ਕਰਨ ਵਰਮਾ, ਮੋਹਾਲੀ
ਪੁਰਾਣੇ ਸਮੇਂ ਤੋਂ ਹੀ ਰੁੱਖਾਂ ਅਤੇ ਆਯੁਰਵੈਦਿਕ ਪੌਦੇ ਦਾ ਬਹੁਤ ਮਹੱਤਵ ਰਿਹਾ ਹੈ। ਵੱਖ ਵੱਖ ਰਿਵਾਜਾਂ, ਪੂਜਾ ਅਤੇ ਬਿਮਾਰੀਆਂ ਦੇ ਇਲਾਜ਼ ਲਈ ਇਨ੍ਹਾਂ ਨੂੰ ਸੰਜੀਵਨੀ ਮੰਨਿਆ ਗਈ ਹੈ। ਪਰ ਅੱਜ ਦੀ ਦੌੜ ਭੱਜ ਵਾਲੀ ਜਿੰਦਗੀ 'ਚ ਇਨ੍ਹਾਂ ਆਯੁਰਵੈਦਿਕ ਪੌਦੇ ਦੇ ਗੁਣਾਂ ਦਾ ਇਸਤੇਮਾਲ ਕਰਨ ਲਈ ਸ਼ਮਾਂ ਨਹੀਂ ਕੱਢ ਰਹੇ ਹਾਂ।ਮੋਹਾਲੀ ਜ਼ਿਲ੍ਹੇ ਦੇ ਵਿੱਚ ਥਾਂ ਥਾਂ ਨਰਸਰੀਆਂ ਲੱਗਿਆਂ ਹਨ ਜਿੱਥੇ ਤਰ੍ਹਾਂ ਤਰ੍ਹਾਂ ਦੇ ਪੌਦੇ ਮਿਲਦੇ ਹਨ, ਇਨ੍ਹਾਂ 'ਚ ਇੱਕ ਨਰਸਰੀ 'ਚ ਪੰਕਜ ਕੁਮਾਰ ਨਾਂ ਦੇ ਸ਼ਖਸ ਵੱਲੋਂ ਚਲਾਏ ਜਾ ਰਹੇ ਨਰਸਰੀ 'ਤੇ ਨਿਊਜ਼18 ਮੋਹਾਲੀ ਪਹੁੰਚਿਆ ਅਤੇ ਕੁੱਝ ਬੇਹੱਦ ਲਾਭਦਾਇਕ ਆਯੁਰਵੈਦਿਕ ਪੌਦੇ ਬਾਰੇ ਪਤਾ ਕੀਤਾ।
'ਪਥਰਚੱਟ' ਕਿਡਨੀ ਸਟੋਨ ਦੇ ਮਰੀਜਾਂ ਲਈ ਲਾਭਦਾਇਕ
ਨਾਰਾਰੀਂ ਦੇ ਮਾਲਕ ਨੇ ਦੱਸਿਆ ਕਿ ਪਥਰਚੱਟ ਨਾਂ ਦਾ ਪੌਦਾ ਉਨ੍ਹਾਂ ਮਰੀਜ਼ਾਂ ਲਈ ਬਹਦ ਕੰਮ ਦਾ ਹੈ ਜਿਹੜੇ ਕਿ ਕਿਡਨੀ ਸਟੋਨ ਦੀ ਸਮੱਸਿਆ ਤੋਂ ਲੜ ਰਹੇ ਹਨ। ਇਸ ਪੌਦੇ ਦੇ ਪੱਤੇ ਦਾ ਇਸਤੇਮਾਲ ਕਿਡਨੀ ਸਟੋਨ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ।
ਨਿੰਬੂ ਦੇ ਗੁਣਾਂ ਤੋਂ ਭਰੀਆਂ ਹੈ ਲੈਮਨ ਗਰਾਸ
ਭਾਰਤ ਦੇ ਘਰਾਂ ਦੇ ਵਿੱਚ ਨਿੰਬੂ ਦਾ ਇਸਤੇਮਾਲ ਬਹੁਤ ਸਾਧਾਰਨ ਗੱਲ ਹੈ। ਇਸਨੂੰ ਕਈ ਤਰ੍ਹਾਂ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਲੈਮਨ ਗਰਾਸ ਨਾਂ ਦਾ ਆਯੁਰਵੈਦਿਕ ਪੌਦਾ ਨਿੰਬੂ ਦੇ ਗੁਣਾਂ ਨਾਲ ਭਰੀਆਂ ਹੋਈਆਂ ਹੈ। ਇਸਨੂੰ ਚਾਹ ਦੇ ਵਿੱਚ ਕੀਤਾ ਜਾਂਦਾ ਹੈ ਤੇ ਨਿੰਬੂ ਦੇ ਟੈਸਟ ਦੇ ਤੌਰ 'ਤੇ ਵੀ ਇਸਤੇਮਾਲ ਵੀ ਕੀਤਾ ਜਾਂਦਾ ਹੈ। ਇਹ ਸ਼ਰੀਰ ਨੂੰ ਬਿਮਾਰੀਆਂ ਤੋਂ ਲੜਨ ਲਈ ਸ਼ਕਤੀ ਦਿੰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਵਧੇਰੇ ਲਾਭਦਾਇਕ ਹੈ 'ਸਟੀਵੀਆ' ਪੌਦਾ
ਪੂਰੀ ਦੁਨੀਆ ਦੇ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਲੋਕ ਸੂਗਰ ਤੋਂ ਗਰਸਿਤ ਹਨ। ਅਜਿਹੇ ਲੋਕਾਂ ਲਈ 'ਸਟੀਵੀਆ' ਨਾਂ ਦਾ ਆਯੁਰਵੈਦਿਕ ਪੌਦਾ ਵਧੇਰਾ ਲਾਭਦਾਇਕ ਹੈ। ਇਸ ਦੀਆਂ ਛੋਟੀ ਛੋਟੀ ਪੱਤਿਆਂ ਨੂੰ ਸੁਗਰ ਦੇ ਮਰੀਜ਼ ਚਬਾ ਸਕਦੇ ਹਨ ਜਿਹੜਾ ਕਿ ਸਵਾਦ ਵਿੱਚ ਮਿੱਠਾ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Indoor plants, Life, Mohali