ਕਰਨ ਵਰਮਾ
ਮੋਹਾਲੀ: ਜ਼ਿਲ੍ਹਾ ਮੋਹਾਲੀ 'ਚ ਕੁੱਲ 383 ਪਿੰਡ ਪੈਂਦੇ ਹਨ ਅਤੇ ਸਾਰੇ ਪਿੰਡਾਂ ਦੀ ਆਪਣੀ ਖੂਬੀ ਅਤੇ ਇਤਹਾਸ ਹੈ। ਇਨ੍ਹਾਂ 'ਚ ਇੱਕ ਹਨ ਪਿੰਡ ਸਰਸੀਣੀ ਜਿਹੜਾ ਕਿ ਹਲਕਾ ਡੇਰਾਬੱਸੀ ਦਾ ਹਿੱਸਾ ਹੈ। ਪਿੰਡ ਸਰਸੀਣੀ ਹੁਣ ਲੋਕਾਂ ਦੇ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇਸਦਾ ਕਾਰਨ ਪਿੰਡ ਦਾ ਇਤਿਹਾਸ ਨਹੀਂ ਸਗੋਂ ਪਿੰਡ ਦਾ ਵਿਕਾਸ ਦਾ ਤਰੀਕਾ 'ਤੇ ਤੇਜ਼ੀ ਹੈ। ਪਿੰਡ ਦੀ ਆਬਾਦੀ ਕੁੱਲ 5 ਹਜ਼ਾਰ ਦੇ ਕਰੀਬ ਹੈ ਜਿਸ ਵਿੱਚ 2500 ਦੇ ਕਰੀਬ ਪ੍ਰਵਸੀ ਲੋਕ ਵੀ ਸ਼ਾਮਿਲ ਹਨ। ਪਿੰਡ 'ਚ 2 ਪ੍ਰਾਈਵੇਟ ਸਕੂਲ ਅਤੇ ਇਕ ਸਰਕਾਰੀ ਸਕੂਲ ਹੈ।
ਪਿੰਡ ਸਰਸੀਣੀ ਖਿੱਚ ਦਾ ਕੇਂਦਰ ਕਿਉਂ?
ਪਿੱਛਲੇ ਕੁੱਝ ਸ਼ਮੇ ਵਿੱਚ ਪਿੰਡ ਦੀ ਨੁਹਾਰ ਇਨ੍ਹੀਂ ਤੇਜ਼ੀ ਨਾਲ ਬਦਲੀ ਹੈ ਕਿ ਇਹ ਲੋਕਾਂ ਦੇ ਖਿੱਚ ਦਾ ਕੇਂਦਰ ਅਤੇ ਦੂਜੇ ਪਿੰਡ ਲਈ ਮਿਸਾਲ ਬਣ ਗਿਆ ਹੈ। ਪਿੰਡ 'ਚ ਪ੍ਰਵੇਸ਼ ਕਰਦੇ ਹੀ ਇਹ ਪਿੰਡ ਕਿਸੇ ਖ਼ਾਸ ਥਾਂ ਜਿਵੇਂ ਟੁਰਿਸਟ ਪਲੇਸ ਦੀ ਤਰ੍ਹਾਂ ਲੱਗਦਾ ਹੈ। ਪਿੰਡ ਵਿੱਚ ਸਾਫ਼-ਸਫ਼ਾਈ ਦਾ ਬਹੁਤ ਖ਼ਿਆਲ ਰੱਖਿਆ ਗਿਆ ਹੈ। ਜਿਵੇਂ ਤੁਸੀਂ ਪਿੰਡ ਦੇ ਅੰਦਰ ਪ੍ਰਵੇਸ਼ ਕਰੋਗੇ ਤੁਹਾਨੂੰ ਖੁੱਲ੍ਹੇ ਪਾਰਕ ਅਤੇ ਉਸ 'ਚ ਖੁੱਲ੍ਹੇ ਜਿਮ ਨਜ਼ਰ ਆਉਣਗੇ।
ਥੋੜਾ ਜਿਹਾ ਅੱਗੇ ਵੱਧਣ 'ਤੇ ਤੁਹਾਨੂੰ ਸੱਜੇ ਪਾਸੇ ਪਿੰਡ ਦਾ ਵੱਡਾ ਸਮਸ਼ਾਨ ਘਾਟ ਨਜ਼ਰ ਆਵੇਗਾ। ਇਹ ਸਮਸ਼ਾਨ ਘਾਟ ਸਾਰੇ ਪਿੰਡ ਦਾ ਸਾਂਝਾ ਹੈ ਜਿਸ ਨੂੰ ਪਿੰਡ ਦੇ ਸਾਰੇ ਧਰਮ ਜਾਤੀ ਦੇ ਲੋਕ ਇਸਤੇਮਾਲ ਕਰਦੇ ਹਨ ਨਾਲ ਇਸ ਵਿੱਚ ਲਗਭਗ 3 ਹਜ਼ਾਰ ਦੇ ਕਰੀਬ ਰੁੱਖ ਤੇ ਬੂਟੇ ਲੱਗੇ ਹੋਏ ਹਨ। ਹੁਣ ਖੱਬੇ ਪਾਸੇ ਵੇਖਣ 'ਤੇ ਤੁਹਾਨੂੰ ਇੱਕ ਵੱਡਾ ਝੀਲ ਨਜ਼ਰ ਆਏਗਾ ਅਤੇ ਝੀਲ ਵਿਚਕਾਰ ਬਣੇ ਟਾਬੂ ਤੱਕ ਜਾਣ ਲਈ ਤਾਰਾ ਵਾਲਾ ਬ੍ਰਿਜ਼ੇ ਨਜ਼ਰ ਆਏਗਾ। ਜਿਹੜਾ ਕਿ 13 ਤੋਂ 14 ਲੱਖ ਰੁਪਏ ਦੇ ਲਾਗਤ ਨਾਲ ਬਣਿਆ ਹੈ।
