Home /mohali /

ਵੇਰਕਾ ਦਹੀਂ ਦੇ ਪੈਕਟ ਵਿੱਚ ਚੂਹਾ ਪਾਏ ਜਾਣ ਦੀ ਖ਼ਬਰ ਨਿਕਲੀ ਝੂਠੀ, ਦੇਖੋ ਖਾਸ ਰਿਪੋਰਟ

ਵੇਰਕਾ ਦਹੀਂ ਦੇ ਪੈਕਟ ਵਿੱਚ ਚੂਹਾ ਪਾਏ ਜਾਣ ਦੀ ਖ਼ਬਰ ਨਿਕਲੀ ਝੂਠੀ, ਦੇਖੋ ਖਾਸ ਰਿਪੋਰਟ

The news that a rat was found in a packet of Verka curd proved to be false

The news that a rat was found in a packet of Verka curd proved to be false

ਮੋਹਾਲੀ: ਵੇਰਕਾ ਦਹੀਂ ਦੇ ਪੈਕਟ ਵਿੱਚ ਚੂਹਾ ਪਾਏ ਜਾਣ ਦੀ ਖ਼ਬਰ ਪਿਛਲੇ ਦਿਨੀਂ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜੋ ਕਿ ਝੂਠੀ ਸਾਬਤ ਹੋਈ ਹੈ। ਇਹ ਵਿਰੋਧੀਆਂ ਵੱਲੋਂ ਵੇਰਕਾ ਬ੍ਰਾਂਡ ਦਾ ਅਕਸ ਖ਼ਰਾਬ ਕਰਨ ਲਈ ਵਰਤੀ ਗਈ ਕੋਝੀ ਹਰਕਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਰਾਜ ਕੁਮਾਰ ਪਾਲ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ ਦੀ ਟੀਮ ਵੱਲੋਂ ਇਸ ਖ਼ਬਰ ਦੀ ਸਚਾਈ ਦਾ ਪਤਾ ਲਗਾਉਣ ਲਈ ਸ਼ਿਕਾਇਤ-ਕਰਤਾ ਤੱਕ ਪਹੁੰਚ ਕੀਤੀ ਗਈ।

ਹੋਰ ਪੜ੍ਹੋ ...
 • Share this:

  ਕਰਨ ਵਰਮਾ,

  ਉਨ੍ਹਾਂ ਦੱਸਿਆ ਸ਼ਿਕਾਇਤ-ਕਰਤਾ ਸੰਤੋਸ਼ ਕੁਮਾਰ ਵਾਸੀ ਬਲਟਾਣਾ, ਜ਼ੀਰਕਪੁਰ (ਮੋਹਾਲੀ) ਪੰਜਾਬ ਵੱਲੋਂ ਦੱਸਿਆ ਗਿਆ ਕਿ ਉਸਨੇ 9 ਅਗਸਤ ਨੂੰ ਲੋਕਲ ਮਾਰਕੀਟ ਤੋਂ ਵੇਰਕਾ ਦਹੀਂ ਦਾ 450 ਗ੍ਰਾਮ ਵਾਲਾ ਪੈਕਟ ਖ਼ਰੀਦਿਆਂ ਅਤੇ ਜਿਸ ਨੂੰ ਉਨ੍ਹਾਂ ਵੱਲੋਂ 10 ਅਗਸਤ ਨੂੰ ਵਰਤਿਆ ਗਿਆ ਅਤੇ ਵਰਤਣ ਤੋਂ ਬਾਅਦ ਖੁੱਲ੍ਹਾ ਪੈਕਟ ਦੁਬਾਰਾ ਵਰਤਣ ਲਈ ਰੱਖ ਦਿੱਤਾ ਗਿਆ ਅਤੇ ਉਨ੍ਹਾਂ ਅਨੁਸਾਰ ਦੂਜੀ ਵਾਰ ਵਰਤਣ ਦੌਰਾਨ ਉਨ੍ਹਾਂ ਨੂੰ ਦਹੀਂ ਵਿੱਚੋਂ ਚੂਹਾ ਪ੍ਰਾਪਤ ਹੋਇਆ ਜੋ ਕਿ ਬਿਲਕੁਲ ਹੀ ਗ਼ਲਤ ਹੈ।

