Home /mohali /

ਅਨੋਖਾ ਹੈ ਇਹ ਮੋਹਾਲੀ ਦਾ ਚਲਦਾ ਫਿਰਦਾ ਢਾਬਾ!, ਵੇਖੋ ਦਲੇਰ ਨੌਜਵਾਨ ਦੀ ਕਹਾਣੀ

ਅਨੋਖਾ ਹੈ ਇਹ ਮੋਹਾਲੀ ਦਾ ਚਲਦਾ ਫਿਰਦਾ ਢਾਬਾ!, ਵੇਖੋ ਦਲੇਰ ਨੌਜਵਾਨ ਦੀ ਕਹਾਣੀ

See

See the story of the moving dhaba of Mohali!

ਢਾਬੇ 'ਤੇ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਲੱਸੀ, ਮਟਰ ਪਨੀਰ ਅਤੇ ਹੋਰ ਬਹੁਤ ਕੁੱਝ ਮਿਲਦਾ ਹੈ। ਢਾਬੇ ਲਈ ਖਾਣਾ ਬਨਾਉਣ ਦਾ ਕੰਮ ਸਵੇਰੇ 4 ਵਜੇ ਦੇ ਕਰੀਬ ਸ਼ੁਰੂ ਹੋ ਜਾਂਦਾ ਹੈ ਅਤੇ 10 ਵਜੇ ਤੱਕ ਚਲਦਾ ਫਿਰਦਾ ਢਾਬਾ ਏਅਰਪੋਰਟ ਰੋਡ 'ਤੇ ਪਹੂੰਚ ਜਾਂਦਾ ਹੈ। 

  • Share this:

    ਕਰਨ ਵਰਮਾ

    ਮੋਹਾਲੀ ਜ਼ਿਲ੍ਹੇ ਵਿੱਚ ਖਾਣ ਪੀਣ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ ਹੈ। ਮੋਹਾਲੀ ਜ਼ਿਲ੍ਹੇ ਦੀ 3ਬੀ2 ਬਾਜ਼ਾਰ, ਡੇਰਾਬੱਸੀ ਦਾ ਬਾਜ਼ਾਰ, 7 ਫੇਸ ਅਤੇ ਹੋਰ ਬਹੁਤ ਥਾਂ ਹਨ, ਜਿੱਥੇ ਵੱਖ ਵੱਖ ਤਰ੍ਹਾਂ ਦੇ ਸਟਾਲ, ਦੁਕਾਨ ਅਤੇ ਰੇਹੜੀ ਵਾਲੇ ਹਨ ਜਿਹੜੇ ਬਹੁਤ ਹੀ ਲਜ਼ੀਜ਼ ਖਾਣ ਪੀਣ ਦੀਆਂ ਚੀਜ਼ਾਂ ਪਰੋਸਦੇ ਹਨ। ਹੁਣ ਮੋਹਾਲੀ ਜ਼ਿਲ੍ਹੇ ਦਾ ਏਅਰਪੋਰਟ ਰੋਡ ਵੀ ਖਾਣ ਪੀਣ ਦੇ ਸ਼ੌਕੀਨਾਂ ਲਈ ਨਵੀਂ ਥਾਂ ਬਣਦੀ ਨਜ਼ਰ ਆ ਰਹੀ ਹੈ। ਪਿਛਲੇ 6 ਸਾਲਾਂ ਤੋਂ ਦਲੇਰ ਇੱਥੇ ਆਪਣੀ ਗੱਡੀ 'ਤੇ ਢਾਬਾ ਲਾ ਰਹੇ ਹਨ ਜਿਹੜੀ ਕਿ ਇੱਥੇ ਤੋਂ ਆਉਣ ਜਾਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

    ਦਲੇਰ ਇਸ ਢਾਬੇ 'ਤੇ ਪਹਿਲਾਂ ਆਪਣੇ ਪਿਤਾ ਦੇ ਨਾਲ ਕੰਮ ਕਰਦੇ ਸਨ ਅਤੇ ਕੰਮ ਚੰਗਾ ਚੱਲਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਦਲੇਰ ਇਸ ਫੂਡ ਕਾਰ ਦਾ ਮਾਲਕ ਬਣਾ ਦਿੱਤਾ। ਦਲੇਰ ਦੱਸਦੇ ਹਨ ਕਿ ਉਹ 12ਵੀ ਜਮਾਤ ਵਿੱਚ ਪੜ੍ਹਦੇ ਹਨ ਅਤੇ ਇੱਕ ਫੌਜ਼ੀ ਬਣਨ ਲਈ ਵੀ ਮਿਹਨਤ ਕਰ ਰਹੇ ਹਨ। ਦਲੇਰ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਕੰਮ ਵਿੱਚ ਸਾਰਾ ਪਰਿਵਾਰ ਲੱਗਿਆ ਹੋਇਆ ਹੈ।

    ਢਾਬੇ 'ਤੇ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਲੱਸੀ, ਮਟਰ ਪਨੀਰ ਅਤੇ ਹੋਰ ਬਹੁਤ ਕੁੱਝ ਮਿਲਦਾ ਹੈ। ਢਾਬੇ ਲਈ ਖਾਣਾ ਬਨਾਉਣ ਦਾ ਕੰਮ ਸਵੇਰੇ 4 ਵਜੇ ਦੇ ਕਰੀਬ ਸ਼ੁਰੂ ਹੋ ਜਾਂਦਾ ਹੈ ਅਤੇ 10 ਵਜੇ ਤੱਕ ਚਲਦਾ ਫਿਰਦਾ ਢਾਬਾ ਏਅਰਪੋਰਟ ਰੋਡ 'ਤੇ ਪਹੂੰਚ ਜਾਂਦਾ ਹੈ। ਇੱਥੇ ਦਲੇਰ 10 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣਾ ਢਾਬਾ ਲਾਉਂਦੇ ਹਨ।

    Published by:Krishan Sharma
    First published:

    Tags: Food, Inspiration, Mohali