ਪਿੰਡ ਦੀ ਇਹ ਝੀਲ ਬਹੁਤ ਵੱਡਾ ਹੈ ਪਹਿਲਾਂ ਇਹ ਚ ਗੰਦਾ ਪਾਣੀ ਇਕੱਠਾ ਹੁੰਦਾ ਸੀ ਪਰ ਪਿੰਡ ਦੇ ਲੋਕਾਂ ਅਤੇ ਸਰਪੰਚ ਨੇ ਮਿਲ ਕੇ ਇਸਦੀ ਸਾਫ਼ ਸਫ਼ਾਈ ਕੀਤੀ ਅਤੇ ਹੁਣ ਇਹ ਥਾਂ ਲੋਕਾਂ ਦੀ ਪਸੰਦੀਦਾ ਥਾਂ ਬਣ ਗਈ ਹੈ। ਪਿੰਡ ਦੇ ਵਿੱਚ ਥਾਂ ਥਾਂ ਲੋਕਾਂ ਦੇ ਬੈਠਣ ਲਈ ਸਮਾਰਟ ਝੋਪੜੀਆਂ ਬਣਿਆ ਹੋਇਆ ਹਨ ਜਿਸ 'ਚ ਬੈਠਣ ਲਈ ਕੁਰਸੀ, ਟੇਬਲ ਲੱਗੇ ਹਨ ਅਤੇ ਪੰਖੇ ਅਤੇ ਰੇਡੀਉ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹੁਣ ਪਿੰਡ ਚ ਇੱਕ ਵੱਡਾ ਸਟੇਡੀਅਮ ਬਨਾਉਣ ਦੀ ਵੀ ਤਿਆਰੀ ਚੱਲ ਰਹੀ ਹੈ। ਪਿੰਡ 'ਚ ਸ਼ਾਦੀ ਲਈ ਪੈਲੇਸ ਵੀ ਬਣਾਇਆ ਗਿਆ ਹੈ ਜਿਸਦਾ ਇਸਤੇਮਾਲ ਪਿੰਡ ਦੇ ਲੋਕ ਕਰ ਸਕਦੇ ਹਨ।
ਪਿੰਡ ਦੇ ਕੁੱਝ ਆਪਣੇ ਕਾਨੂੰਨ ਤੇ ਨਿਯਮ
ਪਿੰਡ ਦੇ ਸਰਪੰਚ ਦੇ ਪਤੀ ਮਨਜੀਤ ਸਿੰਘ ਜਿਹੜੇ ਕਿ ਪਿੰਡ ਦੇ ਇਨ੍ਹਾਂ ਵਿਕਾਸ ਕੰਮ 'ਚ ਸੱਭ ਤੋਂ ਅੱਗੇ ਰਹੀ ਕੇ ਕੰਮ ਕਰਦੇ ਹਨ ਨੇ ਨਿਊਜ਼18 ਮੋਹਾਲੀ ਦੇ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਪਿੰਡ 'ਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਕੁੱਝ ਨਿਯਮ ਕਾਇਦੇ ਹਨ ਜਿਸਦਾ ਪਲਾਨ ਕਰਨਾ ਪਿੰਡ ਦੇ ਲੋਕ ਲਈ ਜ਼ਰੂਰੀ ਹੈ। ਉਨ੍ਹਾਂ ਮੁਤਾਬਿਕ ਪਿੰਡ 'ਚ ਮੰਗਤਿਆਂ ਦਾ ਆਉਣਾ ਮਨਾ ਹੈ। ਪਿੰਡ 'ਚ ਕੂੜਾ ਕਚਰਾ ਸੁੱਟਣ ਅਤੇ ਤੰਬਾਕੂ ਜਾਂ ਪਾਨ ਮਸਾਲਾ ਖਾ ਕੇ ਥੁੱਕਣ 'ਤੇ ਜੁਰਮਾਨਾ ਹੈ। ਜੇਕਰ ਕੋਈ ਗੱਲ ਪ੍ਰੇਸ਼ਾਨ ਕਰਨ ਵਾਲੀ ਹੈ ਤਾਂ ਉਸ ਦਾ ਫ਼ੈਸਲਾ ਪੰਚਾਇਤ ਵਿੱਚ ਕੀਤਾ ਜਾਵੇਗਾ ਪੁਲਿਸ ਥਾਣੇ ਜਾਣ ਦੀ ਕੋਈ ਲੋੜ ਨਹੀਂ। ਪਿੰਡ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਗਿਆ ਹੈ। ਮਨਜੀਤ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੇ ਕੁੱਝ ਸਮੇਂ ਵਿੱਚ ਪਿੰਡ ਨੂੰ ਆਸਟ੍ਰੇਲੀਆ ਦੇ ਮੈਲਬਰਨ ਵਾਂਗ ਬਣਾ ਦੇਣਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Punjab