Home /mohali /

World Heart Day 2022: ਦਿਲ ਦੀਆਂ ਬਿਮਾਰੀਆਂ ਦਾ ਵੱਡਾ ਕਾਰਨ ਹੈ Stress, ਜਾਣੋ ਡਾਕਟਰ ਤੋਂ ਸੱਚ

World Heart Day 2022: ਦਿਲ ਦੀਆਂ ਬਿਮਾਰੀਆਂ ਦਾ ਵੱਡਾ ਕਾਰਨ ਹੈ Stress, ਜਾਣੋ ਡਾਕਟਰ ਤੋਂ ਸੱਚ

Stress

Stress is the major cause of heart diseases: Heart Specialist 

ਇੱਕ ਨਿੱਜੀ ਹਾਪਤਾਲ ਦੇ ਕਾਰਡਿਅਕ ਸਾਇੰਸਿਜ਼ ਦੇ ਚੇਅਰਮੈਨ ਡਾ. ਐਚ.ਕੇ ਬਾਲੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ 40 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਹਾਈਪਰਟੈਨਸਨ ਤੋਂ ਪੀੜਤ ਹਨ, ਜਦੋਂ ਕਿ ਇੱਕ ਤਾਜ਼ਾ ਰਾਸ਼ਟਰੀ ਸਰਵੇਖਣ ਵਿੱਚ ਇਹ ਦਰਸਾਇਆ ਗਿਆ ਹੈ ਕਿ 12 ਫ਼ੀਸਦੀ ਔਰਤਾਂ ਅਤੇ 7.1 ਫ਼ੀਸਦੀ ਪੁਰਸ਼ (15 ਸਾਲ ਤੋਂ ਵੱਧ) ਦਾ ਬਲੱਡ ਸੂਗਰ ਦਾ ਪੱਧਰ ਬਹੁਤ ਜ਼ਿਆਦਾ ਹ?

ਹੋਰ ਪੜ੍ਹੋ ...
 • Share this:

  ਕਰਨ ਵਰਮਾ

  ਚੰਡੀਗੜ੍ਹ: ਨੌਜਵਾਨਾਂ ਅਤੇ ਬੱਚਿਆਂ ਵਿੱਚ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਜੀਵਨਸੈਲੀ ਦੀਆਂ ਬਿਮਾਰੀਆਂ ਵੱਧ ਰਹਿਆਂ ਹਨ, ਜਿਸ ਨਾਲ ਕਾਰਡੀਓਵੈਸਕੁਲਰ ਬਿਮਾਰੀਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜੀਵਨ ਸ਼ੈਲੀ ਦੀਆਂ ਬਿਮਾਰੀਆਂ ’ਤੇ ਕਾਬੂ ਪਾ ਕੇ ਅਤੇ ‘ਸਿਹਤਮੰਦ ਖ਼ੁਰਾਕ, ਨਿਯਮਿਤ ਤੌਰ ‘ਤੇ ਕਸਰਤ ਕਰੋ ਅਤੇ ਤਣਾਅ ਘਟਾਓ’ ਦੇ ਤਿੰਨ ਮੰਤਰਾਂ ਦੀ ਪਾਲਨਾ ਕਰ ਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਇਹ ਗੱਲ ਮੰਨੇ ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਡਾ. ਐਚ.ਕੇ. ਬਾਲੀ ਨੇ 'ਵਰਲਡ ਹਾਰਟ ਡੇਅ' ਮੌਕੇ ਕਹੀ।

  ਇੱਕ ਨਿੱਜੀ ਹਾਪਤਾਲ ਦੇ ਕਾਰਡਿਅਕ ਸਾਇੰਸਿਜ਼ ਦੇ ਚੇਅਰਮੈਨ ਡਾ. ਐਚ.ਕੇ ਬਾਲੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ 40 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਹਾਈਪਰਟੈਨਸਨ ਤੋਂ ਪੀੜਤ ਹਨ, ਜਦੋਂ ਕਿ ਇੱਕ ਤਾਜ਼ਾ ਰਾਸ਼ਟਰੀ ਸਰਵੇਖਣ ਵਿੱਚ ਇਹ ਦਰਸਾਇਆ ਗਿਆ ਹੈ ਕਿ 12 ਫ਼ੀਸਦੀ ਔਰਤਾਂ ਅਤੇ 7.1 ਫ਼ੀਸਦੀ ਪੁਰਸ਼ (15 ਸਾਲ ਤੋਂ ਵੱਧ) ਦਾ ਬਲੱਡ ਸੂਗਰ ਦਾ ਪੱਧਰ ਬਹੁਤ ਜ਼ਿਆਦਾ ਹੈ।

  ਡਾ: ਬਾਲੀ ਨੇ ਕਿਹਾ ਕਿ ਸੁਸਤ ਜੀਵਨ ਸ਼ੈਲੀ ਕਾਰਨ ਭਾਰਤ ਵਿੱਚ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹਿਆਂ ਹਨ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਹਨ। ਕਿਉਂਕਿ ਨੌਜਵਾਨ ਆਬਾਦੀ ਵਿੱਚ ਦਿਲ ਦੀਆਂ ਬਿਮਾਰੀਆਂ ਹੁਣ ਆਮ ਹੁੰਦੀਆਂ ਜਾ ਰਹਿਆਂ ਹਨ, ਭਾਰਤ ਜਲਦੀ ਹੀ ਕੋਰੋਨਰੀ ਆਰਟਰੀ ਬਿਮਾਰੀਆਂ ਦੀ ਵਿਸ਼ਵ ਰਾਜਧਾਨੀ ਬਣ ਸਕਦਾ ਹੈ।

