ਕਰਨ ਵਰਮਾ
ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਅਕਸਰ ਹੀ ਆਪਣੇ ਗਾਣਿਆਂ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਛਾਏ ਰਹਿੰਦੇ ਹਨ। ਉਨ੍ਹਾਂ ਦੇ ਗੀਤ ਕਲੱਬਾਂ, ਬੱਸਾਂ, ਜੀਮ ਅਤੇ ਹੋਰ ਥਾਵਾਂ 'ਤੇ ਸੁਣਨ ਨੂੰ ਆਮ ਹੀ ਮਿਲ ਜਾਂਦੇ ਹਨ। ਕਿਸਾਨ ਅੰਦੋਲਨ ਦੇ ਸਮਾਪਤੀ ਤੋਂ ਬਾਅਦ ਉਨ੍ਹਾਂ ਵੱਲੋਂ ਗਾਇਆ ਗਿਆ ਗੀਤ 'ਜਿੱਤ ਕੇ ਪੰਜਾਬ ਚੱਲਿਆ' ਸਾਰੇ ਹੀ ਟਰੈਕਟਰਾਂ ਉੱਤੇ ਸੁਣਨ ਨੂੰ ਮਿਲ ਰਿਹਾ ਸੀ। ਗੀਤ ਨੂੰ ਯੂਟਿਊਬ 'ਤੇ 2.5 ਮਿਲੀਅਨ ਤੋਂ ਵੱਧ ਵਿਊਜ ਪ੍ਰਾਪਤ ਹੋ ਚੁੱਕੇ ਹਨ।
ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਉਨ੍ਹਾਂ ਵੱਲੋਂ ਗਾਏ ਗੀਤ ਲੋਕਾਂ ਵਿੱਚ ਧੂਮ ਮਚਾ ਦਿੰਦੇ ਹਨ। ਇਸੇ ਸਫ਼ਲਤਾ ਨੂੰ ਵੇਖਦੇ ਹੋਏ ਰੇਸ਼ਮ ਸਿੰਘ ਅਨਮੋਲ ਹੁਣ ਆਪਣੇ ਨਵੇਂ ਗੀਤ ' ਯਾਰੀ ' ਨੂੰ ਲੈਕੇ ਆਏ ਹਨ। ਇਸ ਗੀਤ ਨੂੰ ਬਹੁਤ ਘੱਟ ਸਮੇਂ ਵਿੱਚ ਹੀ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਿਊਜ਼18 ਮੋਹਾਲੀ ਨਾਲ ਗੱਲ ਕਰਦਿਆਂ ਰੇਸ਼ਮ ਅਨਮੋਲ ਨੇ ਆਪਣੇ ਨਵੇਂ ਗੀਤ ' ਯਾਰੀ ' ਦੱਸਿਆ ਬਾਰੇ ਦੱਸਿਆ ਅਤੇ ਇਸ ਗੀਤ ਵਿੱਚ ਕੀ ਕੁੱਝ ਨਵਾਂ ਅਤੇ ਰੌਚਕ ਹੈ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੰਜਾਬੀ ਗੀਤਾਂ ਵਿੱਚ ' ਗਨ ਕਲਚਰ ' ਨੂੰ ਲੈਕੇ ਉਨ੍ਹਾਂ ਨੇ ਕਿਹਾ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਗਾਇਕਾਂ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਲੋਕਾਂ ਨੂੰ ਕੀ ਕੁੱਝ ਪਰੋਸ ਰਹੇ ਹਨ ਕਿਉੰਕਿ ਉਹ ਲੋਕਾਂ ਲਈ ਇਸ ਪ੍ਰੇਰਣਾ ਹੁੰਦੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੇ ਫੋਲੋ ਕਰਦੇ ਅਤੇ ਸੁਣਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Punjab