ਕਰਨ ਵਰਮਾ
ਚੰਡੀਗੜ੍ਹ: ਸਵਿਤਾ ਭੱਟੀ ਪ੍ਰਸਿੱਧ ਹਾਸਰਸ ਕਲਾਕਾਰ ਅਤੇ ਪਦਮ ਭੂਸ਼ਣ ਅਵਾਰਡੀ ਸਵਰਗੀ ਜਸਪਾਲ ਭੱਟੀ ਦੀ ਪਤਨੀ ਹਨ। ਸਵਿਤਾ ਭੱਟੀ ਇੱਕ ਕਾਮੇਡੀਅਨ ਅਤੇ ਅਦਾਕਾਰਾ ਹਨ। ਇਨ੍ਹਾਂ ਵੱਲੋਂ ਟੈਲੀਵਿਜ਼ਨ 'ਤੇ ਕਈ ਰੀਐਲਟੀ ਸ਼ੋਅ, ਫ਼ਿਲਮਾਂ ਅਤੇ ਨਾਟਕ ਕੀਤੇ ਗਏ ਹਨ। ਸਵਿਤਾ ਭੱਟੀ ਦਾ 1989 ਦਾ \"ਫਲੋਪ ਸ਼ੋਅ\" ਲੋਕਾਂ ਨੂੰ ਬਹੁਤ ਪਸੰਦ ਆਇਆ ਸੀ।
ਸਵਿਤਾ ਭੱਟੀ ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਇੱਕ ਗਾਣੇ ਦੇ ਰਿਲੀਜ਼ 'ਤੇ ਪਹੁੰਚੀ ਸੀ। ਨਿਊਜ਼18 ਮੋਹਾਲੀ ਨਾਲ ਉਨ੍ਹਾਂ ਨੇ ਖ਼ਾਸ ਗੱਲ ਬਾਤ ਕੀਤੀ ਅਤੇ ਅੱਜ ਦੇ ਕਮੇਡੀਅਨ ਬਾਰੇ ਆਪਣੇ ਵਿਚਾਰ ਦੱਸੇ ਅਤੇ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਦੀ ਜਾਣਕਾਰੀ ਸਾਂਝੀ ਕੀਤੀ। ਤੁਸੀ ਵੀ ਸੁਣੋ ਕਿ ਕੁੱਝ ਕਿਹਾ ਉਨ੍ਹਾਂ ਨੇ!
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।