ਕਰਨ ਵਰਮਾ
ਚੰਡੀਗੜ੍ਹ: "ਫੁੱਲਾਂ ਦੇ ਸ਼ਹਿਰ\" ਵਜੋਂ ਜਾਣੇ ਜਾਂਦੇ ਸਿਟੀ ਬਿਊਟੀਫੁੱਲ ਵਿੱਚ ਟੇਰੇਸਡ ਗਾਰਡਨ, ਸੈਕਟਰ 33, ਚੰਡੀਗੜ੍ਹ ਵਿਖੇ ਸੁੰਦਰ ਕ੍ਰਾਈਸੈਂਥਮਮ ਸ਼ੋਅ ਦਾ ਆਗਾਜ਼ ਕੀਤਾ ਗਿਆ ਹੈ। ਇਸ ਫਲਾਵਰ ਸ਼ੋਅ ਦਾ ਉਦਘਾਟਨ ਕਿਰਨ ਖੇਰ, ਮੈਂਬਰ ਪਾਰਲੀਮੈਂਟ, ਚੰਡੀਗੜ੍ਹ ਨੇ ਸਰਬਜੀਤ ਕੌਰ ਦੀ ਮੌਜੂਦਗੀ ਵਿੱਚ ਕੀਤਾ।
ਕ੍ਰਾਈਸੈਂਥੇਮਮਜ਼ ਦੇ ਸਾਲਾਨਾ ਸਮਾਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ, ਨਗਰ ਨਿਗਮ ਨੇ ਇਸ ਨੂੰ ‘ਜ਼ੀਰੋ ਵੇਸਟ’ ਈਵੈਂਟ ਬਣਾਉਣ ਤੋਂ ਇਲਾਵਾ ਨਗਰ ਨਿਗਮ ਚੰਡੀਗੜ੍ਹ ਦੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਪ੍ਰੋਜੈਕਟਾਂ ਦੇ ਵੱਖ-ਵੱਖ ਸਟਾਲਾਂ ਨੂੰ ਪ੍ਰਦਰਸ਼ਿਤ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।