Home /mohali /

ਵਿਧਾਇਕ ਨੇ ਹਲਕੇ ਵਿਚਲੇ ਸਮੂਹ ਥਾਣਿਆਂ ਦੀ ਦੇਰ ਰਾਤ ਕੀਤੀ ਅਚਨਚੇਤ ਚੈਕਿੰਗ

ਵਿਧਾਇਕ ਨੇ ਹਲਕੇ ਵਿਚਲੇ ਸਮੂਹ ਥਾਣਿਆਂ ਦੀ ਦੇਰ ਰਾਤ ਕੀਤੀ ਅਚਨਚੇਤ ਚੈਕਿੰਗ

ਵਿਧਾਇਕ ਨੇ ਹਲਕੇ ਵਿਚਲੇ ਸਮੂਹ ਥਾਣਿਆਂ ਦੀ ਦੇਰ ਰਾਤ ਕੀਤੀ ਅਚਨਚੇਤ ਚੈਕਿੰਗ

ਵਿਧਾਇਕ ਨੇ ਹਲਕੇ ਵਿਚਲੇ ਸਮੂਹ ਥਾਣਿਆਂ ਦੀ ਦੇਰ ਰਾਤ ਕੀਤੀ ਅਚਨਚੇਤ ਚੈਕਿੰਗ

ਵਿਧਾਇਕ ਨੇ ਥਾਣੇ ਵਿੱਚ ਆ ਕੇ ਸਟਾਫ ਦੇ ਬਾਰੇ ਵਿਚ ਵੀ ਪੂਰੀ ਜਾਣਕਾਰੀ ਲਈ ਕਿ ਕੌਣ ਕਿੱਥੇ ਗਿਆ ਹੋਇਆ ਅਤੇ ਕੀ ਉਸ ਦੀ ਰਿਕਾਰਡ ਵਿੱਚ ਐਂਟਰੀ ਹੈ ਜਾਂ ਨਹੀਂ।ਇਸ ਤੋਂ ਇਲਾਵਾ ਉਨ੍ਹਾਂ ਪੁਲਿਸ ਨੂੰ ਨਸ਼ੇ, ਚੋਰੀ, ਲੁੱਟ ਖੋਹ ਸਮੇਤ ਹੋਰਨਾਂ ਜੁਰਮਾਂ ਨੂੰ ਠੱਲ੍ਹਣ ਲਈ ਠੋਸ ਕਾਨੂੰਨੀ ਕਾਰਵਾਈ ਪਹਿਲ ਦੇ ਅਧਾਰ ਤੇ ਕਰਨ ਅਤੇ ਥਾਣੇ ਵਿੱਚ ਮਦਦ ਲਈ ਆਏ ਲੋਕਾਂ ਨੂੰ ਪੂਰਾ ਸਹਿਯੋਗ ਦੇਣ ਦੀ ਹਦਾਇਤ ਕੀਤੀ।

ਹੋਰ ਪੜ੍ਹੋ ...
 • Share this:

  ਕਰਨ ਵਰਮਾ, ਮੋਹਾਲੀ

  ਡੇਰਾਬੱਸੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਇੱਕ ਵਾਰ ਫੇਰ ਐਕਸ਼ਨ ਮੂਡ ਵਿੱਚ ਨਜ਼ਰ ਆਏ, ਜਿਨਾਂ ਨੇ ਬੀਤੀ ਦੇਰ ਰਾਤ ਡੇਰਾਬੱਸੀ, ਲਾਲੜੂ, ਹੰਡੇਸਰਾ, ਜ਼ੀਰਕਪੁਰ, ਢਕੋਲੀ ਥਾਣਿਆਂ ਸਮੇਤ ਮੁਬਾਰਕਪੁਰ, ਲੈਹਲੀ ਤੇ ਬਲਟਾਣਾ ਚੌਕੀ ਦੀ ਅਚਨਚੇਤ ਚੈਕਿੰਗ ਕੀਤੀ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਜੀਤ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਮ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰਾਤ ਸਮੇਂ ਪੁਲਸ ਦੀ ਗਸ਼ਤ ਨਹੀਂ ਹੁੰਦੀ, ਜਿਸ ਕਾਰਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਧੀਆ ਹਨ ਅਤੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ । ਇਸ ਕਾਰਨ ਉਨ੍ਹਾਂ ਨੇ ਹਲਕੇ ਵਿਚਲੇ ਸਮੂਹ ਥਾਣਿਆਂ ਅਤੇ ਚੌਂਕੀਆਂ ਦੀ ਦੇਰ ਰਾਤ ਚੈਕਿੰਗ ਕੀਤੀ।ਇਸ ਦੌਰਾਨ ਵਿਧਾਇਕ ਨੇ ਥਾਣੇ ਦੇ ਰਜਿਸਟਰ ਚੈੱਕ ਕੀਤੇ।

  ਜੋ ਲੋਕ ਥਾਣੇ ਵਿਚ ਸ਼ਿਕਾਇਤ ਦਰਜ ਕਰਾਉਣ ਆਏ ਸੀ, ਉਨ੍ਹਾਂ ਨਾਲ ਵੀ ਗੱਲਬਾਤ ਕੀਤੀ ਕਿ ਕਿਤੇ ਉਨ੍ਹਾਂ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ। ਵਿਧਾਇਕ ਨੇ ਥਾਣੇ ਵਿੱਚ ਆ ਕੇ ਸਟਾਫ ਦੇ ਬਾਰੇ ਵਿਚ ਵੀ ਪੂਰੀ ਜਾਣਕਾਰੀ ਲਈ ਕਿ ਕੌਣ ਕਿੱਥੇ ਗਿਆ ਹੋਇਆ ਅਤੇ ਕੀ ਉਸ ਦੀ ਰਿਕਾਰਡ ਵਿੱਚ ਐਂਟਰੀ ਹੈ ਜਾਂ ਨਹੀਂ।ਇਸ ਤੋਂ ਇਲਾਵਾ ਉਨ੍ਹਾਂ ਪੁਲਿਸ ਨੂੰ ਨਸ਼ੇ, ਚੋਰੀ, ਲੁੱਟ ਖੋਹ ਸਮੇਤ ਹੋਰਨਾਂ ਜੁਰਮਾਂ ਨੂੰ ਠੱਲ੍ਹਣ ਲਈ ਠੋਸ ਕਾਨੂੰਨੀ ਕਾਰਵਾਈ ਪਹਿਲ ਦੇ ਅਧਾਰ ਤੇ ਕਰਨ ਅਤੇ ਥਾਣੇ ਵਿੱਚ ਮਦਦ ਲਈ ਆਏ ਲੋਕਾਂ ਨੂੰ ਪੂਰਾ ਸਹਿਯੋਗ ਦੇਣ ਦੀ ਹਦਾਇਤ ਕੀਤੀ।ਵਿਧਾਇਕ ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਫ਼ਰਜ਼ ਦੀ ਪੂਰਤੀ ਪੁਲਸ ਪ੍ਰਸ਼ਾਸਨ ਨੇ ਹੀ ਕਰਨੀ ਹੁੰਦੀ ਹੈ।

  First published: