ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਡਾ. ਜਤਿੰਦਰ ਕੌਰ ਅਰੋੜਾ, ਐਗਜ਼ੀਕਿਊਟਿਵ ਡਾਇਰੈਕਟਰ, ਪੰਜਾਬ ਰਾਜ ਸਾਇੰਸ ਅਤੇ ਟੈਕਨਾਲੋਜੀ ਕੌਂਸਲ ਨੇ ਸਾਂਝਾ ਕੀਤਾ ਕਿ ਆਈਆਈਐਸਐਫ ਇੱਕ ਅਜਿਹਾ ਪਲੇਟਫਾਰਮ ਹੈ ਜੋ ਖੋਜਕਰਤਾਵਾਂ, ਵਿਦਿਆਰਥੀਆਂ, ਇਨੋਵੇਟਰਸ ਅਤੇ ਆਰਟਿਸਟਸ ਨੂੰ ਤਜਰਬੇ ਪੈਦਾ ਕਰਨ ਅਤੇ ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕਰਨ ਲਈ ਬਣਾਇਆ ਗਿਆ ਹੈ। ਇਸ ਫੈਸਟੀਵਲ ਦਾ ਉਦੇਸ਼ ਲੋਕਾਂ ਦੇ ਜੀਵਨ ਨੂੰ ਵਧੀਆ ਅਤੇ ਸਿਹਤਮੰਦ ਬਣਾਉਣ ਲਈ ਵਿਗਿਆਨਕ ਵਿਚਾਰਾਂ ਅਤੇ ਪ੍ਰਕਿਰਿਆਵਾਂ ਦੇ ਸੰਚਾਰ ਨੂੰ ਆਮ ਭਾਸ਼ਾ ਵਿੱਚ ਉਤਸ਼ਾਹਿਤ ਕਰਨਾ ਹੈ।

ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁਲ ਪਰਾਸ਼ਰ ਨੇ ਦੱਸਿਆ ਕਿ ਫੈਸਟੀਵਲ ਦਾ ਥੀਮ ‘ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਨਾਲ ਅੰਮ੍ਰਿਤ ਕਾਲ’ ਵੱਲ ਵੱਧਣਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੀ-20 ਸੰਮੇਲਨ ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਆਈਆਈਐਸਐਫ ਦਾ ਫੈਸਟੀਵਲ ਵਿਸ਼ਵ ਪੱਧਰ ਤੇ ਭਾਰਤੀ ਵਿਗਿਆਨਕ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਵਾਧੂ ਮੌਕਾ ਦਿੰਦਾ ਹੈ। ਫੈਸਟੀਵਲ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਜੀ-20 ਦੇ ਗਲੋਬਲ ਥੀਮ - ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਨੂੰ ਉਤਸ਼ਾਹਿਤ ਕਰਨਗੀਆਂ।

ਡਾ. ਮਨੀਸ਼ ਕੁਮਾਰ, ਆਈਐਫਐਸ, ਡਾਇਰੈਕਟਰ, ਡਾਇਰੈਕਟੋਰੇਟ ਆਫ਼ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਨੇ ਕਿਹਾ ਕਿ ਲੋਕਾਂ ਵਿੱਚ ਵਿਗਿਆਨਕ ਭਾਵਨਾ ਪੈਦਾ ਕਰਨਾ ਰਾਸ਼ਟਰ ਅਤੇ ਰਾਜਾਂ ਦੇ ਟਿਕਾਊ ਵਿਕਾਸ ਵਿੱਚ ਜੀਵਨ ਦੇ ਹਰ ਖੇਤਰ ਦੇ ਲੋਕਾਂ ਦੀ ਦਿਲੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦਾ ਹੈ। ਇਸ ਲਈ, ਸਮਾਜ ਦੇ ਸਾਰੇ ਵਰਗਾਂ ਦੀ ਵੱਡੀ ਪੱਧਰ ਤੇ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਆਈਆਈਐਸਐਫ ਦੇ ਵੱਖ-ਵੱਖ ਸੈਸ਼ਨਾਂ ਦੀ ਚੰਗੀ ਤਰ੍ਹਾਂ ਯੋਜਨਾ ਬਣਾਈ ਗਈ ਹੈ।

ਡਾ. ਬੀ.ਕੇ. ਤਿਆਗੀ, ਸੀਨੀਅਰ ਸਾਇੰਟਿਸਟ, ਵਿਗਿਆਨ ਪ੍ਰਸਾਰ, ਡੀਐਸਟੀ, ਭਾਰਤ ਸਰਕਾਰ ਨੇ ਦੱਸਿਆ ਕਿ ਇਸ ਸਾਲ ਆਈਆਈਐਸਐਫ ਵਿੱਚ ਮੈਗਾ ਸਾਇੰਸ ਐਗਜ਼ੀਬਿਸ਼ਨ, ਇੰਟਰਨੈਸ਼ਨਲ ਸਾਇੰਸ ਫ਼ਿਲਮ ਫੈਸਟੀਵਲ ਆਫ਼ ਇੰਡੀਆ, ਵਿਗਿਆਨੀਆਂ ਦੇ ਨਾਲ ਆਹਮੋ-ਸਾਹਮਣੇ, ਨਿਊ ਏਜ ਟੈਕਨੋਲੋਜੀ ਸ਼ੋਅ, ਸਟਾਰਟਅੱਪ ਕਨਕਲੇਵ, ਸਟੇਟ ਸਾਇੰਸ ਐਂਡ ਟੈਕਨੋਲੋਜੀ ਕਾਊਂਸਿਲਸ ਕਨਕਲੇਵ, ਸਟੂਡੈਂਟ ਇਨੋਵੇਸ਼ਨ ਫੈਸਟੀਵਲ, ਸਾਇੰਸ ਲਿਟਰੇਚਰ ਫੈਸਟੀਵਲ, ਯੰਗ ਸਾਇੰਟਿਸਟਸ ਕਾਨਫਰੰਸ ਆਦਿ 15 ਪ੍ਰੋਗਰਾਮ/ਇਵੈਂਟਸ ਹੋਣਗੇ। ਇਨ੍ਹਾਂ ਵਿੱਚ ਪੰਜਾਬ ਸਮੇਤ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ, ਇਨੋਵੇਟਰਸ, ਸ਼ਿਲਪਕਾਰ, ਵਿਗਿਆਨੀ ਅਤੇ ਟੈਕਨੋਲੋਜਿਸਟ ਗਿਆਨ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਹਿੱਸਾ ਲੈਣਗੇ।

Published by:Tanya Chaudhary
First published:

Tags: Punjab, Punjab government, Science