  ਡਾ: ਬਾਲੀ ਨੇ ਦਿਲ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਾਅ ਬਾਰੇ ਦੱਸਦਿਆਂ ਕਿਹਾ ਕਿ ਲੋਕਾਂ ਨੂੰ ਸੰਤੁਲਿਤ ਖ਼ੁਰਾਕ ਲੈਣੀ ਚਾਹੀਦੀ ਹੈ ਅਤੇ ਟਰਾਂਸ ਫੈਟ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨਾਂ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਸਭ ਨੂੰ ਫ਼ੋਨ ਦੀ ਘੱਟ ਵਰਤੋਂ, ਸਿਹਤਮੰਦ ਖ਼ੁਰਾਕ, ਕੰਮ ਦੌਰਾਨ ਛੋਟੀ-ਛੋਟੀ ਬੇ੍ਰਕ, ਸਵੇਰੇ-ਸ਼ਾਮ 30 ਮਿੰਟ ਦੀ ਕਸਰਤ ਬਾਰੇ ਦੱਸਿਆ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਆਪਣੇ ਆਲੇ-ਦੁਆਲੇ ਦੇ ਮਾਹੌਲ ਅਤੇ ਖ਼ਾਸ ਤੌਰ ’ਤੇ ਦੋਸਤਾਂ ਨਾਲ ਆਪਣੇ ਸੁਖ-ਦੁੱਖ ਦੀ ਗੱਲਾਂ ਨੂੰ ਸਾਂਝਾ ਕਰਨ ਦਾ ਸੁਝਾਅ ਦਿੱਤਾ।

  ਡਾ. ਬਾਲੀ ਨੇ ਕਿਹਾ ਕਿ ਹੁਣ ਮਰੀਜ਼ਾ ਦੇ ਇਲਾਜ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਦਿਲ ਦੇ ਰੋਗੀਆਂ ਨੂੰ ਤੇਜ਼ੀ ਨਾਲ ਠੀਕ ਹੋਣ ਅਤੇ ਮੌਤ ਦਰ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ। ਉਨਾਂ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਜਿੱਥੇ ਸਰਜਰੀ ਸੰਭਵ ਨਹੀਂ ਹੈ ਅਤੇ ਮਰੀਜ਼ ਨੂੰ ਬੇਹੋਸ਼ ਨਹੀਂ ਕੀਤਾ ਜਾ ਸਕਦਾ ਹੈ, ਇੱਕ ਸੁਰੱਖਿਅਤ ਐਂਜੀਓਪਲਾਸਟੀ ਦੀ ਲੋੜ ਹੁੰਦੀ ਹੈ ਅਤੇ ਕੋਈ ‘ਹੋਰ ਵਿਕਲਪ’ ਨਹੀਂ ਹੁੰਦਾ ਹੈ, ਅਜਿਹੇ ਮਰੀਜ਼ਾ ਲਈ ਹਾਰਟ ਪੰਪ ‘ਇੰਪੈਲਾ’ ਇਲਾਜ ਤਕਨੀਕ ਤੋਂ ਬਾਅਦ ਐਂਜੀਓਪਲਾਸਟੀ ਜੀਵਨ ਦੇਣ ਵਾਲੀ ਹੈ।

  ਡਾ. ਬਾਲੀ ਨੇ ਅੱਗੇ ਕਿਹਾ ਕਿ ਓਪਨ ਹਾਰਟ ਸਰਜਰੀ ਬਜ਼ੁਰਗਾਂ ਅਤੇ ਹੋਰ ਲਾੱਗ ਵਾਲੇ ਮਰੀਜ਼ਾ ਲਈ ਵਾਲਵ ਬਦਲਣ ਲਈ ਢੁਕਵੀਂ ਨਹੀਂ ਹੈ, ਪਰ ਹੁਣ ‘ਏਓਰਟਿਕ ਵਾਲਵ ਬਦਲਣ ਦੀ ਨਵੀਨਤਮ ਗੈਰ-ਸਰਜੀਕਲ ਤਕਨੀਕ - (ਟ੍ਰਾਂਸ ਕੈਥੀਟਰ ਐਓਰਟਿਕ ਵਾਲਵ ਇਮਪਲਾਂਟੇਸਨ) ਇਲਾਜ ਉਪਲਬਧ ਹੈ, ਜਿਸ ਵਿੱਚ ਮਰੀਜ਼ ਦੀ ਛਾਤੀ ਨੂੰ ਚੀਰਾ ਲਾਉਣ ਦੀ ਕੋਈ ਲੋੜ ਨਹੀਂ ਹੈ। ਨਤੀਜੇ ਵਜੋਂ ਮਰੀਜ਼ ਨੂੰ ਘੱਟ ਸ਼ਰੀਰਕ ਨੁਕਸਾਨ ਹੁੰਦਾ ਹੈ ਅਤੇ ਮਰੀਜ਼ ਨੂੰ 2-3 ਦਿਨਾਂ ਵਿੱਚ ਛੁੱਟੀ ਦਿੱਤੀ ਜਾ ਸਕਦੀ ਹੈ।

  Published by:Rupinder Kaur Sabherwal
  First published:

  Tags: Chandigarh, Heart, Heart attack, Heart disease, Mohali, Punjab