ਕਰਨ ਵਰਮਾ
ਮੋਹਾਲੀ- ਸਕੱਤਰ, ਆਰ.ਟੀ.ਏ., ਪੂਜਾ ਐਸ ਗਰੇਵਾਲ, ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਫੇਸ-11, ਮੋਹਾਲੀ ਵਿਖੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਜਨਕ ਰਾਜ ਵੱਲੋਂ ਸਵੇਰ ਦੀ ਪ੍ਰਾਰਥਨਾ ਦੌਰਾਨ ਸਕੂਲੀ ਬੱਚਿਆ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਨਾਬਾਲਿਗ ਬੱਚਿਆ ਨੂੰ ਸਕੂਟਰ/ਮੋਟਰ ਸਾਈਕਲ ਲਿਆਉਣ ਤੋ ਸਖ਼ਤ ਮਨ੍ਹਾਂ ਕੀਤਾ ਗਿਆ। ਇਸ ਸਬੰਧੀ ਕਲਾਸ ਇੰਚਾਰਜ ਨੂੰ ਹਦਾਇਤ ਕੀਤੀ ਗਈ ਕਿ ਅਧਿਆਪਕ ਮਾਪੇ ਮਿਲਣੀ ਸਮੇਂ ਨਾਬਾਲਿਗ ਬੱਚਿਆ ਨੂੰ ਸਕੂਟਰ/ਮੋਟਰ ਸਾਈਕਲ ਦੇਣ ਤੋ ਮਾਪਿਆ ਨੂੰ ਮਨਾਹੀ ਕੀਤੀ ਜਾਵੇ।
ਵਧੇਰੇ ਜਾਣਕਾਰੀ ਦਿੰਦੇ ਹੋਏ ਜਨਕ ਰਾਜ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਰਾਜ ਵਿਚ ਸੜਕ ਸੁਰੱਖਿਆ ਹਫ਼ਤਾ ਮਨਾਉਣ ਸਬੰਧੀ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਸਕੱਤਰ, ਆਰ.ਟੀ.ਏ. ਪੂਜਾ ਐਸ ਗਰੇਵਾਲ ਦੀ ਯੋਗ ਅਗਵਾਈ ਹੇਠ ਅਤੇ ਸੰਯੁਕਤ ਕਮਿਸ਼ਨਰ, ਨਿੱਗਰ ਨਿਗਮ, ਕਿਰਨ ਸਰਮਾਂ ਦੇ ਸਹਿਯੋਗ ਨਾਲ ਗਠਿਤ ਟੀਮ ਵੱਲੋਂ ਆਵਾਰਾ ਪਸੂਆਂ ਤੇ ਟੋਕਨ ਲਗਾਕੇ ਟੈਗਿੰਗ ਕੀਤੀ ਗਈ ਹੈ ਅਤੇ ਰਿਫ਼ਲੈਕਟਰ ਟੇਪਾਂ ਵੀ ਲਗਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਸੜਕਾਂ ਤੇ ਘੁੰਮਦੇ 12 ਪਸੂਆਂ ਨੂੰ ਫੜਕੇ ਨਗਰ ਨਿਗਮ ਦੀ ਗਾਊ ਸਾਲਾਂ ਵਿਖੇ ਛੱਡਿਆ ਗਿਆ।
ਉਨ੍ਹਾਂ ਨੇ ਦੱਸਿਆ ਹੁਣ ਤੱਕ ਕੁਲ 300 ਦੇ ਕਰੀਬ ਸ਼ਹਿਰ ਵਿਚ ਘੁੰਮਦੇ ਆਵਾਰਾ ਪਸ਼ੂਆਂ ਨੂੰ ਨਗਰ ਨਿਗਮ ਦੀ ਗਾਊਸਾਲਾ ਵਿਖੇ ਛੱਡਿਆ ਜਾ ਚੁੱਕਾ ਹੈ। ਇਸ ਇਲਾਵਾ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਪਸੂ ਪਾਲਕਾਂ ਨੂੰ ਵੀ ਜਾਗਰੂਕ ਕੀਤਾ ਗਿਆ। ਸੜ੍ਹਕਾ ਤੇ ਘੁੰਮ ਰਹੇ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਘਟਾਉਣ ਸਬੰਧੀ ਉਪਰਾਲੇ ਕੀਤੇ ਗਏ ਅਤੇ ਆਮ ਪਬਲਿਕ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀ ਦੇ ਮੌਸਮ ਵਿੱਚ ਧੁੰਦ ਅਤੇ ਸੜਕਾਂ ਤੇ ਘੁੰਮਦੇ ਪਸ਼ੂਆਂ ਤੋਂ ਸਾਵਧਾਨੀ ਵਰਤੀ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Traffic Police, Traffic rules