Home /mohali /

1 ਅਗਸਤ 2022 ਤੋਂ ਤੁਸੀਂ ਕਰ ਸਕੋਗੇ ਆਪਣੇ ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ

1 ਅਗਸਤ 2022 ਤੋਂ ਤੁਸੀਂ ਕਰ ਸਕੋਗੇ ਆਪਣੇ ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ

You can now link your voter card with Aadhaar, From 1st August 2022

You can now link your voter card with Aadhaar, From 1st August 2022

ਮੋਹਾਲੀ: ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਪ੍ਰਤੀਨਿਧਤਾ ਐਕਟ, 1950 ਵਿੱਚ ਵੋਟਰਾਂ ਅਤੇ ਨਾਗਰਿਕਾਂ ਦੁਆਰਾ ਆਧਾਰ ਨੰਬਰ ਦੇਣ ਲਈ ਸੋਧਾਂ ਕੀਤੀਆਂ ਗਈਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹ ਚੋਣ ਅਫ਼ਸਰ, ਐਸ.ਏ.ਐਸ ਨਗਰ, ਅਮਿਤ ਤਲਵਾੜ, ਵੱਲੋਂ ਦੱਸਿਆ ਗਿਆ ਕਿ ਵੋਟਰ ਰਜਿਸਟ੍ਰੇਸ਼ਨ ਰੂਲਜ਼ 1960 (26 ਬੀ.) ਅਨੁਸਾਰ ਮੌਜੂਦਾ ਵੋਟਰਾਂ ਦੁਆਰਾ ਆਧਾਰ ਕਾਰਡ ਪ੍ਰਦਾਨ ਕਰਨ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਹਰ ਉਹ ਵਿਅਕਤੀ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੈ, ਉਹ ਵੋਟਰ ਪ੍ਰਮਾਣਿਕਤਾ ਲਈ ਆਪਣਾ ਆਧਾਰ ਨੰਬਰ ਸੂਚਿਤ ਕਰ ਸਕਦਾ ਹੈ।

ਹੋਰ ਪੜ੍ਹੋ ...
 • Share this:
  ਕਰਨ ਵਰਮਾ,

  ਉਹਨਾਂ ਦੱਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਨੇ ਆਧਾਰ ਕਾਰਡ ਇਕੱਠੇ ਕਰਨ ਲਈ ਮਿਤੀ 01-08-2022 ਤੋਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ।ਇਸ ਸਬੰਧੀ ਬੀ.ਐਲ.ਓਜ ਰਾਹੀ ਡੋਰ ਟੂ ਡੋਰ ਸਰਵੇ ਵੀ ਕਰਵਾਇਆ ਜਾਵੇਗਾ ।ਵੋਟਰਾਂ ਨੂੰ ਆਧਾਰ ਕਾਰਡ ਦੀ ਸਵੈ-ਪ੍ਰਮਾਣਿਕਤਾ ਲਈ , NVSP (National voter service portal) and VHA (Voter helpline App) ਤੇ ਸਹੂਲਤ ਦਿੱਤੀ ਜਾਵੇਗੀ। ਉਹ ਆਪਣੇ ਮੋਬਾਈਲ ਨੰਬਰ ਤੇ ਆਉਣ ਵਾਲੇ ਓ.ਟੀ.ਪੀ. ਦੀ ਵਰਤੋਂ ਕਰਕੇ ਆਪਣਾ ਆਧਾਰ ਆਨਲਾਈਨ ਪ੍ਰਮਾਣਿਤ ਕਰ ਸਕਦੇ ਹਨ।

  ਜੇਕਰ ਆਨਲਾਈਨ ਪ੍ਰਮਾਣਿਕਤਾ ਫੇਲ ਹੋ ਜਾਂਦੀ ਹੈ ਤਾਂ ਉਹ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਫਾਰਮ ਨੰ. 6 ਬੀ ਆਪਣੇ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਬੀ.ਐਲ.ਓ. ਪਾਸ ਜਮਾਂ ਕਰਵਾ ਸਕਦਾ ਹੈ। ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਰਾਹੀ ਇਕੱਤਰ ਕੀਤੇ ਜਾਣ ਵਾਲੇ ਆਧਾਰ ਵੇਰਵਿਆਂ ਨੂੰ ਹਦਾਇਤਾਂ ਅਨੁਸਾਰ ਮਾਸਿਕ ਕੀਤਾ ਜਾਵੇਗਾ।

  ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 04 ਸਤੰਬਰ 2022 (ਐਤਵਾਰ) ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਪਹਿਲਾਂ ਸਪੈਸ਼ਲ ਕੈਂਪ ਲਗਾਇਆ ਜਾਵੇਗਾ। ਵੋਟਰ ਵੱਲੋਂ ਆਧਾਰ ਨੰਬਰ ਜਮਾਂ ਕਰਾਉਣ ਲਈ ਕੈਂਪ ਦੌਰਾਨ ਬੀ.ਐਲ.ਓ. ਪਾਸ ਫਾਰਮ 6 ਬੀ ਮੌਜੂਦ ਹੋਵੇਗਾ ਅਤੇ ਇਹ ਫਾਰਮ ਕਮਿਸ਼ਨ ਦੀ ਵੈੱਬਸਾਈਟ ਐਨ.ਵੀ.ਐਸ.ਪੀ., ਵੀ.ਐਚ.ਏ. ਅਤੇ ਵੋਟਰ ਪੋਰਟਲ ਤੇ ਆਨਲਾਈਨ ਵੀ ਉਪਲਬਧ ਹੈ। ਆਧਾਰ ਪ੍ਰਾਪਤ ਕਰਨ ਦਾ ਉਦੇਸ਼ ਵੋਟਰਾਂ ਨੂੰ ਭਵਿੱਖ ਵਿਚ ਬਿਹਤਰ ਚੋਣ ਸੇਵਾਵਾਂ ਪ੍ਰਦਾਨ ਕਰਨਾ ਹੈ। ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫ਼ਸਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਮੂਹ ਨਾਗਰਿਕਾਂ ਵੱਲੋਂ ਇਸ ਪ੍ਰੀਕਿਰਿਆ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਵੇ।
  Published by:rupinderkaursab
  First published:

  Tags: Mohali, Punjab, Voter

  ਅਗਲੀ ਖਬਰ