  ਪਾਲ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ ਇਸ ਸ਼ਿਕਾਇਤ ਦਾ ਉਚੇਚੇ ਤੌਰ ਤੇ ਖੰਡਨ ਕਰਦਾ ਹੈ। ਉਨ੍ਹਾਂ ਦੱਸਿਆ ਵੇਰਕਾ ਦੇ ਸਾਰੇ ਮਿਲਕ ਪਲਾਂਟ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ 2006 (ਐਫ.ਐਸ.ਐਸ.ਏ.ਆਈ) ਦੁਆਰਾ ਨਿਰਧਾਰਿਤ ਸਾਰੀਆਂ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ ਅਤੇ ਉਸ ਮੁਤਾਬਿਕ ਕੰਮ ਕਰਦੇ ਹਨ। ਵੇਰਕਾ ਦੀ ਕਾਰਜਕੁਸ਼ਲਤਾ ਹਰ ਪੱਖ ਤੋਂ ਨਿਪੁੰਨ ਪਾਏ ਜਾਣ ਤੇ ਐਫ.ਐਸ.ਐਸ.ਸੀ 22000 ਦੀ ਸਰਟੀਫਿਕੇਸ਼ਨ ਵੀ ਪ੍ਰਾਪਤ ਕੀਤੀ ਹੈ।

  ਉਨ੍ਹਾਂ ਦੱਸਿਆ ਵੇਰਕਾ ਮਿਲਕ ਪਲਾਂਟ ਮੋਹਾਲੀ ਵਿਖੇ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਭਰਾਈ ਅਤਿ-ਆਧੁਨਿਕ ਅਤੇ ਸਵੈ-ਚਲਿਤ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਇਹੋ ਜਿਹੀ ਗ਼ਲਤੀ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਦਹੀਂ ਦੀ ਭਰਾਈ ਕਰਨ ਵਾਲੀ ਮਸ਼ੀਨ ਵਿੱਚ ਕਈ ਤਰਾਂ ਦੇ ਫ਼ਿਲਟਰ ਵਰਤੇ ਜਾਂਦੇ ਹਨ, ਜਿਸ ਕਾਰਨ ਇਸ ਵਿੱਚੋਂ ਦੁੱਧ ਤੋਂ ਇਲਾਵਾ ਹੋਰ ਕਿਸੇ ਵੀ ਬਰੀਕ ਤੋਂ ਬਰੀਕ ਚੀਜ਼ ਦਾ ਗੁਜ਼ਰਨਾ ਵੀ ਅਸੰਭਵ ਹੈ। ਉਨ੍ਹਾਂ ਕਿਹਾ ਜੇਕਰ ਕੋਈ ਵਿਅਕਤੀ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਭਰਾਈ ਦੀ ਅਤਿ-ਆਧੁਨਿਕ ਕਾਰਜਕੁਸ਼ਲਤਾ ਦੀ ਪੂਰੀ ਪ੍ਰੋਸੈਸਿੰਗ ਨੂੰ ਦੇਖਣਾ ਚਾਹੁੰਦਾ ਹੈ ਤਾਂ ਕਿਸੇ ਸਮੇਂ ਵੀ ਦੇਖ ਸਕਦਾ ਹੈ।

  ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮਿਲਕ ਪਲਾਂਟ ਮੋਹਾਲੀ ਦਾ ਕਾਰੋਬਾਰ ਦੁੱਧ ਦੀ ਪ੍ਰਾਪਤੀ, ਇਸ ਦੀ ਸੰਭਾਲ ਅਤੇ ਦੁੱਧ ਪਦਾਰਥਾਂ ਦੇ ਉਤਪਾਦਨ ਅਤੇ ਮੰਡੀਕਰਨ ਨਾਲ ਜੁੜਿਆ ਹੋਇਆ ਹੈ, ਜੋ ਕਿ ਜ਼ਰੂਰੀ ਸੇਵਾਵਾਂ ਅਧੀਨ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਵਿੱਕਰੀ ਵਿੱਚ ਸ਼ਲਾਘਾਯੋਗ ਵਾਧਾ ਹੋਇਆ ਤੇ ਆਮ ਜਨਤਾ ਵਿੱਚ ਵੀ ਵੇਰਕਾ ਬਰਾਂਡ ਪ੍ਰਤੀ ਭਰੋਸਾ ਵਧਿਆ ਹੈ ।

  ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੇਰਕਾ ਬ੍ਰਾਂਡ ਪ੍ਰਤੀ ਉਨ੍ਹਾਂ ਦੀ ਭਰੋਸੇਯੋਗਤਾ ਕਾਇਮ ਰੱਖਣ ਹਿਤ \"ਵੇਰਕਾ ਕੁਆਲਿਟੀ ਭਰਪੂਰ ਦੁੱਧ ਅਤੇ ਦੁੱਧ ਪਦਾਰਥਾਂ ਦਾ ਉਤਪਾਦਨ ਅਤੇ ਮੰਡੀਕਰਨ ਹਿਤ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉੱਚ ਕੁਆਲਿਟੀ ਦੇ ਉਤਪਾਦ ਖਪਤਕਾਰਾਂ ਨੂੰ ਮੁਹੱਈਆ ਕਰਵਾਉਂਦਾ ਰਹੇਗਾ।

  Published by:rupinderkaursab
  First published:

  Tags: Fake, Mohali, Punjab