ਕੁਨਾਲ ਧੂੜੀਆ,
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਵਿਖੇ ਪੈਨ ਕਾਰਡ ਦੇ ਅਧਾਰ 'ਤੇ 12 ਕਰੋੜ ਰੁਪਏ ਦੀ ਉਲਟ ਪੁਲਟ ਕਰਨ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਸਲਾ ਇਹ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ 'ਤੇ ਰਹਿਣ ਵਾਲਾ ਚੜਤ ਸਿੰਘ ਜ਼ੋ ਕਿ ਡਰਾਇਵਰ ਦਾ ਕੰਮ ਕਰਦਾ ਹੈ।
ਜਦ ਆਪਣੀ ਰਿਟਰਨ ਭਰਨ ਲਈ ਸਾਇਬਰ ਕੈਫੇ 'ਤੇ ਗਿਆ ਤਾਂ ਉਸਨੂੰ ਇਹ ਸੁਣ ਕਿ ਹੈਰਾਨਗੀ ਹੋਈ ਕਿ ਉਸਦਾ ਜ਼ੋ ਪੈਨ ਕਾਰਡ ਉਸਦੇ ਅਧਾਰ ਕਾਰਡ ਨਾਲ ਜੁੜਿਆ ਹੋਇਆ ਹੈ ਤੇ ਪਹਿਲਾ ਹੀ GST ਨੰਬਰ ਚੱਲ ਰਿਹਾ ਹੈ ਅਤੇ ਉਸਦੇ ਇਸ ਪੈਨ ਕਾਰਡ ਦੇ ਅਧਾਰ 'ਤੇ ਕਰੀਬ 12 ਕਰੋੜ ਰੁਪਏੇ ਦੀ ਉਲਟ ਪੁਲਟ ਹੋ ਚੁੱਕੀ ਹੈ।
ਇਹ ਵੇਖ ਚੜਤ ਸਿੰਘ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ ਅਤੇ ਉਹ ਆਪਣੇ ਵਾਰਡ ਦੇ ਸਾਬਕਾ ਕੌਂਸ਼ਲਰ ਨਾਲ ਜੀ ਐਸ ਟੀ ਭਵਨ ਪਹੁੰਚੇ ਅਤੇ ਫਿਰ ਪੁਲਿਸ ਕੋਲ ਪਹੁੰਚ ਵੀ ਸਿਕਾਇਤ ਕੀਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਉਧਰ ਚੜਤ ਸਿੰਘ ਅਨੁਸਾਰ ਉਸ ਦੇ ਪੈਨ ਕਾਰਡ ਦੇ ਅਧਾਰ 'ਤੇ ਹੋ ਰਹੀ ਹੇਰ ਫੇਰ ਦਾ ਖੁਲਾਸਾ ਹੋਣਾ ਚਾਹੀਦਾ ਹੈ ਅਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।