Home /mohali /

Chandigarh University: ਚੰਡੀਗੜ੍ਹ ਯੂਨੀਵਰਸਿਟੀ ਦੇ ਕੀ ਹਨ ਤਾਜ਼ਾ ਹਾਲਾਤ, ਦੇਖੋ ਤਸਵੀਰਾਂ 

Chandigarh University: ਚੰਡੀਗੜ੍ਹ ਯੂਨੀਵਰਸਿਟੀ ਦੇ ਕੀ ਹਨ ਤਾਜ਼ਾ ਹਾਲਾਤ, ਦੇਖੋ ਤਸਵੀਰਾਂ 

See

See the latest situation and pictures from Chandigarh University

ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪਿਛਲੇ ਦੋ ਦਿਨਾਂ ਤੋਂ ਉੱਥੇ ਦੇ ਵਿਦਿਆਰਥੀਆਂ ਵੱਲੋਂ ਵਾਇਰਲ ਵੀਡੀਓਜ਼ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ । ਇਹ ਧਰਨਾ ਪ੍ਰਦਰਸ਼ਨ  19 ਦੀ ਰਾਤ ਨੂੰ ਖਤਮ ਹੋ ਗਿਆ ਸੀ। ਜਿਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਇਕ ਹਫ਼ਤੇ ਦੀ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਗਿਆ। ਯੂਨੀਵਰਸਿਟੀ ਵੱਲੋਂ ਛੁੱਟੀ ਦੇ ਐਲਾਨ ਤੋਂ ਬਾਅਦ ਵਿਦਿਆਰਥੀ ਆਪਣੇ ਘਰ ਨੂੰ ਜਾ ਰਹੇ ਹਨ। ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਉਨ੍ਹਾਂ ਨੂੰ ਲੈਣ ਦੇ ਲਈ ਯੂਨੀਵਰਸਿਟੀ ਆ ਰਹੇ ਹਨ।

ਹੋਰ ਪੜ੍ਹੋ ...
 • Share this:

  ਕਰਨ ਵਰਮਾ

  ਤੁਹਾਨੂੰ ਦੱਸ ਦਈਏ ਕਿ ਕੱਲ੍ਹ ਦੇ ਧਰਨੇ ਪ੍ਰਦਰਸ਼ਨ ਤੋਂ ਬਾਅਦ ਮੀਡੀਆ ਨੂੰ ਯੂਨੀਵਰਸਿਟੀ ਦੇ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਨਾਲ ਹੀ ਯੂਨੀਵਰਸਿਟੀ ਵੱਲੋਂ ਅੱਜ ਹੁਣ ਤੱਕ ਕੋਈ ਵੀ ਅਧਿਕਾਰਿਤ ਸਟੇਟਮੈਂਟ ਵੀ ਜਾਰੀ ਨਹੀਂ ਕੀਤੀ ਗਈ। ਨਾਲੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਜਿਹੜੇ ਹੋਸਟਲ ਦੀ ਇਹ ਘਟਨਾ ਹੈ ਉਸ ਹੋਸਟਲ ਦੀ ਸਾਰੀ ਵਾਰਡਨਜ਼ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੇ ਵਿੱਚ ਇੱਕ ਲੜਕੀ ਅਤੇ ਦੋ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

  Published by:Rupinder Kaur Sabherwal
  First published:

  Tags: Chandigarh, Chandigarh University, Mohali, Punjab