ਕਰਨ ਵਰਮਾ,
ਮੋਹਾਲੀ: ਰੋਜ਼ਾਨਾ ਮੌਸਮ ਵਿੱਚ ਹੋ ਰਹੇ ਵੱਡੇ ਬਦਲਾਓ ਮਨੁੱਖਤਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈਕੇ ਵਾਤਾਵਰਨ ਪ੍ਰੇਮੀਆਂ, ਕਾਰਕੁਨਾਂ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਪੰਜਾਬ ਵਿੱਚ ਵੀ ਵਾਤਾਵਰਨ ਪ੍ਰੇਮੀ ਵਾਤਾਵਰਨ ਲਈ ਚਿੰਤਤ ਹਨ। ਇਨ੍ਹਾਂ ਵਿੱਚੋਂ ਇੱਕ ਹਨ ਗਾਰਡੀਅਨ ਆਫ਼ ਨੇਚਰ ਫੈਡਰੇਸ਼ਨ ਦੀ 25 ਸਾਲਾਂ ਨੌਜਵਾਨ ਵਾਤਾਵਰਨ ਪ੍ਰੇਮੀ ਸੁਖਮਣੀ।
ਸੁਖਮਣੀ ਪਿੱਛਲੇ ਲਗਭਗ 3-4 ਸਾਲਾਂ ਤੋਂ ਪੰਜਾਬ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਨਾਲ ਜੁੜੀ ਹੋਈ ਹਨ। ਉਨ੍ਹਾਂ ਦੇ ਫੈਡਰੇਸ਼ਨ ਵੱਲੋਂ ਹੁਣ ਤੱਕ 10 ਲੱਖ ਰੁੱਖ ਲਗਾਉਣ ਦਾ ਟੀਚਾ ਸਫ਼ਲਤਾ ਨਾਲ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ। ਇਸਦੇ ਨਾਲ ਹੀ ਸੁਖਮਣੀ ਆਪਣੇ ਨਾਲ ਹੋਰ ਨੌਜਵਾਨਾਂ ਨੂੰ ਜੋੜ ਕੇ ਇਸ ਮੁਹਿੰਮ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੀ ਹਨ। ਉਨ੍ਹਾਂ ਨੇ ਦੱਸਿਆ ਕਿ \"ਲੋਕਾਂ ਨੂੰ ਅੱਜ ਦੇ ਸ਼ਮੇ ਵਿੱਚ ਜਦੋਂ ਵਿਕਾਸ ਕਾਰਜ ਤੇਜ਼ੀ ਨਾਲ ਹੋ ਰਹੇ ਹਨ ਇਸ ਵਿੱਚਕਾਰ ਗਰੀਨ ਇਮਾਰਤਾਂ ਬਾਰੇ ਜਾਗਰੂਕ ਕਰਨ ਦੀ ਬਹੁਤ ਲੋੜ ਹੈ।" ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਹਰ ਇੱਕ ਵਿਅਕਤੀ 'ਤੇ ਕੇਵਲ 6 ਰੁੱਖ ਹੀ ਆਉਂਦੇ ਹਨ ਜਿਹੜਾ ਕਿ ਬਹੁਤ ਘੱਟ ਹੈ ਅਤੇ ਇਸ ਗਿਣਤੀ ਨੂੰ ਵਧਾਉਣਾ ਹੀ ਸਾਡਾ ਟੀਚਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।