ਕਰਨ ਵਰਮਾ,
ਮੋਹਾਲੀ: ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਜਿਹੇ ਕਲਾਕਾਰ ਵੇਖੇ ਹੋਣੇ ਜਿਹੜੇ ਕਿ ਚਾਕ ਦਾ ਇਸਤੇਮਾਲ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਪਰ ਬਲਰਾਜ ਸਿੰਘ ਚਾਕ ਦੇ ਨਾਲ ਨਹੀਂ ਬਲਕਿ ਚਾਕ ਉੱਤੇ ਆਪਣੀ ਕਲਾਕ੍ਰਿਤੀਆਂ ਬਣਾਉਂਦੇ ਹਨ। ਮੋਹਾਲੀ ਜ਼ਿਲ੍ਹੇ ਦੇ ਹਲਕਾ ਡੇਰਾਬੱਸੀ ਦੇ ਪਿੰਡ ਸਰਸੀਣੀ ਦੇ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕ ਦੇ ਤੌਰ 'ਤੇ ਕੰਮ ਕਰ ਰਹੇ ਬਲਰਾਜ ਸਿੰਘ ਜਿਹੜੇ ਕਿ 'ਚਾਕ ਆਰਟਿਸਟ' ਦੇ ਨਾਂ ਨਾਲ ਮਸ਼ਹੂਰ ਹਨ ਹੁਣ ਸਰਕਾਰੀ ਹਾਈ ਸਕੂਲ,ਸਰਸੀਣੀ ਦੇ ਵਿਦਿਆਰਥੀਆਂ ਨੂੰ ਆਪਣੀ ਕਲਾ ਸਿਖਾਉਣ ਜਾ ਰਹੇ ਹਨ।
ਬਲਰਾਜ 2010 ਤੋਂ ਚਾਕ 'ਤੇ ਆਪਣੀ ਕਲਾਕ੍ਰਿਤੀਆਂ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਕੰਮ ਕਰਦੇ ਲਗਭਗ 12 ਸਾਲ ਹੋ ਗਏ ਹਨ। ਉਨ੍ਹਾਂ ਨੇ ਇਨ੍ਹਾਂ 12 ਸਾਲ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤਾਭ ਬੱਚਨ, ਮਿਲਖਾ ਸਿੰਘ, ਭਗਤ ਸਿੰਘ, ਲਤਾ ਮੰਗੇਸ਼ਕਰ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਨਾਲ ਨਾਲ ਚੈਨ, ਗੁਲਦਸਤੇ, ਕਪ-ਪਲੇਟ ਅਤੇ ਹੋਰ ਬਹੁਤ ਚੀਜ਼ਾਂ ਚਾਕ ਦੇ ਉੱਠ ਤਿਆਰ ਕੀਤੀਆਂ ਹਨ।
ਹੁਣ ਬਲਰਾਜ ਆਪਣੀ ਇਸੀ ਕਲਾ ਨੂੰ ਬਾਦਾਮ ਅਤੇ ਮੂੰਗਫਲੀ ਉੱਤੇ ਵੀ ਬਣਾ ਰਹੇ ਹਨ ਜਿਸ 'ਚ ਉਨ੍ਹਾਂ ਨੂੰ ਸਫਲਤਾ ਚੁੱਕੀ ਹੈ।ਬਲਰਾਜ ਦਾ ਕਹਿਣਾ ਹੈ ਕਿ ਉਹ ਆਪਣੀ ਇਸ ਕਲਾ ਨੂੰ ਵੱਖ ਵੱਖ ਵਰਕਸ਼ਾਪ ਰਾਹੀਂ ਲੋਕਾਂ ਨੂੰ ਸਿਖਾਉਂਦੇ ਰਹੇ ਹਨ ਪਰ ਹੁਣ ਉਹ ਇਸ ਕਲਾ ਨੂੰ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਿਖਾਉਣ ਦਾ ਕੰਮ ਸ਼ੁਰੂ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।