ਕਰਨ ਵਰਮਾ
ਚੰਡੀਗੜ੍ਹ- ਚੰਡੀਗੜ੍ਹ ਦੇ ਕਲਾਗ੍ਰਾਮ ਵਿੱਚ ਹਿਮਾਚਲ ਪ੍ਰਦੇਸ਼ ਤੋਂ ਸਬੰਧਿਤ ਇੱਕ ਮੇਲਾ ਲੱਗਿਆ ਹੈ। ਇਸ ਮੇਲੇ ਦਾ ਨਾਂ 'SARAS ਮੇਲਾ 2023' ਹੈ ਅਤੇ ਇਹ 1 ਫਰਵਰੀ ਤੋਂ 13 ਫਰਵਰੀ ਤੱਕ ਰੋਜ਼ਾਨਾ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਚੱਲੇਗਾ।
ਇਹ ਮੇਲਾ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਆਯੋਜਿਤ ਹੈ ਅਤੇ ਇਸ ਮੇਲੇ ਵਿੱਚ ਪ੍ਰੋਜੈਕਟ ਮੈਨੇਜਰ ਦੇ ਤੌਰ ਉੱਤੇ ਆਪਣੀ ਸੇਵਾਵਾਂ ਦੇ ਰਹੇ ਪੁਨੀਤ ਨੇ ਇਸ ਮੇਲੇ ਦੀਆਂ ਖ਼ਾਸੀਅਤਾਂ ਬਾਰੇ ਨਿਊਜ਼18 ਪੰਜਾਬ ਨੂੰ ਦੱਸਿਆ ਕਿ ਇਹ ਮੇਲਾ ਹਿਮਾਚਲ 'ਚ ਸਵੈ ਸਹਾਇਤਾ ਗਰੁੱਪਾਂ ਅਤੇ ਸਵੈ ਰੋਜ਼ਗਾਰ ਪੈਦਾ ਕਰ ਰਹੇ ਲੋਕਾਂ ਦਾ ਹੈ। ਇਸ ਵਿੱਚ ਉਨ੍ਹਾਂ ਵੱਲੋਂ ਤਿਆਰ ਕੀਤੇ ਵਸਤੂਆਂ ਦੀ ਪ੍ਰਦਰਸ਼ਨੀ ਲਈ ਗਈ ਹੈ ਅਤੇ ਇੱਥੇ ਪਹੁੰਚਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਇਸ ਕਲਾ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਕਾਰੀਗਰ ਅਤੇ ਆਰਟਿਸਟ ਆਪਣੀ ਕਲਾ ਲੈਕੇ ਅਤੇ ਕਈ ਲੋਕ ਹਿਮਾਚਲ ਦਾ ਪਰੰਪਰਿਕ ਖਾਣਾ ਪੀਣਾ ਲੈਕੇ ਇੱਥੇ ਪਹੁੰਚੇ ਹਨ।
ਇੱਥੇ 50 ਤੋਂ ਵੱਧ ਸਟਾਲ ਲੱਗੇ ਹਨ ਜਿਨ੍ਹਾਂ 'ਤੇ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਮੌਜੂਦ ਹਨ।ਇਹ ਮੇਲਾ ਹਿਮਾਚਲੀ ਹੈਂਡੀ-ਕਰਾਫ਼ਟ ਅਤੇ ਹਿਮਾਚਲੀ ਪਰੰਪਰਿਕ ਭੋਜਨ ਨੂੰ ਸਮਝਣ ਲਈ ਇੱਕ ਖ਼ਾਸ ਥਾਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।