Home /mohali /

CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇੰਝ ਮਨਾਇਆ ਤੀਆਂ ਦਾ ਤਿਉਹਾਰ

CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇੰਝ ਮਨਾਇਆ ਤੀਆਂ ਦਾ ਤਿਉਹਾਰ

This

This is how CM Mann's wife celebrated Teej festival

ਮੋਹਾਲੀ: ਔਰਤਾਂ ਦੇ ਰਿਵਾਇਤੀ ਤਿਉਹਾਰ “ਤੀਆਂ” ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ “ਤੀਆਂ” ਦਾ ਮੇਲਾ ਮੋਹਾਲੀ ਦੇ ਨਾਈਪਰ ਇੰਸਟੀਚਿਊਟ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਭਰੀ ਗਈ ਜਦਕਿ ਮੁੱਖ ਮੰਤਰੀ ਦੇ ਭੈਣ ਮਨਪ੍ਰੀਤ ਕੌਰ ਤੋਂ ਇਲਾਵਾ ਮੇਲੇ ਵਿੱਚ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀਆਂ ਅਮਨ ਅਰੋੜਾ, ਇੰਦਰਪ੍ਰੀਤ ਸਿੰਘ ਨਿੱਝਰ, ਹਰਭਜਨ ਸਿੰਘ ਈ.ਟੀ.ਓ. , ਸ੍ਰੀ ਬ੍ਰਹਮ ਸ਼ੰਕਰ, ਚੇਤਨ ਸਿੰਘ ਜੋੜਾ ਮਾਜਰਾ ਵੀ ਆਪਣੇ ਪਰਵਾਰ ਸਮੇਤ ਇਸ ਤੀਆਂ ਦੇ ਮੇਲੇ ਵਿੱਚ ਹਾਜ਼ਰ ਰਹੇ।

ਹੋਰ ਪੜ੍ਹੋ ...
  • Share this:
    ਕਰਨ ਵਰਮਾ,

    ਮੇਲੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ , ਵਿਧਾਇਕਾਂ ਦੇ ਨਾਲ-ਨਾਲ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ , ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ, ਮੁੱਖ ਸਕੱਤਰ ਵੀ.ਕੇ. ਜੰਜੂਆ ਦੀਆਂ ਧਰਮ-ਪਤਨੀਆਂ ਵੀ ਉਚੇਚੇ ਤੌਰ ਹਾਜ਼ਰ ਹੋਈਆਂ। ਕਲਾਕਾਰ ਅਤੇ ਐਮ.ਐਲ.ਏ. ਬਲਕਾਰ ਸਿੱਧੂ ਨੇ ਵੀ ਆਪਣੇ ਪਰਵਾਰ ਸਮੇਤ ਮੇਲੇ ਵਿੱਚ ਹਾਜ਼ਰੀ ਭਰੀ।

    ਪ੍ਰੋਗਰਾਮ ਦੀਆਂ ਖ਼ਾਸ ਗੱਲਾਂ:

    • ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਤੀਆਂ ਦੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ, ਮੁੱਖ ਮੰਤਰੀ ਦੇ ਭੈਣ ਮਨਪ੍ਰੀਤ ਕੌਰ ਨੇ ਵੀ ਭਰੀ ਹਾਜ਼ਰੀ

    • ਕੈਬਨਿਟ ਮੰਤਰੀ ਅਮਨ ਅਰੋੜਾ, ਇੰਦਰਬੀਰ ਸਿੰਘ ਨਿੱਝਰ, ਹਰਭਜਨ ਸਿੰਘ ਈ.ਟੀ.ਓ. , ਬ੍ਰਹਮ ਸ਼ੰਕਰ, ਚੇਤਨ ਸਿੰਘ ਜੋੜਾ ਮਾਜਰਾ ਵੀ ਆਪਣੇ ਪਰਵਾਰ ਸਮੇਤ ਮੇਲੇ ਵਿੱਚ ਰਹੇ ਹਾਜ਼ਰ

    • ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਮੇਲੇ ਵਿੱਚ ਲਿਆ ਭਾਗ

    • ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਵੀ ਤੀਆਂ ਦੇ ਰਾਜ ਪੱਧਰੀ ਮੇਲੇ ਵਿੱਚ ਹੋਏ ਸ਼ਾਮਿਲ

    • ਡਾ. ਗੁਰਪ੍ਰੀਤ ਵੱਲੋਂ ਪੰਜਾਬ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਸੁਨੇਹਾ
    • ਫੋਕਲੋਰ ਫੈਟਰਨਿਟੀ ਫੈਡਰੇਸ਼ਨ ਪੰਜਾਬ ਵੱਲੋਂ ਪੇਸ਼ ਕੀਤਾ ਗਿਆ ਰੰਗਾਰੰਗ ਤੇ ਸਭਿਆਚਾਰਕ ਪ੍ਰੋਗਰਾਮ
    Published by:rupinderkaursab
    First published:

    Tags: Mohali, Punjab

    ਅਗਲੀ ਖਬਰ