Home /mohali /

ਡੇਰਾਬੱਸੀ ਬਜ਼ਾਰ 'ਚ ਗੰਦਗੀ ਵੇਖ ਭੜਕੇ ਰੰਧਾਵਾ, ਅਚਨਚੇਤ ਚੈਕਿੰਗ ਦੇਖ ਸਭ ਦੇ ਉੱਡੇ ਹੋਸ਼

ਡੇਰਾਬੱਸੀ ਬਜ਼ਾਰ 'ਚ ਗੰਦਗੀ ਵੇਖ ਭੜਕੇ ਰੰਧਾਵਾ, ਅਚਨਚੇਤ ਚੈਕਿੰਗ ਦੇਖ ਸਭ ਦੇ ਉੱਡੇ ਹੋਸ਼

X
Randhawa

Randhawa got angry after seeing the dirt in Derabassi market

ਮੋਹਾਲੀ: ਡੇਰਾਬੱਸੀ ਬੱਸ ਸਟੈਂਡ, ਰਾਮਲੀਲਾ ਗਰਾਉਂਡ ਅਤੇ ਮੇਨ ਬਾਜ਼ਾਰ ਵਿਖੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਕੀਤੇ ਨਜਾਇਜ਼ ਕਬਜ਼ਿਆਂ ਅਤੇ ਬਾਜ਼ਾਰ ਨੂੰ ਜਾਂਦੇ ਰਸਤੇ ਉੱਤੇ ਨਜਾਇਜ਼ ਤੌਰ 'ਤੇ ਲਗਾਈਆਂ ਫੜਿਆ ਵਿਰੁੱਧ ਆ ਰਹਿਆਂ ਸ਼ਿਕਾਇਤਾਂ 'ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਖ਼ੁਦ ਐਕਸ਼ਨ ਲਿਆ।

ਹੋਰ ਪੜ੍ਹੋ ...
  • Share this:

ਕਰਨ ਵਰਮਾ

ਮੋਹਾਲੀ: ਡੇਰਾਬੱਸੀ ਬੱਸ ਸਟੈਂਡ, ਰਾਮਲੀਲਾ ਗਰਾਉਂਡ ਅਤੇ ਮੇਨ ਬਾਜ਼ਾਰ ਵਿਖੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਕੀਤੇ ਨਜਾਇਜ਼ ਕਬਜ਼ਿਆਂ ਅਤੇ ਬਾਜ਼ਾਰ ਨੂੰ ਜਾਂਦੇ ਰਸਤੇ ਉੱਤੇ ਨਜਾਇਜ਼ ਤੌਰ 'ਤੇ ਲਗਾਈਆਂ ਫੜਿਆ ਵਿਰੁੱਧ ਆ ਰਹਿਆਂ ਸ਼ਿਕਾਇਤਾਂ 'ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਖ਼ੁਦ ਐਕਸ਼ਨ ਲਿਆ।

ਹਲਕਾ ਵਿਧਾਇਕ ਨੇ ਵੀਰਵਾਰ ਦੁਪਹਿਰ ਮਾਰਕੀਟ ਦਾ ਦੌਰਾ ਕਰਕੇ ਦੁਕਾਨਾਂ ਦੇ ਬਾਹਰ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਅਤੇ ਬਾਜ਼ਾਰ ਨੂੰ ਜਾਂਦੇ ਰਸਤੇ ਉੱਤੇ‌ ਲੱਗੀਆਂ ਨਜਾਇਜ਼ ਫੜਿਆਂ ਨੂੰ ਕਿਸੇ ਹੋਰ ਥਾਂ ਸ਼ਿਫ਼ਟ ਕਰਨ ਲਈ ਕੌਂਸਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮਾਰਕੀਟ ਫੇਰੀ ਦੌਰਾਨ ਵਿਧਾਇਕ ਕੁਲਜੀਤ ਰੰਧਾਵਾ ਨੇ ਜੰਕ ਫ਼ੂਡ ਵੇਚ ਰਹੇ ਫੜੀ ਵਾਲਿਆਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਅਤੇ ਘਟੀਆ ਦਰਜੇ ਦਾ ਮੈਟੀਰੀਅਲ ਇਸਤੇਮਾਲ ਕਰ ਰਹੇ ਦੁਕਾਨਦਾਰਾਂ ਦੇ ਸੈਂਪਲ ਭਰ ਕੇ ਜਾਂਚ ਕਰਨ ਲਈ ਸਿਹਤ ਵਿਭਾਗ ਨੂੰ ਹੁਕਮ ਦਿੱਤੇ।

ਉਨ੍ਹਾਂ ਫਾਸਟ ਫੂਡ ਵੇਚ ਰਹੇ ਦੁਕਾਨਦਾਰਾਂ ਨੂੰ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ।ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਬਾਜ਼ਾਰ ਨੂੰ ਜਾਂਦੇ ਰਸਤਿਆਂ ਵਿੱਚ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਜਿੱਥੇ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਉੱਥੇ ਬਾਜ਼ਾਰ ਤੱਕ ਗਾਹਕ ਨਾ ਪਹੁੰਚਣ ਕਾਰਨ ਧੰਦਾ ਚੌਪਟ ਹੋਣ ਕਿਨਾਰੇ ਪਹੁੰਚ ਗਿਆ ਹੈ।

ਬਾਜ਼ਾਰ ਅਤੇ ਰਾਮਲੀਲਾ ਗਰਾਉਂਡ ਵਿੱਚ ਦੁਕਾਨਾਂ ਤੇ ਬਾਹਰ ਸਜਾਵਟ ਦੇ ਤੌਰ ਤੇ ਰੱਖੇ ਸਮਾਨ ਕਾਰਨ ਟਰੈਫ਼ਿਕ ਸਮੱਸਿਆ ਵਧਦੀ ‌ਜਾ ਰਹੀ ਹੈ ਅਤੇ ਗਾਹਕਾਂ ਨੂੰ ਪਾਰਕਿੰਗ ਨਾ ਮਿਲਣ ਕਾਰਨ ਉਹ ਖ਼ਰੀਦਦਾਰੀ ਲਈ ਦੂਜੇ ਸ਼ਹਿਰਾਂ ਜਾਂ ਮਾਰਕੀਟਾਂ ਦਾ ਰੁੱਖ ਕਰ ਰਹੇ ਹਨ‌ । ਵਿਧਾਇਕ ਰੰਧਾਵਾ ਨੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਾਰਜ ਸਾਧਕ ਅਫ਼ਸਰ ਅਸ਼ੋਕ, ਨਗਰ ਕੌਂਸਲ ਪ੍ਰਧਾਨ ਉਪਨੇਜਾ, ਟ੍ਰੈਫ਼ਿਕ ਪੁਲੀਸ ਮੁਲਾਜ਼ਮ, ਨਗਰ ਕੌਂਸਲ ਦੀ ਪੂਰੀ ਟੀਮ ਮੌਜੂਦ ਸੀ।

Published by:Rupinder Kaur Sabherwal
First published:

Tags: Chandigarh, Mohali, Punjab