ਕਰਨ ਵਰਮਾ, ਚੰਡੀਗੜ੍ਹ
ਚੰਡੀਗੜ੍ਹ ਦੇ ਕਲਾਗ੍ਰਾਮ ਵਿੱਚ ਸੋਮਵਾਰ ਤੋਂ ਸਿੱਖ ਮਿਨੀਏਚਰ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਇਹ ਵਰਕਸ਼ਾਪ 15 ਅਗਸਤ ਤੱਕ ਚੱਲੇਗਾ ਜਿਸ ਵਿੱਚ ਸਿੱਖ ਮਿਨੀਏਚਰ ਆਰਟ ਦੀ ਜਾਣਕਾਰੀ ਦੇ ਨਾਲ ਨਾਲ ਪੇਂਟਿੰਗ ਸਿੱਖਣ ਦਾ ਵੀ ਮੌਕਾ ਹੈ। ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣ ਦਾ ਸ਼ਮਾ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਹੈ। ਐਂਟਰੀ ਬਿਲਕੁਲ ਮੁਫ਼ਤ ਹੈ। ਇਸ ਵਰਕਸ਼ਾਪ ਵਿੱਚ ਕੁੱਲ 12 ਮਸ਼ਹੂਰ ਮਿਨੀਏਚਰ ਪੇਂਟਿੰਗ ਦੇ ਕਲਾਕਾਰ ਭਾਗ ਲੈ ਰਹੇ ਹਨ।
ਇੱਕ ਛੋਟੀ ਜਿਹੀ ਤਸਵੀਰ ਰਾਹੀਂ ਸਾਰੀ ਕਹਾਣੀ ਦੱਸਣਾ ਮਿਨੀਏਚਰ ਪੇਂਟਿੰਗ ਦੀ ਖ਼ਾਸੀਅਤ ਹੈ। ਕਲਾਕਾਰਾਂ ਨੂੰ ਸਹਿਯੋਗ ਨਾ ਮਿਲਣ ਕਾਰਨ ਕਲਾ ਦਾ ਇਹ ਰੂਪ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ। ਇਸ ਨੂੰ ਪ੍ਰਫੁੱਲਤ ਕਰਨ ਲਈ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਵੱਲੋਂ ਕਲਾਗ੍ਰਾਮ ਵਿੱਚ ਸਿੱਖ ਮਿਨੀਏਚਰ'ਤੇ ਇੱਕ ਰਵਾਇਤੀ ਪੇਂਟਿੰਗ ਕੈਂਪ ਲਗਾਇਆ ਗਿਆ ਹੈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।