Home /mohali /

ਜਾਣੋ "ਬਰੈਸਟ ਫੀਡਿੰਗ ਵੀਕ" ਦੀ ਕੀ ਹੈ ਖਾਸੀਅਤ 

ਜਾਣੋ "ਬਰੈਸਟ ਫੀਡਿੰਗ ਵੀਕ" ਦੀ ਕੀ ਹੈ ਖਾਸੀਅਤ 

This

This is the highlight of "Breast Feeding Week".

ਮੋਹਾਲੀ:  ਸਬ - ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਡਾ . ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਡੇਰਾਬੱਸੀ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ‘ ਕੌਮੀ ਸੁਰੱਖਿਅਤ ਮਾਤਰਿਤਵ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਨਾਟਕ ਪੇਸ਼ ਕਰਕੇ ਮੌਕੇ 'ਤੇ ਸੈਂਕੜੇ ਲੋਕਾਂ ਨੂੰ ਮਾਤਰਿਤਵ ਸਬੰਧੀ ਸੁਰੱਖਿਅਤ ਤੇ ਜ਼ਰੂਰੀ ਪੜਾਵਾਂ ਬਾਰੇ ਜਾਣੂ ਕਰਵਾਇਆ ਗਿਆ।

ਹੋਰ ਪੜ੍ਹੋ ...
  • Share this:
    ਕਰਨ ਵਰਮਾ,

    ਮੋਹਾਲੀ:  ਸਬ - ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਡਾ . ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਡੇਰਾਬੱਸੀ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ‘ ਕੌਮੀ ਸੁਰੱਖਿਅਤ ਮਾਤਰਿਤਵ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਨਾਟਕ ਪੇਸ਼ ਕਰਕੇ ਮੌਕੇ 'ਤੇ ਸੈਂਕੜੇ ਲੋਕਾਂ ਨੂੰ ਮਾਤਰਿਤਵ ਸਬੰਧੀ ਸੁਰੱਖਿਅਤ ਤੇ ਜ਼ਰੂਰੀ ਪੜਾਵਾਂ ਬਾਰੇ ਜਾਣੂ ਕਰਵਾਇਆ ਗਿਆ।

    ਇਸ ਮੌਕੇ ਨਰਸਿੰਗ ਲੈਕਚਰਾਰ ਮੈਡਮ ਪ੍ਰਿਯੰਕਾ ਨੇ ਕਿਹਾ ਕਿ ਹਰ ਸਾਲ ਇਹ ਦਿਨ ਇੱਕ ਵਿਸ਼ੇਸ਼ ਥੀਮ ਦੇ ਤਹਿਤ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦੀ ਥੀਮ ‘ਕੋਰੋਨਾ ਵਾਇਰਸ ਦੇ ਦੌਰਾਨ ਘਰ ਵਿੱਚ ਰਹਿਣਾ, ਵਾਇਰਸ ਦੀ ਲਾਗ ਤੋਂ ਮਾਂ ਅਤੇ ਬੱਚੇ ਦੀ ਰੱਖਿਆ ਕਰਨਾ' ਸਬੰਧੀ ਹੈ। ਉਨਾਂ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਗਰਭ ਅਵਸਥਾ , ਜਣੇਪੇ ਅਤੇ ਜਣੇਪੇ ਦੌਰਾਨ ਔਰਤਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ , ਤਾਂ ਜੋ ਜਣੇਪੇ ਦੌਰਾਨ ਗਰਭਵਤੀ ਔਰਤ ਦੀ ਮੌਤ ਨਾ ਹੋਵੇ।

    ਉਨ੍ਹਾਂ ਕਿਹਾ ਕਿ ਜਦੋਂ ਤੋਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਹੈ , ਗਰਭਵਤੀ ਔਰਤਾਂ ਲਈ ਉੱਚ ਪੱਧਰੀ ਦੇਖਭਾਲ ਪ੍ਰਦਾਨ ਕੀਤੀ ਜਾ ਰਹੀ ਹੈ, ਭਾਵੇਂ ਉਹ ਕੋਰੋਨਾ ਸੰਕਰਮਿਤ ਹਨ ਜਾਂ ਨਹੀਂ ਅਤੇ ਇਹਨਾਂ ਪ੍ਰਬੰਧਾਂ ਵਿੱਚ ਜਨਮ ਤੋਂ ਪਹਿਲਾਂ , ਨਵ ਜੰਮੇ , ਜਨਮ ਤੋਂ ਬਾਅਦ ਅਤੇ ਮਨੋਵਿਗਿਆਨਕ ਦੇਖਭਾਲ ਸ਼ਾਮਿਲ ਹਨ।
    Published by:rupinderkaursab
    First published:

    Tags: Mohali, Punjab

    ਅਗਲੀ ਖਬਰ