ਕਰਨ ਵਰਮਾ
ਮੋਹਾਲੀ: ਪੰਜਾਬ ਵਿਰਸੇ ਦੇ ਉੱਗੇ ਕਲਾਕਾਰ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਪੰਜਾਬ ਰਾਜ ਦੇ ਸੱਭਿਆਚਾਰਕ ਮੰਤਰੀ ਅਮਨੋਲ ਗਗਨ ਮਾਨ ਦੇ ਨਾਲ ਰੂਬਰੂ ਹੋਏ। ਦੱਸ ਦੇਈਏ ਕੀ ਇਹ ਕਲਾਕਾਰ ਨੇ ਪੰਜਾਬ ਦਾ ਨਾਂ ਵਿਸ਼ਵ ਪੱਧਰੀ ਆਪਣੀ ਵਿਲੱਖਣ ਪ੍ਰਤਿਭਾ ਨਾਲ ਚਮਕਾਇਆ ਹੈ ਜੋ ਘਾਹ ਦੀ ਤੀਲੀਆਂ ਤੋਂ ਅੱਖਾਂ ਉੱਤੇ ਪੱਟੀ ਬੰਨ੍ਹ ਕਲਾਕ੍ਰਿਤੀਆਂ ਬਣਾਉਣ ਦੀ ਮਾਹਰਤ ਰੱਖਦੇ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਸ਼ ਦਾ ਏਦਾਂ ਦਾ ਇਕਲੌਤਾ ਕਲਾਕਾਰ ਐਲਾਨਿਆ ਜਾ ਚੁੱਕਿਆ ਹੈ ਅਤੇ ਇਨ੍ਹਾਂ ਨਾਮ ਕਈ ਵਿਸ਼ਵ ਰਿਕਾਰਡ ਦਰਜ ਸਨ। ਹਾਲ ਹੀ ਵਿਚ ਇਹ ਕਲਾਕਾਰ ਵੱਲੋਂ ਦੁਬਈ ਦੇ ਇਕ ਇੰਟਰਨੈਸ਼ਨਲ ਸਮਾਗਮ ਵਿਚ ਬਤੋਰ ਮੁਖ ਮਹਿਮਾਨ ਵੀ ਸ਼ਿਰਕਤ ਕੀਤੀ ਗਈ ਹੈ।
ਰੰਗਲਾ ਪੰਜਾਬ ਬਣਾਉਣਾ ਮੁਖ ਟੀਚਾ
ਦੋਂਵੇ ਯੂਥ ਆਈਕੌਨ ਦੀ ਇਹ ਮੁਲਾਕਾਤ ਪੰਜਾਬ ਦੇ ਸੱਭਿਚਾਰ ਲਈ ਆਉਣ ਵਾਲੇ ਸਮੇਂ ਵਿਚ ਬਹੁਤ ਸੰਭਾਵਨਾ ਵਾਲੀ ਰਹੀ। ਭੇਂਟ ਦੌਰਾਨ ਸੰਸਕ੍ਰਿਤੀ ਮੰਤਰੀ ਅਨਮੋਲ ਗਗਨ ਮਾਨ ਅਤੇ ਗ੍ਰਾਸ ਆਰਟਿਸਟ ਵਿਚਕਾਰ ਪੰਜਾਬ ਨੂੰ ਕਲਾ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਤੇ ਵਿਚਾਰ ਵਾਰਤਾ ਹੋਇ ਜਿਸ ਵਿੱਚ ਸਰਕਾਰ ਤੇ ਕਲਾਕਾਰ ਦੋਂਵੇ ਨੂੰ ਮਿਲਕੇ ਕਾਮ ਕਰਨ ਉੱਤੇ ਸਹਿਮਤੀ ਬਣੀ। ਇਸ ਮੌਕੇ ਚੌਹਾਨ ਨੇ ਦੁਰਲਬ ਘਾਹ ਦੇ 'ਸ਼੍ਰੀ ਇਕ ਓਂਕਾਰ ਸਾਹਿਬ' ਦਾ ਚਿਤਰ ਭੇਂਟ ਦਿੱਤਾ। ਜਿਸਦੀ ਮੂਲ ਕਲਾਕ੍ਰਿਤੀ ਗੁਰਦਵਾਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਆਜੀਵਨ ਸੁਸ਼ੋਬਿਤ ਹੈ। ਇਹ ਇਕ ਓਂਕਾਰ ਦਾ ਨਿਰਮਾਰ ਚੌਹਾਨ ਵੱਲੋ 1100 ਤੀਲੀਆਂ ਨੂੰ 11000 ਬਾਰ ਮੋੜ ਅੱਖਾਂ ਉੱਤੇ ਪੱਟੀ ਬਾਂਹ 10 ਘੰਟਿਆਂ ਵਿੱਚ ਬਣਾਇਆ ਗਿਆ ਸੀ।
ਚੌਹਾਨ ਦੇ ਮੰਤਰੀ ਨੂੰ ਆਖਣ 'ਤੇ ਕਿ ਸਰਕਾਰਾਂ ਵੱਲੋ ਇਤਹਾਸਿਕ ਇਮਾਰਤ ਦੀ ਮੁਰੰਮਤ ਕਰਕੇ ਦੱਸਿਆ ਜਾਂਦਾ ਹੈ ਕਿ ਇਸ ਸਾਡੀ ਵਿਰਾਸਤ ਹੈ ਪਰ ਓਹਨਾ ਇਮਾਰਤਾਂ ਵਿੱਚ ਜੋ ਇਤਹਾਸਿਕ ਕਲਾਂਵਾਂ ਸੀ ਉਹ ਕਿਥੇ ਖੜੀਆਂ ਹਨ। ਮੰਤਰੀ ਵੱਲੋ ਕਿਹਾ ਗਿਆ ਕਿ ਇਤਹਾਸਿਕ ਇਮਾਰਤਾਂ ਅਤੇ ਇਤਹਾਸਿਕ ਕਲਾਂਵਾਂ ਦੀ ਸਾਂਭ ਲਈ ਸਰਕਾਰ ਵਚਨਬੱਧ ਹੈ। ਕੁਜ ਹਸਤਸ਼ੀਲਪ ਕਲਾਕਾਰਾਂ ਦੀ ਨਵੀ ਰਾਹਤ ਸਕੀਮ ਅਤੇ ਪੁਰਾਣੀ ਕਾਰਗੁਜਾਰੀ ਨੂੰ ਵੀ ਬਹਾਲ ਕਰਨ ਉੱਤੇ ਖੁਲ ਕੇ ਚਰਚਾ ਹੋਇ ਜਿਸਦਾ ਨਤੀਜਾ ਆਉਣ ਵਾਲੇ ਸਮੇ ਵਿਚ ਪੰਜਾਬ ਦੇ ਕਲਾਕਾਰ ਵਰਗ ਆਵਦੇ ਮੁਹੁ ਆਪ ਬੋਲਣਗੇ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਲੋਕਡਾਉਨ ਤੋਂ ਬਾਅਦ ਕਲਾ ਲਈ ਕਈ ਦੇਸ਼ਾਂ ਨੇ ਆਪਣੇ ਬਜਟ ਵਿੱਚ ਵਾਧਾ ਕੀਤਾ ਹੈ। ਬ੍ਰਿਟੇਨ, ਸਿੰਗਾਪੁਰ, ਆਸਟ੍ਰੇਲੀਆ ਤੇ ਜਰਮਨੀ ਵਰਗੇ ਦੇਸ਼ਾਂ ਨੇ ਕਲਾਕਾਰਾਂ ਲਈ ਰਾਹਤ ਪੈਕੇਜ ਦੀ ਵੀ ਘੋਸ਼ਣਾ ਕੀਤੀ ਹੈ। ਹਾਲਾਂਕਿ, ਭਾਰਤ ਸਰਕਾਰ ਨੇ ਆਪਣੇ ਮੰਤਰਾਲੇ ਵਿੱਚ ਕਲਾ ਅਤੇ ਸੱਭਿਆਚਾਰ ਲਈ ਬਜਟ ਵਿੱਚ 21 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।