Home /mohali /

PU ਚੰਡੀਗੜ੍ਹ 'ਚ ਹੋਲੀ ਦੀ ਧੂਮ, ਡੀਜੇ ਦੀਆਂ ਧੁਨਾਂ 'ਤੇ ਨੱਚੇ ਵਿਦਿਆਰਥੀ, ਰੰਗਾਂ ਨਾਲ ਕੀਤੀ ਮਸਤੀ

PU ਚੰਡੀਗੜ੍ਹ 'ਚ ਹੋਲੀ ਦੀ ਧੂਮ, ਡੀਜੇ ਦੀਆਂ ਧੁਨਾਂ 'ਤੇ ਨੱਚੇ ਵਿਦਿਆਰਥੀ, ਰੰਗਾਂ ਨਾਲ ਕੀਤੀ ਮਸਤੀ

X
PU

PU Holi Celebration 2023: ਪੰਜਾਬ ਯੂਨੀਵਰਸਿਟੀ ਵਿੱਚ ਹੋਲੀ ਦੀ ਧੂਮ !

Holi 2023 in Punjab University Chandigarh: ਪੀਯੂ ਵਿੱਚ ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ ਅਤੇ ਡੀਜੇ 'ਤੇ ਡਾਂਸ ਕੀਤਾ ਅਤੇ ਇੱਕ ਦੂਜੇ 'ਤੇ ਰੰਗ ਲਗਾਏ। ਇਸ ਵਾਰ ਪੀਯੂ 'ਚ ਡੀਜੇ ਵਜਾਉਣ ਦੀ ਇਜਾਜ਼ਤ ਦਿੱਤੀ ਗਈ। ਜਿਸ ਕਾਰਨ ਵਿੱਦਿਆਰਥੀਆਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ ਝਲਕ ਰਹੀ ਸੀ।

ਹੋਰ ਪੜ੍ਹੋ ...
  • Share this:

ਕਰਨ ਵਰਮਾ

ਚੰਡੀਗੜ੍ਹ: Holi 2023 in Punjab University Chandigarh: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਪੀਯੂ ਦਾ ਵਿਦਿਆਰਥੀ ਕੇਂਦਰ ਪੂਰੀ ਤਰ੍ਹਾਂ ਹੋਲੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ। ਸਵੇਰੇ 10.30 ਵਜੇ ਤੋਂ ਸ਼ੁਰੂ ਹੋਏ ਇਸ ਹੋਲੀ ਦੇ ਪ੍ਰੋਗਰਾਮ ਵਿੱਚ ਕਰੀਬ 2200 ਵਿਦਿਆਰਥੀ ਹਾਜ਼ਰ ਸਨ। ਸਾਰਿਆਂ ਨੇ ਇਕ-ਦੂਜੇ ਨੂੰ ਰੰਗ ਲਗਾਇਆ ਅਤੇ ਮਸਤੀ ਕੀਤੀ।

ਇਸ ਮੌਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪੀਯੂ ਵਿੱਚ ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ ਅਤੇ ਡੀਜੇ 'ਤੇ ਡਾਂਸ ਕੀਤਾ ਅਤੇ ਇੱਕ ਦੂਜੇ 'ਤੇ ਰੰਗ ਲਗਾਏ। ਇਸ ਵਾਰ ਪੀਯੂ 'ਚ ਡੀਜੇ ਵਜਾਉਣ ਦੀ ਇਜਾਜ਼ਤ ਦਿੱਤੀ ਗਈ, ਜਿਸ ਕਾਰਨ ਵਿੱਦਿਆਰਥੀਆਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ ਝਲਕ ਰਹੀ ਸੀ।

ਯੂਨੀਵਰਸਿਟੀ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਪੁਲਿਸ ਦੀ ਵੀ ਮਦਦ ਲਈ ਗਈ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਪਹਿਲੀ ਵਾਰ ਸਾਰਿਆਂ ਨੇ ਮਿਲ ਕੇ ਤਿਉਹਾਰ ਮਨਾਇਆ। ਇਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ।

Published by:Krishan Sharma
First published:

Tags: Chandigarh News, Chandigarh University, Festival of Holi, Holi 2023, Panjab University Chandigarh