Home /mohali /

ਸਮਾਜ ਸੇਵਾ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਸਨਮਾਨ 

ਸਮਾਜ ਸੇਵਾ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਸਨਮਾਨ 

The honor will be given to the youth who have made unique achievements in the

The honor will be given to the youth who have made unique achievements in the

ਇਸ ਸਟੇਟ ਐਵਾਰਡ ਵਿੱਚ ਚੁਣੇ ਜਾਣ ਵਾਲੇ ਨੌਜਵਾਨਾਂ ਨੂੰ ਵਿਭਾਗ ਵੱਲੋਂ ਇੱਕ ਮੈਡਲ, ਸਰਟੀਫਿਕੇਟ, ਇੱਕ ਸਕਰੋਲ ਅਤੇ 51000/-ਰੁਪਏ ਦੀ ਰਾਸ਼ੀ ਨਕਦ ਰੂਪ ਵਿੱਚ ਇਨਾਮ ਵਜੋਂ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਇਸ ਪੁਰਸਕਾਰ ਲਈ 30 ਨਵੰਬਰ 2022 ਤੱਕ ਆਪਣੀਆਂ ਅਰਜ਼ੀਆਂ ਇਸ ਦਫ਼ਤਰ ਵਿਖੇ ਭੇਜ ਸਕਦੇ ਹਨ।

ਹੋਰ ਪੜ੍ਹੋ ...
  • Share this:

ਕਰਨ ਵਰਮਾ,

ਮੋਹਾਲੀ: ਡਾਇਰੈਕਟੋਰੇਟ ਆਫ਼ ਯੁਵਕ ਸੇਵਾਵਾਂ, ਪੰਜਾਬ ਵੱਲੋਂ ਆਪਣੇ ਅਧੀਨ ਦਫ਼ਤਰਾਂ ਪਾਸੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਦੇਣ ਲਈ ਅਰਜ਼ੀਆਂ ਮੰਗ ਕੀਤੀ ਗਈ ਹੈ। ਇਸ ਸਬੰਧੀ ਯੁਵਕ ਸੇਵਾਵਾਂ ਵਿਭਾਗ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਇਹ ਪੁਰਸਕਾਰ ਉਨ੍ਹਾਂ ਯੁਵਕ/ਯੁਵਤੀਆਂ ਨੂੰ ਦਿੱਤਾ ਜਾਣਾ ਹੈ, ਜਿਨ੍ਹਾਂ ਦੀ ਉਮਰ 31 ਮਾਰਚ 2022 ਨੂੰ 15-35 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ ਦੋ ਸਾਲਾਂ ਦੌਰਾਨ ਯੁਵਕ ਗਤੀਵਿਧੀਆਂ ਜਿਵੇਂ ਕਿ ਯੁਵਕ ਭਲਾਈ ਗਤੀਵਿਧੀਆਂ ,ਕੌਮੀ ਸੇਵਾ ਯੋਜਨਾ, ਐਨ.ਸੀ.ਸੀ, ਸਭਿਆਚਾਰਕ ਗਤੀਵਿਧੀਆਂ, ਹਾਈਕਿੰਗ-ਟਰੇਕਿੰਗ, ਪਰਬਤਾ-ਰੋਹਣ , ਯੂਥ ਲੀਡਰਸਿ਼ਪ ਟਰੇਨਿੰਗ ਕੈਂਪ, ਸਮਾਜ ਸੇਵਾ, ਖੇਡਾਂ, ਰਾਸ਼ਟਰੀ ਏਕਤਾ, ਖ਼ੂਨਦਾਨ ਕੈਂਪ, ਨੱਸਿਆਂ ਵਿਰੁੱਧ ਜਾਗਰੂਕਤਾ ਮੁਹਿੰਮ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਐਡ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿੱਚ ਉੱਘਾ ਅਤੇ ਸ਼ਲਾਘਾਯੋਗ ਕੰਮ ਕੀਤਾ ਹੋਣ

ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਐਸ.ਏ.ਐਸ. ਨਗਰ ਅਤੇ ਵਾਧੂ ਚਾਰਜ ਨਵਾਂ ਸ਼ਹਿਰ ਨੇ ਦੱਸਿਆ ਕਿ ਉਮੀਦਵਾਰੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਸਵੈ-ਇੱਛੁਕ ਅਤੇ ਬਿਨਾਂ ਕਿਸੇ ਸੇਵਾ-ਫਲ ਤੋਂ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਇਸ ਸਟੇਟ ਐਵਾਰਡ ਵਿੱਚ ਚੁਣੇ ਜਾਣ ਵਾਲੇ ਨੌਜਵਾਨਾਂ ਨੂੰ ਵਿਭਾਗ ਵੱਲੋਂ ਇੱਕ ਮੈਡਲ, ਸਰਟੀਫਿਕੇਟ, ਇੱਕ ਸਕਰੋਲ ਅਤੇ 51000/-ਰੁਪਏ ਦੀ ਰਾਸ਼ੀ ਨਕਦ ਰੂਪ ਵਿੱਚ ਇਨਾਮ ਵਜੋਂ ਦਿੱਤੀ ਜਾਵੇਗੀ ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਇਸ ਪੁਰਸਕਾਰ ਲਈ 30 ਨਵੰਬਰ 2022 ਤੱਕ ਆਪਣੀਆਂ ਅਰਜ਼ੀਆਂ ਇਸ ਦਫ਼ਤਰ ਵਿਖੇ ਭੇਜ ਸਕਦੇ ਹਨ। ਪੁਰਸਕਾਰ ਸਬੰਧੀ ਨਿਰਧਾਰਿਤ ਪੋ੍ਫਾਰਮਾ ਦਫ਼ਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਕਮਰਾ ਨੰ: 511-512, ਚੌਥੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਐਸ.ਏ.ਐਸ. ਨਗਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਵਧੇਰੇ ਜਾਣਕਾਰੀ ਲਈ ਮੋਬਾਈਲ ਨੰ: 98762-67001 ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 30 ਨਵੰਬਰ 2022 ਤੋਂ ਬਾਅਦ ਅਤੇ ਅਧੂਰੀਆਂ ਪ੍ਰਾਪਤ ਅਰਜ਼ੀਆਂ ਤੇ ਕੋਈ ਵੀ ਵਿਚਾਰ ਨਹੀਂ ਕੀਤਾ ਜਾਵੇਗਾ।

Published by:Tanya Chaudhary
First published:

Tags: AAP Punjab, Mohali, Punjab